Saturday , 20 April 2019
Breaking News
You are here: Home » BUSINESS NEWS » ਰਾਮਪੁਰਾ ਦੀ ਦਾਣਾ ਮੰਡੀ ਦਾ ਵਿਸਥਾਰ 8.75 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ : ਬਿਜਲੀ ਮੰਤਰੀ

ਰਾਮਪੁਰਾ ਦੀ ਦਾਣਾ ਮੰਡੀ ਦਾ ਵਿਸਥਾਰ 8.75 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ : ਬਿਜਲੀ ਮੰਤਰੀ

ਰਾਮਪੁਰਾ/ਬਠਿੰਡਾ, 4 ਅਗਸਤ (ਮਨਦੀਪ ਢੀਂਗਰਾ, ਸੁਖਵਿੰਦਰ ਸਰਾਂ)- ਰਾਮਪੁਰਾ ਫੂਲ ਦੀ ਦਾਣਾ ਮੰਡੀ ਚ ਕਿਸਾਨਾਂ ਨੂੰ ਸਹੂਲਤਾਂ ਮੁਹਈਆ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ 8.75 ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਜਿਸ ਨੂੰ ਇਸਤੇਮਾਲ ਕਰਦਿਆਂ ਮੰਡੀ ਨੂੰ ਨਵਾਂ ਰੂਪ ਦਿਤਾ ਜਾਵੇਗਾ।ਬਿਜਲੀ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਇਹ ਜਾਣਕਾਰੀ ਅਜ ਕੈਨਾਲ ਕਲਬ ਵਿਖੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਦਿਤੀ।ਉਨ੍ਹਾਂ ਦਸਿਆ ਕਿ 8.75 ਕਰੋੜ ਰੁਪਏ ਦਾ ਇਸਤੇਮਾਲ ਕਰਦਿਆਂ ਨਵੇਂ ਫੜ, ਮੰਡੀ ਦੇ ਅੰਦਰ ਨਵੀਂਆਂ ਸੜਕਾਂ, ਚਾਰਦੀਵਾਰੀ, ਸੀਵਰੇਜ ਪਾਕੇ ਪਾਣੀ ਦੀ ਨਿਕਾਸੀ ਅਤੇ ਐਲ.ਈ.ਡੀ. ਲਾਈਟਾਂ ਲਗਾਉਣ ਦਾ ਕੰਮ ਕੀਤਾ ਜਾਵੇਗਾ। ਉਨਾਂ ਦਸਿਆ ਕਿ ਮਾਰਕੀਟ ਕਮੇਟੀ ਰਾਮਪੁਰਾ ਨੂੰ ਇਹ ਰਕਮ ਦੇ ਦਿਤੀ ਗਈ ਹੈ ਅਤੇ ਜਲਦ ਹੀ ਇਸ ਦੇ ਟੈਂਡਰ ਜਾਰੀ ਕਰਕੇ ਕੰਮ ਸ਼ੁਰੂ ਕਰ ਦਿਤਾ ਜਾਵੇਗਾ।ਉੁਨਾਂ ਦਸਿਆ ਕਿ ਪਿੰਡ ਘੰਡਾਬੰਨਾ, ਢਪਾਲੀ, ਪਿਪਲੀ, ਸੰਧੂ ਖੁਰਦ, ਸੇਲਬਰਾਹ ਅਤੇ ਸਿਧਾਣਾ ਵਿਖੇ 4.14 ਕਰੋੜ ਰੁਪਏ ਦੀ ਲਾਗਤ ਨਾਲ ਮੰਡੀਆਂ ਦਾ ਸੁਧਾਰ ਕੀਤਾ ਜਾ ਰਿਹਾ ਹੈ। ਨਵੀਂ ਤਕਨੀਕ ਦਾ ਇਸਤੇਮਾਲ ਕਰਦਿਆਂ ਪਿੰਡ ਸੰਧੂ ਖੁਰਦ ਵਿਖੇ ਸਟੀਲ ਦੇ ਸੈਡ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ 50 ਲਖ ਰੁਪਏ ਦੀ ਲਾਗਤ ਨਾਲ ਪਿੰਡ ਫੂਲੇਵਾਲਾ ਦਾ ਖ੍ਰੀਦ ਕੇਂਦਰ ਵੀ ਪਕਾ ਕੀਤਾ ਜਾ ਰਿਹਾ ਹੈ।ਸ਼੍ਰੀ ਕਾਂਗੜ ਨੇ ਅਜ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ‘ਤੰਦਰੁਸਤ ਪੰਜਾਬ ਮਿਸ਼ਨ‘ ਤਹਿਤ ਪੌਦੇ ਲਗਾਕੇ ਕੀਟਨਾਸ਼ਕਾਂ, ਬੀਜ਼ਾਂ ਅਤੇ ਖਾਦਾਂ ਦੇ ਡੀਲਰਾਂ ਦੀ ਐਸੋਸੀਏਸ਼ਨ ਵਲੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦਾ ਉਦਘਾਟਨ ਕੀਤਾ। ਉਨਾਂ ਦਸਿਆ ਕਿ ਐਸੋਸੀਏਸ਼ਨ ਵਲੋਂ ਰਾਮਪੁਰਾ ਸ਼ਹਿਰ ਵਿਚ 500 ਪੌਦੇ ਲਗਾਏ ਜਾਣਗੇ। ਉਨਾਂ ਕਿਹਾ ਕਿ ਤੰਦਰੁਸਤ ਪੰਜਾਬ ਮਿਸ਼ਨ ਵਿਚ ਅਹਿਮ ਯੋਗਦਾਨ ਪਾਉਂਦਿਆਂ ਬਿਜਲੀ ਵਿਭਾਗ ਵਲੋਂ ਅਜ ਪੂਰੇ ਸੂਬੇ ਵਿਚ 50,000 ਪੌਦੇ ਬਿਜਲੀ ਬੋਰਡ ਦੇ ਗਰਿਡਾਂ ਦੇ ਆਲੇ-ਦੁਆਲੇ ਆਦਿ ਥਾਵਾਂ ‘ਤੇ ਲਗਾਕੇ ਆਉਣ ਵਾਲੇ ਸਮੇਂ ਨੂੰ ਵਧ ਤੋਂ ਵਧ ਹਰਿਆਵਲ ਬਨਾਉਣ ਦੀ ਨੇਕ ਕੋਸ਼ਿਸ਼ ਕੀਤੀ ਗਈ।ਇਸ ਮੌਕੇ ਇਕਠ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਸਿਰਫ਼ ਪੌਦੇ ਲਗਾਉਣ ਤਕ ਸੀਮਤ ਨਹੀਂ ਹੈ ਬਲਕਿ ਇਹ ਮਿਸ਼ਨ ਉਸ ਹਰ ਉਪਰਾਲੇ ਲਈ ਹੈ ਜਿਹੜਾ ਪੰਜਾਬ ਵਾਸੀਆਂ ਦੀ ਸਿਹਤ ਲਈ ਲਾਹੇਵੰਦ ਹੈ। ਸ਼੍ਰੀ ਕਾਂਗੜ ਨੇ ਕੀਟਨਾਸ਼ਕਾਂ, ਬੀਜ਼ਾਂ ਅਤੇ ਖਾਂਦਾ ਦੇ ਡੀਲਰਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਸਰਕਾਰ ਵਲੋਂ ਮੰਨਜ਼ੂਰਸ਼ੁਦਾ ਅਤੇ ਮਿਆਰੀ ਕੀਟਨਾਸ਼ਕ, ਬੀਜ਼ ਅਤੇ ਖਾਦਾਂ ਹੀ ਵੇਚਣ ਤਾਂ ਜੋ ਪੰਜਾਬ ਦੀ ਕਿਸਾਨੀ ਨੂੰ ਹੋਰ ਅਗੇ ਵਧਾਇਆ ਜਾ ਸਕੇ।ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਸ਼੍ਰੀ ਖੁਸ਼ਦਿਲ ਸਿੰਘ, ਮੁਖ ਖੇਤੀਬਾੜੀ ਅਫ਼ਸਰ ਡਾ. ਗੁਰਾਦਿਤਾ ਸਿੰਘ ਅਤੇ ਹੋਰ ਅਫ਼ਸਰ ਵੀ ਮੌਜੂਦ ਸਨ।

Comments are closed.

COMING SOON .....


Scroll To Top
11