Monday , 14 October 2019
Breaking News
You are here: Home » Editororial Page » ਰਾਹੁਲ ਦਾ ਅਸਤੀਫ਼ਾ, ਕਾਰਨ ਤੇ ਕਾਂਗਰਸ ਲਈ ਚੁਣੌਤੀਆਂ

ਰਾਹੁਲ ਦਾ ਅਸਤੀਫ਼ਾ, ਕਾਰਨ ਤੇ ਕਾਂਗਰਸ ਲਈ ਚੁਣੌਤੀਆਂ

ਚੋਣ ਨਤੀਜਿਆਂ ਤੋਂ ਬਾਅਦ 42 ਦਿਨਾਂ ਤੋਂ ਚਲਦੀ ਆ ਰਹੀ ਕਸ਼ਮਕਸ਼ ਚ ਮੰਗਲਵਾਰ ਦੇ ਦਿਨ ਆਖ਼ਰਕਾਰ ਰਾਹੁਲ ਗਾਂਧੀ ਵੱਲੋਂ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ੇ ਦਾ ਅਧਿਕਾਰਿਤ ਐਲਾਨ ਕਰ ਦਿੱਤਾ । ਉਹਨਾਂ ਇਹ ਐਲਾਨ ਟਵੀਟਰ ਅਕਾਊਂਟ ਤੇ ਚਾਰ ਪੇਜਾਂ ਅਸਤੀਫ਼ੇ ਦੀ ਕਾਪੀ ਸਾਂਂਝੀ ਕਰਦੇ ਹੋਏ ਕੀਤਾ । ਚੋਣ ਨਤੀਜਿਆਂ ਤੋਂ ਬਾਅਦ ਰਾਹੁਲ ਗਾਂਧੀ ਹਾਰ ਲਈ ਖ਼ੁਦ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਲਗਾਤਾਰ ਅਸਤੀਫ਼ਾ ਦੇਣ ਦੀ ਮੰਗ ਤੇ ਅੜੇ ਹੋਏ ਸਨ । ਉਹਨਾਂ ਨੂੰ ਮਨਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ ਪਾਰਟੀ ਦੇ ਕਈ ਅਹੁਦੇਦਾਰਾਂ ਵੱਲੋਂ ਸਮੂਹਿਕ ਅਸਤੀਫ਼ੇ ਵੀ ਦਿੱਤੇ ਗਏ, ਕੁਝ ਦਿਨ ਪਹਿਲਾਂ ਕਾਂਗਰਸ ਦੀ ਸਰਕਾਰ ਵਾਲੇ ਰਾਜਾਂ ਦੇ ਮੁੱਖ ਮੰਤਰੀਆਂ ਵੱਲੋਂ ਰਾਹੁਲ ਨਾਲ ਮੀਟਿੰਗ ਕਰਕੇ ਅਹੁਦੇ ਤੇ ਬਣੇ ਰਹਿਣ ਦੀ ਅਪੀਲ ਕੀਤੀ ਸੀ।
ਰਾਹੁਲ ਗਾਂਧੀ ਵੱਲੋਂ ਅਪਣੇ ਅਸਤੀਫ਼ੇ ਵਿੱਚ ਕੁਝ ਮੁੱਖ ਗੱਲਾਂ ਕਹੀਆਂ ਹਨ ਕਿ “ਪਾਰਟੀ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰਨ ਲਈ ਸਖ਼ਤ ਫ਼ੈਸਲਿਆਂ ਦੀ ਲੋੜ ਹੈ, ਕਾਂਗਰਸ ਪਾਰਟੀ ਦੇ ਵਿਕਾਸ ਲਈ ਜਵਾਬਦੇਹੀ ਤਹਿ ਕਰਨਾ ਅਹਿਮ ਹੋਵੇਗਾ ।“ ਰਾਹੁਲ ਨੇ ਨਵਾਂ ਪਾਰਟੀ ਪ੍ਰਧਾਨ ਨਿਯੁਕਤ ਕਰਨ ਦਾ ਫ਼ੈਸਲਾ ਕਾਂਗਰਸ ਵਰਕਿੰਗ ਕਮੇਟੀ ਉੱਪਰ ਸੁੱਟ ਦਿੱਤਾ ਹੈ ਹੁਣ ਦੇਖਣਾ ਹੋਵੇਗਾ ਕੀ ਕਾਂਗਰਸ ਦਾ ਅਗਲਾ ਪ੍ਰਧਾਨ ਕੌਣ ਹੋਵੇਗਾ ।
ਰਾਹੁਲ ਗਾਂਧੀ ਦੇ ਇਸ ਅਸਤੀਫ਼ੇ ਨੂੰ ਦੋ ਤਰ੍ਹਾਂ ਦੀਆਂ ਪਰਿਭਾਸ਼ਾਵਾਂ ਦਿੱਤੀਆਂ ਜਾ ਰਹੀਆਂ ਹਨ । ਪਹਿਲਾ ਕਿ ਰਾਹੁਲ ਗਾਂਧੀ ਹਾਰ ਮੰਨ ਚੁੱਕੇ ਹਨ ਅਤੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ, ਦੂਸਰਾ ਹੈ ਕਿ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਰਾਹੁਲ ਦਾ ਇਹ ਅਸਤੀਫ਼ਾ ਨੈਤਿਕਤਾ ਦੇ ਆਧਾਰ ਤੇ ਹੈ। ਪਰ ਰਾਸ਼ਟਰੀ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਬੇਵਜ੍ਹਾ ਨਹੀਂ ਦਿੱਤਾ ਜਾ ਸਕਦਾ ਇਸ ਪਿੱਛੇ ਕਈ ਕਾਰਨ ਕੰਮ ਕਰ ਰਹੇ ਹਨ।
ਰਾਹੁਲ ਮੁਤਾਬਿਕ ਉਹਨਾਂ ਅਸਤੀਫ਼ਾ 2019 ਲੋਕ ਸਭਾ ਚੋਣਾਂ ਚ ਹੋਈ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਦਿੱਤਾ ਹੈ । ਕਿਉਂਕਿ ਹਾਰ ਲਈ ਜ਼ਿੰਮੇਵਾਰੀ ਤਹਿ ਹੋਣੀ ਚਾਹੀਦੀ ਹੈ । ਬਿਲਕੁਲ ਕਾਂਗਰਸ ਨੂੰ ਘੋਖਣਾ ਚਾਹੀਦਾ ਹੈ ਕੀ ਅਜਿਹਾ ਕੀ ਹੋਇਆ ਜੋ ਪੰਜ ਸਾਲ ਭਾਸ਼ਣ ਦੇਣ ਦੇ ਸਿਵਾਏ ਹੋਰ ਕੰਮ ਨਾ ਕਰਨ ਵਾਲੀ ਭਾਜਪਾ ਫਿਰ ਸਰਕਾਰ ਬਣਾ ਗਈ? ਪਾਰਟੀ ਨੂੰ ਅੰਤਰਝਾਤ ਮਾਰ ਕੇ ਪਤਾ ਕਰਨਾ ਚਾਹੀਦਾ ਹੈ ਕੀ ਹਾਰ ਲਈ ਕਿਹੜੇ ਕਾਰਨ ਦੋਸ਼ੀ ਹਨ ਜਿਸ ਕਾਰਨ ਕਾਂਗਰਸ ਪੰਜ ਸਾਲਾਂ ਵਿੱਚ ਜ਼ਮੀਨੀ ਪੱਧਰ ਤੇ ਢਾਂਚਾ ਕਿਓ ਨਹੀਂ ਖੜਾ ਕਰ ਪਾਈ। ਇਹ ਤਾਂ ਉਹ ਕਾਰਨ ਹਨ ਜੋ ਆਮ ਵਿਚਾਰਾਂ ਵਿੱਚ ਆਉਂਦੇ ਹਨ । ਪਰ ਰਾਹੁਲ ਗਾਂਧੀ ਉਸ ਸੰਕਟ ਨੂੰ ਪਛਾਣ ਗਏ ਹਨ ਜਿਸ ਵਿੱਚ ਕਾਂਗਰਸ ਫਸ ਚੁੱਕੀ ਹੈ ਉਹ ਹੈ ਹੋਂਦ ਦਾ ਸੰਕਟ । ਭਾਵੇ ਕਾਂਗਰਸ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਪਾਰਟੀ ਹੈ ਪਰ ਸੱਤਾਧਾਰੀ ਬਦਲੇ ਇਸਦੀ ਗਿਣਤੀ ਨਿਗੂਣੀ ਹੈ । ਪਿਛਲੇ ਕੁਝ ਸਾਲਾਂ ਵਿੱਚ ਬੀਜੇਪੀ ਵੱਲੋਂ ਕਾਂਗਰਸ ਪਾਰਟੀ ਵਿਚਲੇ ਪਰਿਵਾਰਵਾਦ ਨੂੰ ਬੜੇ ਜ਼ੋਰ ਸੋਰ ਨਾਲ ਮੁੱਦਾ ਬਣਾ ਕੇ ਉਭਾਰਿਆ ਹੈ ਅਤੇ ਇਸਨੂੰ ਇੱਕ ਪਰਿਵਾਰ ਦੀ ਪਾਰਟੀ ਹੋਣ ਦੀ ਗੱਲ ਨੂੰ ਲੋਕਾਂ ਦੇ ਮਨਾਂ ਵਿੱਚ ਵਸਾ ਦਿੱਤਾ। ਜਿਸਦਾ ਅਸਰ ਚੋਣਾਂ ਵਿੱਚ ਦੇਖਣ ਨੂੰ ਮਿਲਿਆ । ਦੂਸਰਾਂ ਕਾਰਨ ਹੈ ਕੀ ਬੀਜੇਪੀ ਵੱਲੋਂ ਰਾਹੁਲ ਗਾਂਧੀ ਦੀ ਜੋ ਤਸਵੀਰ ਇੱਕ ਨੇਤਾ ਵਜੋਂ ਲੋਕਾਂ ਦੇ ਮਨਾਂ ਵਿੱਚ ਵਸਾਈ ਹੈ ਉਹ ਨੇਤਾ ਸਿਆਣਪ ਪੱਖੋਂ ਕੋਰਾ, ਅਮੀਰਜ਼ਾਦਾ ਤੇ ਗੈਰ ਜ਼ਿੰਮੇਵਾਰ ਨੇਤਾ ਦੀ ਹੈ ਜੋ ਕਦੇ ਵੀ ਦੇਸ਼ ਨੂੰ ਸਚੁੱਜੇ ਢੰਗ ਨਾਲ ਨਹੀਂ ਚਲਾ ਸਕਦਾ ।ਏਹੋ ਕਾਰਨ ਹੈ ਕੀ ਰਾਹੁਲ ਮੋਦੀ ਅੱਗੇ ਕਿਤੇ ਵੀ ਨਹੀਂ ਟਿਕ ਪਾਏ ਤੇ ਲੋਕਾਂ ਮੋਦੀ ਨੂੰ ਇੱਕ ਲੀਡਰ ਵਜੋਂ ਜ਼ਿਆਦਾ ਪਸੰਦ ਕੀਤਾ।ਪਰ ਕਾਂਗਰਸ ਪਾਰਟੀ ਵਿਚਲੇ ਸੰਕਟ ਵੀ ਅਸਤੀਫ਼ੇ ਦਾ ਕਾਰਨ ਬਣੇ। ਅਸਲ ਵਿੱਚ ਜਦੋਂ ਤਾਕਤ ਦਾ ਕੇਂਦਰੀਕਰਨ ਇੱਕ ਹੱਥ ਵਿੱਚ ਹੋਵੇ ਉਸ ਹੇਠ ਹੋਂਦ ਬਚਾਉਣ ਲਈ ਨਿੱਕੇ-ਨਿੱਕੇ ਧੜੇ ਬਣਨ ਲਗਦੇ ਹਨ । ਇਹੀ ਸਭ ਕਾਂਗਰਸ ਵਿੱਚ ਹੋਇਆ ਜਿੱਥੇ ਗਾਂਧੀ ਪਰਿਵਾਰ ਦੇ ਵਫਾਦਾਰ ਤੇ ਵਿਰੋਧੀ ਕੰਮ ਕਰਦੇ ਹਨ । ਜਿਸ ਕਾਰਨ ਕਾਂਗਰਸ ਪੂਰਨ ਤੌਰ ਤੇ ਕਿਸੇ ਵੀ ਰਾਜ ਵਿੱਚ ਜ਼ਮੀਨੀ ਪੱਧਰ ਤੇ ਜਥੇਬੰਦਕ ਢਾਂਚਾ ਨਹੀਂ ਖੜਾ ਕਰ ਪਾਈ, ਜਿਸਦਾ ਨਤੀਜ਼ਾ ਪਾਰਟੀ ਦੀ ਇਹ ਗੰਭੀਰ ਹਾਲਤ ਹੈ ।
ਪਰ ਰਾਹੁਲ ਦੇ ਅਸਤੀਫ਼ੇ ਤੋਂ ਸਾਫ਼ ਹੈ ਕੀ ਉਹ ਪਾਰਟੀ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰਨ ਲਈ ਤਤਪਰ ਹਨ । ਪਰ ਹੁਣ ਚਣੌਤੀ ਕਾਂਗਰਸ ਵਰਕਿੰਗ ਕਮੇਟੀ ਅੱਗੇ ਹੈ ਕੀ ਉਹ ਅਜਿਹੇ ਮੁਖੀ ਦੀ ਭਾਲ ਕਰਨ ਜੋ ਪਾਰਟੀ ਨੂੰ ਦੁਬਾਰਾ ਖੜ੍ਹੇ ਕਰ ਸਕੇ (ਲੀਡਰਸ਼ਿਪ ਦੇ ਸੰਕਟ ਕਾਰਨ ਇਹ ਕੰਮ ਮੁਸਕਿਲ ਹੋਵੇਗਾ ) ਅਤੇ ਮੋਦੀ-ਸਾਹ ਦੀ ਜੋੜੀ ਤੋਂ ਅੱਗੇ ਸੋਚਦਾ ਹੋਵੇ, ਜੋ ਰਾਹੁਲ ਦੇ ਅਸਤੀਫੇ ਤੋਂ ਬਾਅਦ ਪੈਦਾ ਹੋਈ ਨਿਰਾਸ਼ਾ ਨੂੰ ਦੂਰ ਕਰ ਸਕੇ ਜਾਂ ਫਿਰ ਇੱਕ ਵਾਰ ਗਾਂਧੀ ਪ੍ਰੇਮ ਉਜਾਗਰ ਕਰਦੇ ਹੋਏ ਮੁੜ ਗਾਂਧੀ ਪਰਿਵਾਰ ਦਾ ਕੋਈ ਮੈਂਬਰ ਪ੍ਰਧਾਨ ਬਣਦਾ ਹੈ । ਨਵੇ ਮੁਖੀ ਲਈ ਵੀ ਇਹ ਤਾਜ਼ ਕੰਢਿਆਂ ਭਰਿਆ ਹੋਵੇਗਾ ਕਿਉਂਕਿ ਨਵਾਂ ਢਾਂਚਾ ਵਿਕਸਿਤ ਕਰਨਾ ਆਗੂਆਂ ਦੀ ਜਵਾਬਦੇਹੀ ਤਹਿ ਕਰਨਾ ਉਹ ਵੀ ਉਹਨਾਂ ਹਾਲਾਤਾਂ ਚ ਜਦੋਂ ਵਿਰੋਧੀ ਤਹਾਨੂੰ ਜੜੋ ਖ਼ਤਮ ਕਰਨ ਲਈ ਕੰਮ ਕਰਦੇ ਹੋਣ । ਨਵੇ ਪ੍ਰਧਾਨ ਲਈ ਮੋਦੀ ਵਰਗੇ ਚਿਹਰੇ ਦੇ ਟਾਕਰਾ ਵੀ ਗੰਭੀਰ ਚੁਣੌਤੀ ਹੋਵੇਗਾ ।

Comments are closed.

COMING SOON .....


Scroll To Top
11