Friday , 24 January 2020
Breaking News
You are here: Home » BUSINESS NEWS » ਰਿਫ਼ਾਇਨਰੀ ‘ਚ 22 ਹਜ਼ਾਰ ਕਰੋੜ ਦੀ ਲਾਗਤ ਨਾਲ ਬਣ ਰਿਹਾ ਪੈਟਰੋ ਕੈਮੀਕਲ ਯੂਨਿਟ ਅਪ੍ਰੈਲ 2021 ‘ਚ ਸ਼ੁਰੂ ਕਰੇਗਾ ਉਦਪਾਦਨ

ਰਿਫ਼ਾਇਨਰੀ ‘ਚ 22 ਹਜ਼ਾਰ ਕਰੋੜ ਦੀ ਲਾਗਤ ਨਾਲ ਬਣ ਰਿਹਾ ਪੈਟਰੋ ਕੈਮੀਕਲ ਯੂਨਿਟ ਅਪ੍ਰੈਲ 2021 ‘ਚ ਸ਼ੁਰੂ ਕਰੇਗਾ ਉਦਪਾਦਨ

ਬਠਿੰਡਾ, 2 ਦਸੰਬਰ (ਗੁਰਮੀਤ ਸੇਮਾ)- ਕਿਸੇ ਵੀ ਮੁਲਕ ਜਾਂ ਸੂਬੇ ਨੂੰ ਆਰਥਿਕ ਤੌਰ ‘ਤੇ ਬੁਲੰਦੀਆਂ ਵੱਲ ਲਿਜਾਣ ਵਿੱਚ ਉੱਥੇ ਸਥਿਤ ਉਦਯੋਗ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਉਦਯੋਗ ਨੂੰ ਸਥਾਪਤ ਤੇ ਪ੍ਰਫੁਲਿੱਤ ਕਰਨ ‘ਚ ਉੱਥੋਂ ਦੀਆਂ ਸਰਕਾਰ ਵਲੋਂ ਇੰਨਵੈਸਟਰਾਂ ਨੂੰ ਦਿੱਤਾ ਗਿਆ ਸਹਿਯੋਗ ਹੋਰ ਵੀ ਸਹਾਈ ਸਿੱਧ ਹੁੰਦਾ ਹੈ। ਸਰਕਾਰਾਂ ਵਲੋਂ ਮਿਲੇ ਸਹਿਯੋਗ ਸਦਕਾ ਆਇਲ ਸੈਕਟਰ ‘ਚ ਜਿਨੀਂ ਇੰਨਵੈਸਟਮੈਂਟ ਪੰਜਾਬ ਅੰਦਰ ਹੋਈ ਹੈ ਓਨੀਂ ਹੋਰ ਕਿਸੇ ਵੀ ਸੂਬੇ ਅੰਦਰ ਅੱਜ ਤੱਕ ਨਹੀਂ ਹੋਈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਰਿਫ਼ਾਇਨਰੀ ਦੇ ਉਪ ਪ੍ਰਧਾਨ ਸ਼੍ਰੀ ਕ੍ਰਿਸ਼ਨ ਟੁਟੇਜ਼ਾ ਤੇ ਸ਼੍ਰੀ ਰਾਮੇਸ਼ ਚੁੱਘ ਅਤੇ ਪੈਟਰੋ ਕੈਮੀਕਲ ਯੂਨਿਟ ਦੇ ਉਪ ਪ੍ਰਧਾਨ ਸ਼੍ਰੀ ਐਮ.ਬੀ. ਗੋਹਿਲ ਨੇ ਇੱਥੇ ਸਥਿਤ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬਠਿੰਡਾ ਵਿਖੇ ਸਥਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਵਿਖੇ 22 ਹਜ਼ਾਰ ਕਰੋੜ ਦੀ ਲਾਗਤ ਨਾਲ ਤਿਆਰ ਹੋ ਰਿਹਾ ਪੈਟਰੋ ਕੈਮੀਕਲ ਯੂਨਿਟ ਅਪ੍ਰੈਲ 2021 ‘ਚ ਉਤਪਾਦਨ ਕਰਨਾ ਸ਼ੁਰੂ ਕਰ ਦੇਵੇਗਾ। ਉਨ੍ਹਾਂ ਦੱਸਿਆ ਕਿ ਇਸ ਦੇ ਚਾਲੂ ਹੋਣ ਨਾਲ 1 ਹਜ਼ਾਰ ਇੰਜੀਨੀਅਰਾਂ ਨੂੰ ਸਿੱਧੇ ਅਤੇ 10 ਹਜ਼ਾਰ ਤੋਂ ਲੈ ਕੇ 1 ਲੱਖ ਤੱਕ ਆਮ ਲੋਕਾਂ ਨੂੰ ਅਸਿੱਧੇ ਤੌਰ ‘ਤੇ ਰੁਜ਼ਗਾਰ ਦੇ ਮੌਕੇ ਮਿਲਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਰਿਫ਼ਾਇਨਰੀ ‘ਤੇ ਬੁਰਜ਼ ਖ਼ਲੀਫਾ ਤੋਂ ਵੀ ਵਧੇਰੇ ਸਟੀਲ ਦੀ ਵਰਤੋਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਯੂਨਿਟ ਦੀ 140 ਮੀਟਰ ਉਚਾਈ ਵਾਲੀ ਚਿਮਨੀ ਵੀ ਬਣੇਗੀ। ਇਸ ਤੋਂ ਇਲਾਵਾ ਇੱਥੇ ਵਰਤੋਂ ਹੋ ਰਹੀ ਪਾਇਪ ਦੀ ਲੰਬਾਈ 3 ਹਜ਼ਾਰ ਕਿਲੋਮੀਟਰ ਤੋਂ ਵੀ ਕਿਤੇ ਵਧੇਰੇ ਹੈ। ਉਨ੍ਹਾਂ ਇਸ ਰਿਫਾਇਨਰੀ ਦੀ ਵਿਸ਼ੇਸ਼ਤਾ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਭਾਰਤ ਦੇ ਸਾਰੇ ਪੈਟਰੋਲ ਪੰਪਾਂ ਵਿਖੇ ਡੀ.ਐਸ. ਸਿਕਸ ਪੈਟਰੋਲ, ਡੀਜ਼ਲ ਦਾ ਕੰਮ ਸ਼ੁਰੂ ਕਰਨ ਦਾ ਟੀਚਾ 2020 ਤੋਂ ਮਿੱਥਿਆ ਗਿਆ ਹੈ ਪਰ ਇਸ ਰਿਫ਼ਾਇਨਰੀ ਵਿਖੇ ਜਨਵਰੀ 2019 ਤੋਂ ਡੀ.ਐਸ. ਸਿਕਸ ਪੈਟਰੋਲ, ਡੀਜ਼ਲ ਦਾ ਉਤਪਾਦਨ ਦਿੱਲੀ ਆਦਿ ਵਰਗੇ ਮਹਾਂਨਗਰਾਂ ਵਿਚ ਕੀਤਾ ਜਾ ਰਿਹਾ। ਉਨ੍ਹਾਂ ਹੋਰ ਕਿਹਾ ਕਿ ਤੇਲ ਸੈਕਟਰ ਵਿਚ ਜਿਨੀਂ ਇੰਵੈਸਟਮੈਂਟ ਪੰਜਾਬ ਖ਼ਾਸ ਕਰਕੇ ਬਠਿੰਡਾ ਜ਼ਿਲ੍ਹੇ ਅੰਦਰ ਹੋਈ ਹੈ ਓਨੀਂ ਭਾਰਤ ਦੇ ਹੋਰ ਕਿਸੇ ਵੀ ਸੂਬੇ ਅੰਦਰ ਨਹੀਂ ਹੋਈ। ਉਨ੍ਹਾਂ ਇੱਥੇ ਰਿਫਾਇਨਰੀ ਵਿਖੇ ਬਣ ਰਹੇ ਪੈਟਰੋ ਕੈਮੀਕਲ ਯੂਨਿਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਯੂਨਿਟ ਅਪ੍ਰੈਲ 2021 ਤੱਕ ਹਰ ਹਾਲਤ ਵਿਚ ਉਤਪਾਦਨ ਕਰਨਾ ਸ਼ੁਰੂ ਕਰ ਦੇਵੇਗਾ। ਉਨ੍ਹਾਂ ਦੱਸਿਆ ਕਿ ਬਨਣ ਵਾਲੇ ਇਸ ਨਵੇਂ ਪੈਟਰੋ ਕੈਮੀਕਲ ਯੂਨਿਟ ਵਿਖੇ ਪਲਾਸਟਿਕ ਤੋਂ ਬਨਣ ਵਾਲਾ ਮਟੀਰੀਅਲ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇੱਥੇ ਬਾਹਰੋਂ ਮੰਗਵਾਉਣ ਵਾਲੀਆਂ ਵਸਤਾਂ ਜਿਵੇਂ ਕਿ ਭਾਰੀ ਕੰਨਟੇਨਰ ਆਦਿ ਵੀ ਇੱਥੇ ਹੀ ਤਿਆਰ ਕੀਤੇ ਜਾਣਗੇ।

Comments are closed.

COMING SOON .....


Scroll To Top
11