Monday , 16 July 2018
Breaking News
You are here: Home » Carrier » ਰਾਜੇਸ਼ ਸੁਨੇਹੀ ਨੇ ਥਾਣਾ ਮੁਖੀ ਵਜੋਂ ਅਹੁਦਾ ਸੰਭਾਲਿਆ

ਰਾਜੇਸ਼ ਸੁਨੇਹੀ ਨੇ ਥਾਣਾ ਮੁਖੀ ਵਜੋਂ ਅਹੁਦਾ ਸੰਭਾਲਿਆ

ਮਾਲੇਰਕੋਟਲਾ, 10 ਜੁਲਾਈ (ਅਸ਼ੋਕ ਜੋਸ਼ੀ)- ਠਪੁਲਿਸ ਤੇ ਪ੍ਰੈਸ ਦਾ ਆਪਸ ਵਿੱਚ ਇਕ ਪਰਿਵਾਰ ਵਾਂਗ ਰਿਸ਼ਤਾ ਹੁੰਦਾ ਹੈ। ਸ਼ਹਿਰ ਅੰਦਰ ਅਮਨ-ਸ਼ਾਂਤੀ ਬਣਾਈ ਰੱਖਣ, ਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧ ‘ਤੇ ਕਾਬੂ ਪਾਉਣ ਲਈ ਪੁਲਿਸ ਨੂੰ ਪ੍ਰੈਸ ਦਾ ਸਹਿਯੋਗ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਇੱਕਲੇ ਪੁਲਿਸ ਵੀ ਕੁਝ ਨਹੀਂ ਕਰ ਸਕਦੀ।ੂ ਇਹ ਪ੍ਰਗਟਾਵਾ ਮਾਲੇਰਕੋਟਲਾ ਥਾਣਾ ਸਿਟੀ-2 ਦੇ ਨਵੇਂ ਆਏ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਸੁਨੇਹੀ ਨੇ ਆਪਣਾ ਚਾਰਜ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਸ਼ਹਿਰ ਅੰਦਰ ਨਸ਼ਾ ਤਸਕਰਾਂ ਖਿਲਾਫ ਵਿੱਢੀ ਜਾਣ ਵਾਲੀ ਮੁਹਿੰਮ ਦਾ ਖੁਲਾਸਾ ਕਰਦਿਆਂ ਕਿਹਾ ਕਿ ਅੱਜ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਨੂੰ ਠੱਲ ਪਾਉਣ ਲਈ ਹਰ ਸੰਭਵ ਕੋਸ਼ਿਸ ਕੀਤੀ ਜਾਵੇਗੀ, ਕਿਉਂਕਿ ਨਸ਼ੇ ਹੀ ਸਾਰੇ ਕਰਾਈਮ ਦੀ ਵੱਡੀ ਜੜ੍ਹ ਹਨ। ਉਨ੍ਹਾਂ ਕਿਹਾ ਕਿ ਭਾਵੇਂ ਨਸ਼ਾ ਸਮਗਲਰ, ਪੁਲਿਸ ਕਰਮਚਾਰੀ ਜਾਂ ਸਿਆਸੀ ਲੀਡਰ ਹੀ ਕਿਉਂ ਨਾ ਹੋਵੇ, ਉਸਨੂੰ ਸਲਾਖਾਂ ਪਿੱਛੇ ਸੁਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਜਾਂ ਤਾਂ ਨਸ਼ਾ ਵੇਚਣਾ ਬੰਦ ਕਰ ਦੇਣ ਜਾਂ ਫਿਰ ਪੰਜਾਬ ਛੱਡਕੇ ਚੱਲੇ ਜਾਣ। ਵਰਣਨਯੋਗ ਹੈ ਕਿ ਇੰਸਪੈਕਟਰ ਰਾਜੇਸ਼ ਸੁਨੇਹੀ ਨੇ ਮੁਅੱਤਲ ਹੋਏ ਸਬ ਇੰਸਪੈਕਟਰ ਨਿਰਮਲ ਸਿੰਘ ਦੀ ਥਾਂ ਥਾਣੇ ਦਾ ਕਾਰਜਭਾਰ ਸੰਭਾਲਿਆ ਹੈ।

Comments are closed.

COMING SOON .....
Scroll To Top
11