Tuesday , 19 March 2019
Breaking News
You are here: Home » PUNJAB NEWS » ਰਾਜ ਪੱਧਰੀ ਸਵੀਪ ਕੌਆਰਡੀਨੇਸ਼ਨ ਕਮੇਟੀ ਗਠਿਤ

ਰਾਜ ਪੱਧਰੀ ਸਵੀਪ ਕੌਆਰਡੀਨੇਸ਼ਨ ਕਮੇਟੀ ਗਠਿਤ

ਚੰਡੀਗੜ੍ਹ, 13 ਮਾਰਚ- ਲੋਕ ਸਭਾ ਚੋਣਾਂ 2019 ਦੇ ਮੱਦੇਨਜਰ ਦਫਤਰ ਮੁੱਖ ਚੋਣ ਅਫਸਰ, ਪੰਜਾਬ, ਵੱਲੋਂ ਅੱਜ ਇਕ ਰਾਜ ਪੱਧਰੀ ਸਵੀਪ ਕੌਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਵਿੱਚ ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਡਾਇਰੈਕਟਰ, ਤਕਨੀਕੀ ਸਿੱਖਿਆ, ਡਾਇਰੈਕਟਰ, ਸਥਾਨਕ ਸਰਕਾਰ, ਡਾਇਰੈਕਟਰ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਡਾਇਰੈਕਟਰ, ਈ-ਗਵਰਨਸ ਸੋਸਾਇਟੀ ਪੰਜਾਬ, ਡਾਇਰੈਕਟਰ, ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ, ਡਾਇਰੈਕਟਰ, ਲੋਕ ਸੰਪਰਕ ਵਿਭਾਗ, ਡਾਇਰੈਕਟਰ, ਯੂਵਕ ਸੇਵਾਵਾਂ, ਡਾਇਰੈਕਟਰ, ਖੇਡਾਂ, ਡਾਇਰੈਕਟਰ, ਸਭਿਆਚਾਰਕ ਮਾਮਲੇ, ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ, ਡੀ.ਪੀ. ਆਈ. (ਕਾਲਜਾਂ), ਡੀ.ਪੀ. ਆਈ. (ਸੈਕੰਡਰੀ) ਅਤੇ ਡੀ.ਪੀ.ਆਈ. (ਐਲੀਮੈਂਟਰੀ) ਨੁੰ ਸਾਮਲ ਕੀਤਾ ਗਿਆ ਹੈ। ਇਸ ਕਮੇਟੀ ਦੇ ਗਠਨ ਉਪਰੰਤ ਅੱਜ ਇਸ ਕਮੇਟੀ ਦੀ ਪਹਿਲੀ ਮੀਟਿੰਗ ਐਡੀਸ਼ਨਲ ਮੁਖ ਚੋਣ ਅਫ਼ਸਰ ਪੰਜਾਬ ਸ਼੍ਰੀਮਤੀ ਕਵਿਤਾ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ। ਸ਼੍ਰੀਮਤੀ ਸਿੰਘ ਨੇ ਇਸ ਕਮੇਟੀ ਦੇ ਗਠਨ ਦੇ ਮੰਤਵ ਬਾਰੇ ਚਾਨਣਾ ਪਾਉਦਿਆ ਕਿਹਾ ਕਿ ਇਸ ਦਾ ਮੁੱਖ ਉਦੇਸ਼ ਸਿਸਟੈਮੇਟਿਕ ਵੋਟਰ ਐਜੂਕੇਸ਼ਨ ਐਂਡ ਵੋਟਰ ਪਾਰਟੀਸੀਪੇਸ਼ਨ ਬਾਰੇ ਲੋਕਾਂ ਵਿੱਚ ਪ੍ਰਚਾਰ ਕਰਨਾ ਹੈ।

Comments are closed.

COMING SOON .....


Scroll To Top
11