Friday , 24 January 2020
Breaking News
You are here: Home » PUNJAB NEWS » ਰਾਜ ਐਸ.ਸੀ. ਕਮਿਸ਼ਨ ਨੇ ਬਾਬਾ ਦੀਪ ਸਿੰਘ ਨਗਰ ਵਿਖੇ ਕੀਤੀ ਸੁਣਵਾਈ

ਰਾਜ ਐਸ.ਸੀ. ਕਮਿਸ਼ਨ ਨੇ ਬਾਬਾ ਦੀਪ ਸਿੰਘ ਨਗਰ ਵਿਖੇ ਕੀਤੀ ਸੁਣਵਾਈ

ਪਟਿਆਲਾ, 8 ਅਕਤੂਬਰ (ਸਿਕੰਦਰ ਸਿੰਘ)- ਪੰਜਾਬ ਸਰਕਾਰ ਵੱਲੋਂ ਗਠਿਤ ਕੀਤੇ ਗਏ ਰਾਜ ਐਸ.ਸੀ. ਕਮਿਸ਼ਨ ਦੀ ਚੇਅਰਪਰਸਨ ਦੇ ਨਿਰਦੇਸ਼ਾਂ ‘ਤੇ ਆਯੋਗ ਦੇ ਦੋ ਮੈਂਬਰੀ ਸ਼੍ਰੀ ਰਾਜ ਕੁਮਾਰ ਹੰਸ ਅਤੇ ਸ਼੍ਰੀਮਤੀ ਪਰਮਜੀਤ ਕੌਰ ਵੱਲੋਂ ਅੱਜ ਬਾਬਾ ਦੀਪ ਸਿੰਘ ਨਗਰ ਵਿਖੇ ਸੁਣਵਾਈ ਕੀਤੀ ਗਈ।ਐਸ.ਸੀ. ਕਮਿਸ਼ਨ ਨੂੰ ਸ਼੍ਰੀਮਤੀ ਸੁਨੈਨਾ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਮੁਹੱਲੇ ਦਾ ਹੀ ਇੱਕ ਪਰਿਵਾਰ ਪਿਛਲੇ ਤਿੰਨ-ਸਾਢੇ ਤਿੰਨ ਸਾਲ ਤੋਂ ਬਿਨਾ ਕਿਸੇ ਵਜਾ ਨਾਲ ਪ੍ਰੇਸ਼ਾਨ ਕਰ ਰਿਹਾ ਹੈ।। ਜਿਸ ਕਰਕੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਬਾਬਾ ਦੀਪ ਸਿੰਘ ਨਗਰ ਵਿੱਚ ਖੁਲੀ ਸੁਣਵਾਈ ਤੋਂ ਬਾਅਦ ਕਮਿਸ਼ਨ ਦੇ ਮੈਂਬਰ ਸ਼੍ਰੀ ਰਾਜ ਕੁਮਾਰ ਹੰਸ ਨੇ ਦੱਸਿਆ ਕਿ ਡੀ.ਐਸ.ਪੀ. ਡਿਟੇਕਟਿਵ ਸ਼੍ਰੀ ਏ.ਕੇ. ਪੈਂਥੇ ਦੀ ਅਗਵਾਈ ‘ਚ ਤਿੰਨ ਪੁਲਿਸ ਅਧਿਕਾਰੀਆਂ ਨੂੰ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਟੀਮ ‘ਚ ਇੱਕ ਮਹਿਲਾ ਇੰਸਪੈਕਟਰ ਸ਼੍ਰੀਮਤੀ ਪੁਸ਼ਪਾ ਦੇਵੀ ਅਤੇ ਸੀ.ਆਈ.ਏ. ਸਟਾਫ ਸਮਾਣਾ ਦੇ ਇੰਸਪੈਕਟਰ ਸ਼੍ਰੀ ਵਿਜੇ ਕੁਮਾਰ ਨੂੰ ਰੱਖਿਆ ਗਿਆ ਹੈ।ਸ਼੍ਰੀ ਹੰਸ ਨੇ ਦੱਸਿਆ ਕਿ ਐਸ.ਆਈ.ਟੀ. ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ 15 ਨਵੰਬਰ ਤੱਕ ਜਾਂਚ ਪੂਰੀ ਕਰ ਕੇ 20 ਨਵੰਬਰ ਨੂੰ ਕਮਿਸ਼ਨ ਦੇ ਕੋਲ ਰਿਪੋਰਟ ਪੇਸ਼ ਕਰੇ। ਕਮਿਸ਼ਨ ਦੇ ਮੈਂਬਰਾਂ ਨੇ ਮੁਹੱਲੇ ਦੇ ਹੀ ਦੂਸਰੇ ਪੱਖ ਸ਼੍ਰੀ ਬੱਬਰ ਸ਼ੇਰ ਸਿੰਘ, ਸ਼੍ਰੀ ਉਪਿੰਦਰ ਸਿੰਘ ਤੇ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਤੋਂ ਵੀ ਉਹਨਾਂ ਦਾ ਪੱਖ ਜਾਣਿਆ।ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਵੱਲੋਂ ਐਸ.ਡੀ.ਐਮ. ਸ਼੍ਰੀ ਰਵਿੰਦਰ ਅਰੋੜਾ, ਡੀ.ਐਸ.ਪੀ. ਸ਼੍ਰੀ ਸੋਰਭ ਜਿੰਦਲ, ਤਹਿਸਲੀ ਵੈਲਫੇਅਰ ਅਫ਼ਸਰ ਸ਼੍ਰੀ ਜਗਦੀਪ ਕੁਮਾਰ, ਐਸ.ਐ?ਚਚ.ਓ. ਸ਼੍ਰੀ ਹੈਰੀ ਬੋਪਾਰਾਏ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਅਤੇ ਵੀਰ ਰਾਜੇਸ਼ ਬੱਗਣ, ਅਦਸਿਯ ਦੇ ਮਹਾਮੰਤਰੀ ਸ਼੍ਰੀ ਲਵਲੀ ਅਸ਼ੁਤ, ਭਾਰਤੀਏ ਵਾਲਮੀਕੀ ਸਮਾਜ ਦੇ ਜ਼ਿਲ੍ਹਾ ਪ੍ਰਧਾਨ ਵੀਰ ਅਰੁਣ ਧਾਲੀਵਾਲ, ਸ਼੍ਰੀ ਸੁਰੇਸ਼ ਕੁਮਾਰ ਤੋਂ ਇਲਾਵਾ ਮੁਹੱਲੇ ਦੇ ਲੋਕ ਵੀ ਮੌਜੂਦ ਸਨ।ਇਸ ਤੋਂ ਇਲਾਵਾ ਤਰੈਂ ਪਿੰਡ ਤੋਂ ਮਿਲੀ ਸ਼ਿਕਾਇਤ ‘ਤੇ ਵੀ ਕਮਿਸ਼ਨ ਨੇ ਦੱਸਿਆ ਕਿ ਏ.ਡੀ.ਜੀ.ਪੀ. ਕਰਾਇਮ ਨੂੰ ਇਸ ਸਬੰਧ ਵਿੱਚ ਪਾਰਦਰਸ਼ਤਾ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿਤੇ ਜਾਣਗੇ। ਜਿਸ ਵਿੱਚ ਐਸ.ਪੀ. ਰੈਂਕ ਦੇ ਅਧਿਕਾਰੀ ਦੇ ਹੇਠਾਂ ਐਸ.ਆਈ. ਟੀ. ਗਠਿਤ ਕਰ ਕੇ ਜਾਂਚ ਰਿਪੋਰਟ ਕਮਿਸ਼ਨ ਨੂੰ ਪੇਸ਼ ਕਰਨ ਲਈ ਕਿਹਾ ਜਾਵੇਗਾ।

Comments are closed.

COMING SOON .....


Scroll To Top
11