Thursday , 23 May 2019
Breaking News
You are here: Home » NATIONAL NEWS » ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਪਦਮ ਪੁਰਸਕਾਰਾ ਪ੍ਰਦਾਨ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਪਦਮ ਪੁਰਸਕਾਰਾ ਪ੍ਰਦਾਨ

ਸੁਖਦੇਵ ਸਿੰਘ ਢੀਂਡਸਾ ਪਦਮ ਭੂਸ਼ਣ ਅਤੇ ਬਲਦੇਵ ਸਿੰਘ ਢਿਲੋਂ ਪਦਮ ਸ਼੍ਰੀ ਨਾਲ ਸਨਮਾਨਿਤ

ਨਵੀਂ ਦਿਲੀ, 11 ਮਾਰਚ- ਰਾਸ਼ਟਰਪਤੀ ਨਾਮਨਾਥ ਕੋਵਿੰਦ ਨੇ ਅਜ ਰਾਸ਼ਟਪਰਤੀ ਭਵਨ ‘ਚ ਇਕ ਵਿਸ਼ੇਸ਼ ਸਮਾਗਮ ਮੌਕੇ 56 ਹਸਤੀਆਂ ਨੂੰ ਪਦਮ ਪੁਰਸਕਾਰ ਦਿਤੇ। ਇਸ ਸਾਲ ਕੁਲ 112 ਹਸਤੀਆਂ ਨੂੰ ਇਹ ਸਨਮਾਨ ਦੇਣ ਦਾ ਐਲਾਨ ਹੋਇਆ ਸੀ। ਗ੍ਰਹਿ ਵਿਭਾਗ ਦੇ ਅਧਿਕਾਰੀ ਦੇ ਮੁਤਾਬਿਕ ਸੋਮਵਾਰ ਨੂੰ ਪੁਰਸਕਾਰ ਹਾਸਲ ਕਰਨ ਵਾਲਿਆਂ ‘ਚ ਨਾਟਕਕਾਰ ਬਾਬਾ ਸਾਹਿਬ ਪੁਰੰਦਰੇ (ਪਦਮ ਵਿਭੂਸ਼ਣ), ਰਾਜਨੇਤਾ ਹੁਕਮਦੇਵ ਨਰਾਇਣ ਯਾਦਵ (ਪਦਮ ਭੂਸ਼ਣ) ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਲਦੇਵ ਸਿੰਘ ਢਿਲੋਂ ਨੂੰ ਪਦਨ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਇਸ ਮੌਕੇ ਵਿਛੜੇ ਪਤਰਕਾਰ ਕੁਲਦੀਪ ਨਾਈਅਰ ਨੂੰ ਪਦਮ ਭੂਸ਼ਣ ਸਨਮਾਨ ਨਾਲ ਸਨਮਾਨਤ ਕੀਤਾ ਗਿਆ। ਉਨ੍ਹਾਂ ਦੀ ਪਤਨੀ ਭਾਰਤੀ ਨਾਈਅਰ ਨੇ ਇਹ ਪੁਰਸਕਾਰ ਲਿਆ। ਇਸ ਤੋਂ ਇਲਾਵਾ ਪਦਮ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ‘ਚ ਦਖਣੀ ਭਾਰਤ ਦੇ ਸੁਪਰਸਟਾਰ ਮੋਹਨਲਾਲ ਤੋਂ ਇਲਾਵਾ ਫ਼ਿਲਮ ਨਿਰਮਾਤਾ ਪ੍ਰਭੂ ਦੇਵਾ ਵੀ ਸ਼ਾਮਲ ਹਨ। ਦਖਣੀ ਭਾਰਤ ਫ਼ਿਲਮਾਂ ਦੇ ਕਲਾਕਾਰ ਮੋਹਨਲਾਲ ਨੂੰ ਪਦਮ ਭੂਸ਼ਣ, ਸਾਬਕਾ ਵਿਦੇਸ਼ ਸਕਤਰ ਸੁਬਰਾਮਣੀਅਮ ਜੈਸ਼ੰਕਰ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਨ੍ਰਿਤ ਕਲਾਕਾਰ ਅਤੇ ਫ਼ਿਲਮ ਨਿਰਮਾਤਾ ਪ੍ਰਭੂ ਦੇਵਾ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਨੇ ਗੀਤਕਾਰ ਸ਼ੰਕਰ ਮਹਾਦੇਵਨ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਉਥੇ ਹੀ ਤਾਲਵਾਦਕ ਆਨੰਦਨ ਸ਼ਿਵਮਨੀ ਨੂੰ ਵੀ ਪਦਮਸ਼੍ਰੀ ਨਾਲ ਨਵਾਜਿਆ ਗਿਆ। ਇਸ ਤੋਂ ਇਲਾਵਾ ਪਹਿਲਵਾਨ ਬਜਰੰਗ ਪੁਣੀਆ ਨੂੰ ਰਾਸ਼ਟਰਪਤੀ ਕੋਵਿੰਦ ਨੇ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ। ਕਬਡੀ ਟੀਮ ਦੇ ਕਪਤਾਨ ਅਜੈ ਠਾਕੁਰ ਨੂੰ ਵੀ ਪਦਮਸ਼੍ਰੀ ਦਿਤਾ ਗਿਆ। ਟੇਬਲ ਟੈਨਿਸ ਪਲੇਅਰ ਸ਼ਰਥ ਕਮਲ ਅਤੇ ਗ੍ਰੈਂਡ ਮਾਸਟਰ ਹਾਰਿਕਾ ਦ੍ਰੋਣਾਵਲੀ ਨੂੰ ਵੀ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਹੁਕੁਮ ਨਰਾਇਣ ਯਾਦਵ ਨੂੰ ਪਦਮ ਭੂਸ਼ਣ ਸਨਮਾਨ ਨਾਲ ਸਨਮਾਨਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਦਮ ਪੁਰਸਕਾਰਾਂ ਦਾ ਐਲਾਨ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਕੀਤਾ ਗਿਆ ਸੀ ਅਤੇ ਬਾਕੀ ਨੂੰ ਇਹ ਸਨਮਾਨ 16 ਮਾਰਚ ਨੂੰ ਆਯੋਜਿਤ ਇਕ ਪ੍ਰੋਗਰਾਮ ਵਿਚ ਦਿਤੇ ਜਾਣ ਦੀ ਉਮੀਦ ਹੈ।

Comments are closed.

COMING SOON .....


Scroll To Top
11