Tuesday , 21 January 2020
Breaking News
You are here: Home » Carrier » ਰਾਵੇ ਪ੍ਰੋਗਰਾਮ ਅਧੀਨ ਸਿਖਲਾਈ ਅਤੇ ਪ੍ਰਦਰਸ਼ਨੀ

ਰਾਵੇ ਪ੍ਰੋਗਰਾਮ ਅਧੀਨ ਸਿਖਲਾਈ ਅਤੇ ਪ੍ਰਦਰਸ਼ਨੀ

ਲੁਧਿਆਣਾ – ਪੀਏਯੂ ਦੇ ਖੇਤੀਬਾੜੀ ਕਾਲਜ ਦੇ ਬੀ.ਐਸ.ਸੀ. ਦੇ ਵਿਦਿਆਰਥੀਆਂ ਨੇ ਰਾਵੇ ਪ੍ਰੋਗਰਾਮ ਅਧੀਨ ਖੇਤੀ ਪਸਾਰ ਗਤੀਵਿਧੀਆਂ ਰਾਹੀਂ ਸੁਚੇਤਨਾ ਭਰਨ ਦਾ ਤਜ਼ਰਬਾ ਕੀਤਾ । ਕਾਲਜ ਦੇ ਡੀਨ ਡਾ. ਐਸ.ਐਸ.ਕੁੱਕਲ ਦੀ ਰਹਿਨੁਮਾਈ ਹੇਠ ਇਨਾਂ ਵਿਦਿਆਰਥੀਆਂ ਨੇ ਪਿੰਡ ਦੇ ਲੋਕਾਂ ਨਾਲ ਸੰਵਾਦ ਕਰਨਾ, ਜਾਣਕਾਰੀ ਪੱਦਾਨ ਕਰਨ ਦੇ ਢੰਗ, ਮਿੱਟੀ ਅਤੇ ਪਾਣੀ ਦੀ ਪਰਖ, ਕਾਂਗਰਸ ਘਾਹ ਦੇ ਖਾਤਮੇ, ਹੈਪੀ ਸੀਡਰ ਅਤੇ ਬਾਇਓਗੈਸ ਪਲਾਂਟ ਦੇ ਫਾਇਦੇ ਸਾਂਝੇ ਕਰਨ ਲਈ ਇਸ ਸਿਖਲਾਈ ਕੈਂਪ ਵਿੱਚ ਤਜ਼ਰਬਾ ਹਾਸਲ ਕੀਤਾ। ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਅੰਦਰ ਇਹ ਹੁਨਰ ਭਰਨ ਲਈ ਕਟਾਣਾ ਪਿੰਡ ਵਿੱਚ 17 ਜਨਵਰੀ ਨੂੰ ਇੱਕ ਸਿਖਲਾਈ ਕੈਂਪ ਅਤੇ ਪੱਦਰਸ਼ਨੀ ਲਾਈ ਗਈ ਜਿਸ ਵਿੱਚ 30 ਤੋਂ ਵੱਧ ਕਿਸਾਨ, ਕਿਸਾਨ ਬੀਬੀਆਂ ਅਤੇ ਪਿੰਡ ਦੇ ਨੌਜਵਾਨਾਂ ਨੇ ਭਾਗ ਲਿਆ । ਇਸ ਮੌਕੇ ਬੋਲਦਿਆਂ ਡਾ. ਕੁੱਕਲ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਅਜਿਹੇ ਮੌਕਿਆਂ ਦਾ ਸਾਡੇ ਵਿਦਿਆਰਥੀ ਭਰਪੂਰ ਲਾਭ ਉਠਾਉਣ ਅਤੇ ਪੰਜਾਬ ਦੇ ਕਿਸਾਨਾਂ ਤੋਂ ਸਿੱਖਣ ਅਤੇ ਆਪਣੀਆਂ ਪਸਾਰ ਯੋਗਤਾਵਾਂ ਨੂੰ ਬੇਹਤਰ ਬਣਾਉਣ । ਇਸ ਵਿੱਚ ਸ਼ਾਮਲ ਵਿਦਿਆਰਥੀਆਂ ਅਤੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਜਸਵਿੰਦਰ ਸਿੰਘ ਭੱਲਾ ਨੇ ਰਾਵੇ ਪੱੋਗਰਾਮ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ ਅਤੇ ਇਸ ਪੱੋਗਰਾਮ ਨੂੰ ਸਫ਼ਲ ਬਣਾਉਣ ਲਈ ਪਿੰਡ ਦੇ ਕਿਸਾਨਾਂ ਦਾ ਧੰਨਵਾਦ ਕੀਤਾ । ਵਿਦਿਆਰਥੀਆਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਦਿੱਤੀਆਂ ਜਾਂਦੀਆਂ ਖੇਤੀ ਸੇਵਾਵਾਂ ਅਤੇ ਘਰਾਂ ਲਈ ਪੌਸ਼ਟਿਕ ਬਗੀਚੀ ਦੀ ਮਹੱਤਤਾ ਉਪਰ ਕਿਸਾਨਾਂ ਨਾਲ ਗੱਲਬਾਤ ਕੀਤੀ । ਇਸ ਪਿੰਡ ਵਿੱਚ ਵਿਦਿਆਰਥੀਆਂ ਦੀ ਇਸ ਸਮੁੱਚੀ ਕਾਰਗੁਜ਼ਾਰੀ ਦੀ ਨਿਗਰਾਨੀ ਡਾ. ਧਰਮਿੰਦਰ ਸਿੰਘ ਨੇ ਕੀਤੀ ।

Comments are closed.

COMING SOON .....


Scroll To Top
11