Thursday , 23 May 2019
Breaking News
You are here: Home » BUSINESS NEWS » ਰੀਅਲ ਜੂਸ ਦੇ ਡਬਿਆਂ ’ਚ ਲੁਕੋਈ 4 ਕਿੱਲੋ ਹੈਰੋਇਨ ਸਮੇਤ ਔਰਤ-ਮਰਦ ਕਾਬੂ

ਰੀਅਲ ਜੂਸ ਦੇ ਡਬਿਆਂ ’ਚ ਲੁਕੋਈ 4 ਕਿੱਲੋ ਹੈਰੋਇਨ ਸਮੇਤ ਔਰਤ-ਮਰਦ ਕਾਬੂ

ਖੰਨਾ, 14 ਨਵੰਬਰ (ਪਨਾਗ, ਖੋਖਰ)- ਨਸ਼ਿਆਂ ਦੀ ਤਸਕਰੀ ਅਤੇ ਮਾੜੇ ਅਨੁਸਰਾਂ ਨੂੰ ਕਾਬੂ ਕਰਨ ਲਈ ਵਿਢੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਜਸਵੀਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ (ਆਈ) ਖੰਨਾ ਅਤੇ ਸ਼੍ਰੀ ਜਗਵਿੰਦਰ ਸਿੰਘ, ਪੀ.ਪੀ.ਐਸ ਉਪ ਪੁਲਿਸ ਕਪਤਾਨ (ਆਈ) ਖੰਨਾ, ਸ੍ਰੀ ਦੀਪਕ ਰਾਏ ਪੀ.ਪੀ.ਐਸ, ਉਪ ਪੁਲਿਸ ਕਪਤਾਨ ਖੰਨਾ ਦੇ ਇੰਸਪੈਕਟਰ ਮਨਜੀਤ ਸਿੰਘ ਇੰਚਾਰਜ ਨਾਰਕੋਟਿਕ ਸੈਲ ਖੰਨਾ ਦੇ ਇੰਸਪੈਕਟਰ ਰਜਨੀਸ਼ ਕੁਮਾਰ ਮੁਖ ਅਫਸਰ ਥਾਣਾ ਸਿਟੀ-2 ਖੰਨਾ ਸਮੇਤ ਸ:ਥ ਸੁਖਵੀਰ ਸਿੰਘ ਦੀ ਪੁਲਿਸ ਪਾਰਟੀ ਵਲੋਂ ਪ੍ਰੀਸਟਨ ਮਾਲ ਦੇ ਸਾਹਮਣੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਗੋਬਿੰਦਗੜ੍ਹ ਸਾਈਡ ਵਲੋਂ ਇਕ ਕਾਰ ਨੰਬਰ ਪੀ.ਬੀ-08-ਸੀ.ਐਮ-5711 ਆ ਰਹੀ ਸੀ, ਜੋ ਪੁਲਿਸ ਪਾਰਟੀ ਦੇਖ ਕੇ ਕਾਰ ਡਰਾਈਵਰ ਘਬਰਾਉਦਾ ਹੋਇਆ ਕਾਰ ਨੂੰ ਪਿਛੇ ਨੂੰ ਮੋੜਨ ਲਗਾ ਜਿਸ ਨੂੰ ਪੁਲਿਸ ਪਾਰਟੀ ਵਲੋ ਪੂਰੀ ਮੁਸਤੈਦੀ ਨਾਲ ਕਾਬੂ ਕਰਕੇ ਨਾਮ ਪਤਾ ਪਛਿਆ ਤਾਂ ਜਿਸ ਨੇ ਆਪਣਾਂ ਨਾਮ ਅਨੰਦ ਕੁਮਾਰ ਪੁਤਰ ਧਰਮਪਾਲ ਵਾਸੀ ਨੈਸ਼ਨਲ ਪਾਰਕ 75 ਨੰਬਰ ਅਨੰਦਪੁਰ ਰੋਡ ਮਕਸੂਦਾਂ ਥਾਣਾ ਡਵੀਜਨ ਨੰਬਰ 1 ਜਲੰਧਰ ਅਤੇ ਨਾਲ ਦੀ ਸੀਟ ਪਰ ਬੈਠੀ ਔਰਤ ਨੇ ਆਪਣਾ ਨਾਮ ਸ਼ਿਵਾਂਗੀ ਪੁਤਰੀ ਵਨਲਾਫੀਮਾ ਵਾਸੀ ਰਾਏਥਰ ਐਜਵਾਲ ਮਿਜੋਰਮ ਹਾਲ ਵਾਸੀ ਦਿਲੀ ਦਸਿਆ ਜੋ ਮੌਕੇ ‘ਤੇ ਸ਼੍ਰੀ ਜਸਵੀਰ ਸਿੰਘ ਪੁਲਿਸ ਕਪਤਾਨ (ਆਈ) ਖੰਨਾ ਨੇ ਪੁਜ ਕੇ ਉਕਤ ਵਿਅਕਤੀਆਂ ਅਤੇ ਕਾਰ ਦੀ ਤਲਾਸ਼ੀ ਕਰਵਾਈ ਤਾਂ ਉਕਤ ਔਰਤ ਸ਼ਿਵਾਂਗੀ ਪਾਸ ਫੜੇ ਬੈਗ ਵਿਚੋਂ ਰੀਅਲ ਜੂਸ ਦੇ ਚਾਰ ਡਬੇ ਅਤੇ ਤਿੰਨ ਬਿਸਕੁਟਾਂ ਵਾਲੇ ਡਬਿਆਂ ਨੂੰ ਚੈਕ ਕੀਤਾ ਤਾਂ ਇੰਨ੍ਹਾਂ ਡਬਿਆਂ ਵਿਚੋਂ ਚਾਰ ਕਿਲੋ ਹੈਰੋਇਨ ਬ੍ਰਾਮਦ ਹੋਈ। ਉਕਤ ਅਨੰਦ ਕੁਮਾਰ ਅਤੇ ਸ਼ਿਵਾਂਗੀ ਨੇ ਪੁਛਗਿਛ ਦੌਰਾਨ ਦਸਿਆ ਕਿ ਇਹ ਹੈਰੋਇਨ ਉਹ ਮਾਈਕ ਵਾਸੀ ਨਿਵਾਦਾ ਦਿਲੀ ਤੋ ਲੈ ਕੇ ਆਏ ਹਨ ਅਤੇ ਅਗੇ ਇਹ ਹੈਰੋਈਨ ਉਨ੍ਹਾਂ ਨੇ ਗੁਰਭੇਜ ਸਿੰਘ ਪੁਤਰ ਜਰਨੈਲ ਸਿੰਘ ਵਾਸੀ ਸੀਚਾ ਥਾਣਾ ਸੁਲਤਾਨਪੁਰ ਲੋਧੀ ਅਤੇ ਕਾਲਾ ਵਾਸੀ ਤੋਤੀਆਂ ਨੂੰ ਦੇਣੀ ਸੀ। ਜਿਸ ਤੇ ਉਕਤ ਸਮੂਹ ਦੋਸ਼ੀਆਂ ਦੇ ਖਿਲਾਫ ਮੁਕਦਮਾ ਨੰਬਰ 203 ਅ/ਧ 21-29-61-85 ਐਨ.ਡੀ.ਪੀ.ਐਸ ਐਕਟ ਥਾਣਾ  ਸਿਟੀ-2 ਖੰਨਾ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਂ ਦੀ ਪੁਛਗਿਛ ਤੋ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਔਰਤ ਸ਼ਿਵਾਂਗੀ ਪਿਛਲੇ ਸਮਿਆਂ ਦੌਰਾਨ ਕਰੀਬ 09 ਵਾਰ ਭਾਰੀ ਮਾਤਰਾ ਵਿਚ ਹੈਰੋਇਨ ਦੀ ਸਪਲਾਈ ਇੰਨ੍ਹਾਂ ਗੁਰਭੇਜ ਸਿੰਘ ਅਤੇ ਕਾਲਾ ਨਾਮੀ ਵਿਅਕਤੀਆਂ ਨੂੰ ਕਰ ਚੁਕੀ ਹੈ। ਦੋਸ਼ੀਆਂ ਪਾਸੋਂ ਪੁਛਗਿਛ ਜਾਰੀ ਹੈ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Comments are closed.

COMING SOON .....


Scroll To Top
11