Saturday , 7 December 2019
Breaking News
You are here: Home » Editororial Page » ਰਾਸ਼ਟਰੀ ਸਿੱਖ ਸੰਗਤ ਦੇ ਕਾਰਕੁੰਨ ਸਿੱਖ ਇਤਿਹਾਸ ਨਾਲ ਛੇੜਛਾੜ ਨਾ ਕਰਨ:ਦਿਲਜੀਤ ਸਿੰਘ ਬੇਦੀ

ਰਾਸ਼ਟਰੀ ਸਿੱਖ ਸੰਗਤ ਦੇ ਕਾਰਕੁੰਨ ਸਿੱਖ ਇਤਿਹਾਸ ਨਾਲ ਛੇੜਛਾੜ ਨਾ ਕਰਨ:ਦਿਲਜੀਤ ਸਿੰਘ ਬੇਦੀ

ਗੁਰਦਾਸਪੁਰ ਤੋਂ ਨਨਕਾਣਾ ਸਾਹਿਬ ਤੀਕ ਰੇਲ ਯਾਤਰਾ ਸ਼ੁਰੂ ਹੋਵੇ- ਗੁਰੂ ਸਾਹਿਬ ਨਾਲ ਸਬੰਧਤ ਅਸਥਾਨਾਂ ਦੀ ਭੰਨਤੋੜ ਹਰਗਿਜ ਨਾ ਕੀਤੀ ਜਾਵੇ

ਅੰਮ੍ਰਿਤਸਰ- ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਜਾਣ ਵਾਲਾ ਲਾਂਘਾ ਭਾਰਤ ਪਾਕਿਸਤਾਨ ਸਰਕਾਰ ਵਲੋਂ ਖੋਹਲੇ ਜਾਣਾ ਬਹੁਤ ਹੀ ਸ਼ਲਾਘਾਯੋਗ ਤੇ ਦੋਹਾਂ ਦੇਸ਼ਾਂ ਵਿੱਚਲੀ ਕੁੜੱਤਣ ਨੂੰ ਘਟਾਉਣ ਦਾ ਇੱਕ ਚੰਗਾ ਸਾਧਨ ਸਾਬਤ ਹੋਵੇਗਾ।ਉਨ੍ਹਾਂ ਕਿਹਾ ਕਿ ਪੁਰਾਣਾ ਰੇਲ ਰਸਤਾ ਗੁਰਦਾਸਪੁਰ ਤੋਂ ਨਨਕਾਣਾ ਸਾਹਿਬ ਜੋ ਹੋਇਆ ਕਰਦਾ ਸੀ ਨੂੰ ਵੀ ਚਾਲੂ ਕਰਨ ਲਈ ਦੋਹੇ ਸਰਕਾਰਾਂ ਨੂੰ ਹਲੀਮੀ ਤੇ ਮਿਲਵਰਤਣ ਵਿਖਾਉਣਾ ਚਾਹੀਦਾ ਹੈ। ਇਹ ਮੰਗ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਕਈ ਦੇਸ਼ ਆਪਣੀਆਂ ਸਰਹੱਦਾਂ ਵਿਚਲੀਆਂ ਵਿੱਥਾਂ ਮਿਟਾ ਕੇ ਇੱਕ ਹੋਏ ਹਨ।ਉਨ੍ਹਾਂ ਕਿਹਾ ਕਿ 1947 ਵੇਲੇ ਭਾਰਤ ਪਾਕਿ ਦੀ ਵੰਡ ਦੋਹਾਂ ਦੇਸ਼ਾਂ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਰਾਜਸੀ ਲੋਕਾਂ ਦੀ ਗਲਤੀ ਸੀ।ਇਸੇ ਤਰ੍ਹਾਂ ਬੰਗਲਾ ਦੇਸ਼ ਵੀ ਪ੍ਰਗਟ ਹੋਇਆ। ਉਨ੍ਹਾਂ ਕਿਹਾ ਕਿ ਸਰਹੱਦਾਂ ਤੇ ਪਾਬੰਦੀਆਂ ਲੱਗੀਆਂ ਏਨੀਆਂ ਸਰਲ ਤੇ ਸਹਿਜ ਹੋਣੀਆਂ ਚਾਹੀਦੀਆਂ ਹਨ ਕਿ 1947 ਸਮੇਂ ਦੇ ਵਿਛੜੇ ਪਰਿਵਾਰਾਂ ਨੂੰ ਆਪਣਿਆਂ ਕੋਲ ਆਉਣ ਜਾਣ ਦੀ ਦਿੱਕਤ ਨਾ ਹੋਵੇ।
ਸ੍ਰ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਬੁਹਤ ਸਾਰੇ ਧਾਰਮਿਕ ਮਾਮਲੇ ਅਜਿਹੇ ਵੀ ਹਨ ਜਿਨਾਂ ਵਿੱਚ ਭਾਰਤ ਅੰਦਰ ਹੀ ਸਿੱਖਾਂ ਨਾਲ ਮਤਰੇਇਆਂ ਵਾਲਾ ਸਲੂਕ ਅਪਨਾਇਆਂ ਜਾ ਰਿਹਾ ਹੈ।ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਇੱਕ ਰਾਸ਼ਟਰ ਦੇ ਨਾਂ ਥੱਲੇ ਘੱਟ ਗਿਣਤੀ ਕੌਮਾਂ ਦੇ ਇਤਿਹਾਸ ਨਾਲ ਛੇੜਛਾੜ ਕਰਕੇ ਵਿਗਾੜਿਆ ਨਾ ਜਾਵੇ।ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਅਯੁਧਿਆਂ ਮਾਮਲੇ ਦੇ ਵਿੱਚ ਜੋ ਅਦਾਲਤੀ ਫੈਸਲਾ ਸਾਹਮਣੇ ਆਇਆ ਹੈ ਵਿੱਚ ਰਜਿੰਦਰ ਨਾਮੀ ਵਿਅਕਤੀ ਜੋ ਰਾਸ਼ਟਰੀ ਸਿੱਖ ਸੰਗਤ ਦਾ ਇੱਕ ਗਵਾਹ ਵਜੋਂ ਪੇਸ਼ ਹੋਇਆ ਹੈ ਜਿਸ ਵੱਲੋਂ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਯੁਧਿਆ ਜਾਣ ਸੰਬੰਧੀ ਦਿਤੇ ਤੱਥਾਂ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਹੈ।ਉਨ੍ਹਾਂ ਕਿਹਾ ਗੁਰੂ ਨਾਨਕ ਸਾਹਿਬ ਦੀ ਯਾਦ ਨਾਲ ਜੁੜੇ ਕਿਸੇ ਵੀ ਸਥਾਨ ਦੀ ਭੰਨ ਤੋੜ ਜਾਂ ਛੇੜਛਾੜ ਨਹੀਂ ਕੀਤੀ ਜਾਣੀ ਚਾਹੀਦੀ। ਰਾਸ਼ਟਰੀ ਸੰਗਤ ਕੱਚਘੜਤ ਤੱਥਾਂ ਦੇ ਅਧਾਰ ਤੇ ਗਵਾਹੀਆਂ ਦੇ ਕੇ ਇਤਿਹਾਸ ਵਿੱਚ ਰਲੇਵਾਂ ਪੈਦਾ ਨਾ ਕਰੇ।ਸਗੋਂ ਪ੍ਰਮਾਣਿਕ ਸਰੋਤਾਂ ਨੂੰ ਅਧਾਰ ਬਣਾ ਕੇ ਸਿੱਖ ਇਤਿਹਾਸ ਨੂੰ ਪੇਸ਼ ਕਰੇ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਅੰਸ ਬੰਸ ਨੂੰ ਬਾਬਾ ਜੀ ਵਜੋਂ ਸੰਬੋਧਨ ਕੀਤਾ ਗਿਆ ਹੈ ਨਾ ਕਿ ਬਾਬੂ ਜਾਂ ਰਾਮ ਵਜੋਂ। ਉਨ੍ਹਾਂ ਹੋਰ ਕਿਹਾ ਕਿ ਉਸ ਵਿਅਕਤੀ ਵਲੋਂ ਗੁਰੂ ਨਾਨਕ ਸਾਹਿਬ ਦੀ ਅੰਸਬੰਸ ਦਾ ਹਵਾਲਾ ਦਿੰਦਿਆਂ ਜੋ ਨਾਂ-ਤੱਥ ਪੇਸ਼ ਕੀਤੇ ਹਨ ਉਹ ਗਲਤ ਹਨ। ਉਨ੍ਹਾਂ ਕਿਹਾ ਕਿ ਬਾਬੂ ਸੁਖਬਾਸੀ ਰਾਮ ਵੇਦੀ ਨੂੰ ਗੁਰੂ ਸਾਹਿਬ ਦੀ ਅੱਠਵੀਂ ਪੀੜੀ ‘ਚੋ ਦੱਸਿਆ ਗਿਆ ਹੈਂ ਜੋ ਗਲਤ ਹੈ।ਉਨ੍ਹਾਂ ਕਿਹਾ ਕਿ ਬਾਬਾ ਸੁਖਬਾਸੀ ਰਾਏ ਬੇਦੀ ਗੁਰੂ ਸਾਹਿਬ ਦੀ ਦੱਸਵੀਂ ਪੀੜੀ ਵਿੱਚੋਂ ਸਨ।ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਨੌਵੀਂ ਪੀੜੀ ‘ਚ ਬਾਬਾ ਕਾਬਲ਼ੀਮਲ ਹੋਏ ਹਨ ਤੇ ਉਨ੍ਹਾਂ ਦੇ ਅੱਗੇ ਤਿੰਨ ਪੁੱਤਰ ਸਨ, ਬਾਬਾ ਸੁਖਬਾਸੀ ਰਾਏ ਬੇਦੀ ਜੀ, ਬਾਬਾ ਵਸਦੀਮੱਲ ਬੇਦੀ ਜੀ ਤੇ ਬਾਬਾ ਸਹਿਸਪੱਤ ਬੇਦੀ ਜੀ ਹੋਏ ਹਨ।ਇਤਿਹਾਸਕ ਤੌਰ ਤੇ ਇੰਦਰਾਜ ਜੋ ਭੁਲੇਖਾ ਪਾਉਣ ਲਈ ਗਲਤ ਪੇਸ਼ ਕੀਤੇ ਗਏ ਹਨ ਨੂੰ ਦਰੁਸਤ ਕਰਨ ਲਈ ਇਹ ਸ਼ਪੱਸਟੀ ਕਰਨ ਦੇਣਾ ਪਿਆ ਹੈ।ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਚਲੀ ਆਉਂਦੀ ਅੰਸਬੰਸ ਬਾਬੇ ਅਖਵਾਉਂਦੇ ਕਹਾਉਂਦੇ ਮੰਨੇ ਜਾਂਦੇ ਹਨ।ਬਾਬਾ ਸੁਖਬਾਸੀ ਰਾਏ ਬੇਦੀ ਜੀ ਨਾਲ ਬਾਬੂ ਤੇ ਰਾਮ ਸ਼ਬਦ ਨੂੰ ਜਾਣ ਬੁੱਝ ਕੇ ਜੋੜਿਆ ਗਿਆ ਹੈ।ਉਨ੍ਹਾਂ ਕਿਹਾ ਕਿ ਇੱਕ ਪਾਸੇ ਗੁਰੂ ਨਾਨਕ ਸਾਹਿਬ ਦੀ ਸ਼ਤਾਬਦੀ ਮਨਾਈ ਗਈ ਹੈ ਅਤੇ Àਸ ਨਾਲ ਸੰਬੰਧਤ ਵੱਡੇ ਸਮਾਗਮ ਸੰਗਤਾਂ ਮਨਾ ਰਹੀਆਂ ਹਨ ਦੂਜੇ ਪਾਸੇ ਗੁਰੂ ਸਾਹਿਬ ਨਾਲ ਜੁੜੇ ਪੁਰਾਤਨ ਅਸਥਾਨਾਂ ਅਤੇ ਇਤਿਹਾਸ ਨਾਲ ਛੇੜਛਾੜ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਹੁਣ ਗੁਰੂ ਸਾਹਿਬ ਜੀ ਨਾਲ ਸਬੰਧਤ ਸਥਾਨ ਮੰਗੂਮੱਠ ਜੋ ਪੁਰੀ ਵਿਖੇ ਸਥਿਤ ਹੈ ਨਾਲ ਛੇੜਛਾੜ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਗੁਰਦੁਆਰਾ ਗਿਆਨ ਗੋਦੜੀ, ਗੁਰਦੁਆਰਾ ਗੁਰਡਾਂਗਮਾਰ ਦੇ ਪ੍ਰਬੰਧ, ਕੁਝ ਹੋਰ ਅਸਥਾਨ ਵੀ ਹਨ ਜਿਨ੍ਹਾਂ ਦੇ ਪੁਨਰ ਨਿਰਮਾਣ ਦਾ ਮਾਮਲਾ ਵੀ ਕਾਫੀ ਸਾਲਾ ਤੋਂ ਲਟਕਿਆ ਹੋਇਆ ਹੈ ,ਦਾ ਸਦੀਵੀ ਹੱਲ ਕੱਢਿਆ ਜਾਣਾ ਚਾਹੀਦਾ ਹੈ।

Comments are closed.

COMING SOON .....


Scroll To Top
11