Monday , 14 October 2019
Breaking News
You are here: Home » PUNJAB NEWS » ਰਾਹੁਲ ਗਾਂਧੀ ਦੇ ਅਸਤੀਫ਼ੇ ਨਾਲ ਨਿਰਾਸ਼ਾ ਹੋਈ – ਕੈਪਟਨ ਅਮਰਿੰਦਰ ਸਿੰਘ

ਰਾਹੁਲ ਗਾਂਧੀ ਦੇ ਅਸਤੀਫ਼ੇ ਨਾਲ ਨਿਰਾਸ਼ਾ ਹੋਈ – ਕੈਪਟਨ ਅਮਰਿੰਦਰ ਸਿੰਘ

ਭਵਿੱਖ ਵਿੱਚ ਪਾਰਟੀ ਦੀ ਅਗਵਾਈ ਕਰਨ ਲਈ ਰਾਹੁਲ ਗਾਂਧੀ ਦੇ ਵਾਪਸ ਆਉਣ ਦੀ ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਪ੍ਰਗਟਾਈ
ਚੰਡੀਗੜ – ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਅਸਤੀਫ਼ੇ ‘ਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਨੂੰ ਉਸੇ ਗਤੀਸ਼ੀਲ ਅਤੇ ਲੜਾਕੂ ਭਾਵਨਾ ਦੇ ਨਾਲ ਪਾਰਟੀ ਦੀ ਅਗਵਾਈ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ ਜਿਸ ਅਨੁਸਾਰ ਉਨਾਂ ਨੇ ਚੋਣ ਮੁਹਿੰਮ ਦੌਰਾਨ ਕੀਤੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਦੁਹਰਾਇਆ ਕਿ ਹਾਲ ਹੀ ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਦਾ ਸਾਰਾ ਬੋਝ ਇਕੱਲੇ ਰਾਹੁਲ ਦੇ ਮੌਢਿਆਂ ‘ਤੇ ਨਹੀਂ ਲੱਦਿਆ ਜਾ ਸਕਦਾ ਕਿਉਂਕਿ ਇਹ ਸਾਰੇ ਕਾਂਗਰਸੀ ਆਗੂਆਂ ਦੀ ਸਮੂਹਿਕ ਜ਼ਿੰਮੇਵਾਰੀ ਹੈ। ਉਨਾਂ ਕਿਹਾ ਕਿ ਚੋਣਾਂ ਵਿੱਚ ਇਕ ਹਾਰ ਨੂੰ ਰਾਹੁਲ ਦੀ ਕੁਲ ਅਗਵਾਈ ਦੇ ਨਾਲ ਨਿਰਧਾਰਤ ਨਹੀਂ ਕੀਤਾ ਜਾ ਸਕਦਾ। ਉਨਾਂ ਕਿਹਾ ਕਿ ਸਮੂਹਿਕ ਹਾਰ ਲਈ ਰਾਹੁਲ ਵੱਲੋਂ ਆਪਣੇ ਆਪ ਨੂੰ ਜਵਾਬਦੇਹ ਬਣਾਉਣਾ ਸਹੀ ਨਹੀਂ ਹੈ। ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਤਿੰਨ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਰਾਹੁਲ ਵੱਲੋਂ ਸਫ਼ਲਤਾ ਪੂਰਵਕ ਪਾਰਟੀ ਦੀ ਜਿੱਤ ਵਾਸਤੇ ਅਗਵਾਈ ਕਰਨ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਪੱਸ਼ਟ ਤੌਰ ‘ਤੇ ਬਹੁਤ ਸਾਰੇ ਕਾਰਕਾਂ ਕਾਰਨ ਵਾਪਰਿਆ ਹੈ ਜਿਸ ਨੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੂੰ ਹੇਠਾਂ ਵੱਲ ਲਿਆਂਦਾ ਹੈ। ਭਾਰਤੀ ਜਨਤਾ ਪਾਰਟੀ ਨੇ ਰਾਸ਼ਟਰਵਾਦ ਦੇ ਰਾਹੀਂ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ ਜਿਸ ਨੇ ਰਾਹੁਲ ਦੀ ਅਗਵਾਈ ਵਿੱਚ ਕਾਂਗਰਸ ਦੀ ਹਾਂ ਪੱਖੀ ਚੋਣ ਮੁਹਿੰਮ ਨੂੰ ਦਬਾ ਲਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿੱਤਾਂ ਅਤੇ ਹਾਰਾਂ ਕਿਸੇ ਵੀ ਸਿਆਸੀ ਪਾਰਟੀ ਦੀ ਚੋਣ ਸਿਆਸਤ ਦਾ ਹਿੱਸਾ ਹੁੰਦੀਆਂ ਹਨ ਅਤੇ ਕੋਈ ਵੀ ਹਾਰ ਪਾਰਟੀ ਦੇ ਮੁੜ ਉਭਰਨ ਲਈ ਮੰਚ ਮੁਹੱਈਆ ਕਰਾਉਂਦੀ ਹੈ। ਰਾਹੁਲ ਦੀ ਗਤੀਸ਼ੀਲ ਅਤੇ ਸੁਲਝੀ ਹੋਈ ਅਗਵਾਈ ਵਿੱਚ ਕਾਂਗਰਸ ਲਾਜ਼ਮੀ ਤੌਰ ‘ਤੇ ਮੁੜ ਉਭਰੇਗੀ ਅਤੇ ਇਹ ਜ਼ਿਆਦਾ ਸ਼ਕਤੀਸ਼ਾਲੀ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹੋ ਗੱਲ ਉਨਾਂ ਨੇ ਅਤੇ ਹੋਰਨਾਂ ਕਾਂਗਰਸੀ ਮੁੱਖ ਮੰਤਰੀਆਂ ਨੇ ਰਾਹੁਲ ਨੂੰ ਸੋਮਵਾਰ ਨਵੀਂ ਦਿੱਲੀ ਵਿਖੇ ਹੋਈ ਮੀਟਿੰਗ ਦੌਰਾਨ ਆਖੀ ਸੀ ਪਰ ਉਹ ਅਸਤੀਫ਼ਾ ਨਾ ਦੇਣ ਬਾਰੇ ਮੁੜ ਵਿਚਾਰ ਕਰਨ ਲਈ ਰਾਹੁਲ ਨੂੰ ਮਨਾਉਣ ਵਿੱਚ ਅਸਫ਼ਲ ਰਹੇ। ਮੁੱਖ ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ਰਾਹੁਲ ਛੇਤੀ ਹੀ ਪਾਰਟੀ ਨੂੰ ਮੁੜ ਉਚਾਈਆਂ ਵੱਲ ਲਿਜਾਣ ਲਈ ਵਾਪਸ ਆਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਾਂ ਪਾਰਟੀ ਲਈ ਬਹੁਤ ਹੀ ਮੁਸ਼ਕਿਲਾਂ ਭਰਿਆ ਹੈ ਪਰ ਅਸੀਂ ਇਕੱਠੇ ਹੋ ਕੇ ਇਸ ਵਿੱਚੋਂ ਪਾਰ ਲੰਘਾਂਗੇ ਅਤੇ ਰਾਹੁਲ ਦੀ ਅਗਵਾਈ ਅਤੇ ਸੋਚ ਦੇ ਨਾਲ ਜ਼ਿਆਦਾ ਸ਼ਕਤੀਸ਼ਾਲੀ ਹੋਵਾਂਗੇ।

Comments are closed.

COMING SOON .....


Scroll To Top
11