Tuesday , 18 June 2019
Breaking News
You are here: Home » PUNJAB NEWS » ਰਾਜੌਰੀ ਸੈਕਟਰ ’ਚ ਪਾਕਿਸਤਾਨੀ ਵੱਲੋਂ ਹੁੰਦੀ ਗੋਲੀਬਾਰ ਨਾਲ ਪੰਜਾਬ ਦਾ ਜਵਾਨ ਸ਼ਹੀਦ

ਰਾਜੌਰੀ ਸੈਕਟਰ ’ਚ ਪਾਕਿਸਤਾਨੀ ਵੱਲੋਂ ਹੁੰਦੀ ਗੋਲੀਬਾਰ ਨਾਲ ਪੰਜਾਬ ਦਾ ਜਵਾਨ ਸ਼ਹੀਦ

ਮੋਗਾ, 18 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਰਾਜੌਰੀ ਸੈਕਟਰ ‘ਚ ਪਾਕਿਸਤਾਨੀ ਫੌਜੀਆਂ ਵਲੋਂ ਫਾਇਰਿੰਗ ‘ਚ ਮੋਗਾ ਦੇ ਕਸਬਾ ਕੋਟ ਈਸੇ ਖ਼ਾਂ ਦੇ ਪਿੰਡ ਜਨੇਰ ਨਿਵਾਸੀ 25 ਸਾਲ ਜਵਾਨ ਕਰਮਜੀਤ ਸਿੰਘ ਸ਼ਹੀਦ ਹੋ ਗਿਆ। ਪਿਛਲੇ ਮਹੀਨੇ ਹੀ ਇਸੇ ਕਸਬੇ ਦਾ ਨਿਵਾਸੀ ਜੈਮਲ ਸਿੰਘ ਪੁਲਵਾਮਾ ਹਮਲੇ ‘ਚ ਸ਼ਹੀਦ ਹੋਇਆ ਸੀ। ਕਰਮਜੀਤ ਸਿੰਘ ਦੀ 16 ਮਾਰਚ ਦੀ ਛੁਟੀ ਮਨਜ਼ੂਰ ਹੋਈ ਸੀ, ਪਰ ਸਰਹਦ ‘ਤੇ ਤਣਾਅ ਦਾ ਮਾਹੌਲ ਦੇਖਦੇ ਛੁਟੀ ਰਦ ਹੋ ਗਈ ਸੀ। ਪਿੰਡ ਦੇ ਨੌਜਵਾਨ ਦੇ ਸ਼ਹੀਦ ਹੋ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਪਿੰਡ ਵਾਸੀ ਕਰਮਜੀਤ ਸਿੰਘ ਦੇ ਘਰ ਇਕਠੇ ਹੋ ਗਏ। ਸ਼ਹੀਦ ਦੇ ਪਿਤਾ ਅਵਤਾਰ ਸਿੰਘ ਤੇ ਤਾਇਆ ਰਿਟਾਇਰਡ ਸੂਬੇਦਾਰ ਦਰਬਾਰਾ ਸਿੰਘ ਨੇ ਦਸਿਆ ਕਿ ਕਰਮਜੀਤ ਸਿੰਘ ਫੌਜ ‘ਚ ਸਿਪਾਹੀ ਦੇ ਅਹੁਦੇ ‘ਤੇ ਸਾਲ 2015 ਵਿਚ ਭਰਤੀ ਹੋਇਆ ਸੀ। ਹੋਲੀ ‘ਤੇ ਉਸ ਨੇ ਘਰ ਆਉਣਾ ਸੀ। ਇਸ ਲਈ 16 ਮਾਰਚ ਦੀ ਛੁਟੀ ਮਨਜ਼ੂਰ ਹੋ ਗਈ ਸੀ, ਸਰਹਦ ‘ਤੇ ਤਣਾਅ ਦੇ ਹਾਲਾਤਾਂ ਨੂੰ ਦੇਖਦਿਆਂ ਛੁਟੀ ਰਦ ਕਰ ਦਿਤੀ ਗਈ ਸੀ।

Comments are closed.

COMING SOON .....


Scroll To Top
11