Tuesday , 18 September 2018
Breaking News
You are here: Home » PUNJAB NEWS » ਰਾਜੂ ਖੰਨਾ ਨੇ ਕੀਤਾ ਸੁਖਬੀਰ ਬਾਦਲ ਤੇ ਜ਼ਿਲ੍ਹਾ ਪ੍ਰਧਾਨ ਸਵਰਨ ਚਨਾਰਥਲ ਦਾ ਕੀਤਾ ਧੰਨਵਾਦ

ਰਾਜੂ ਖੰਨਾ ਨੇ ਕੀਤਾ ਸੁਖਬੀਰ ਬਾਦਲ ਤੇ ਜ਼ਿਲ੍ਹਾ ਪ੍ਰਧਾਨ ਸਵਰਨ ਚਨਾਰਥਲ ਦਾ ਕੀਤਾ ਧੰਨਵਾਦ

ਅਮਲੋਹ, 5 ਅਗਸਤ, (ਰਣਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਫਤਹਿਗੜ੍ਹ ਸਾਹਿਬ ਦੀ ਜਿਲ੍ਹਾ ਜੱਥੇਬੰਦੀ ਦੇ ਹੋਏ ਐਲਾਨ ਵਿਚ ਹਲਕਾ ਅਮਲੋਹ ਦੇ ਅਕਾਲੀ ਵਰਕਰਾਂ ਅਤੇ ਆਗੂਆਂ ਨੂੰ ਮਿਲੀ ਵੱਡੀ ਨੁਮਾਇੰਦਗੀ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਹੈ ਉੱਥੇ ਜ਼ਿਲ੍ਹਾ ਪ੍ਰਧਾਨ ਜੱਥੇ ਸਵਰਨ ਸਿੰਘ ਚਨਾਰਥਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹੋਏ ਰਾਜੂ ਖੰਨਾ ਨੇ ਕਿਹਾ ਕਿ ਜੱਥੇ ਸਵਰਨ ਸਿੰਘ ਚਨਾਰਥਲ ਵੱਲੋਂ ਹਲਕਾ ਅਮਲੋਹ ਨੂੰ ਜਿਲ੍ਹਾ ਜੱਥੇਬੰਦੀ ਵਿਚ ਜੋ ਵੱਡਾ ਮਾਣ ਸਤਕਾਰ ਦਿੱਤਾ ਗਿਆ ਹੈ ਉਸ ਲਈ ਉਹ ਜਿੱਥੇ ਹਮੇਸ਼ਾ ਜੱਥੇ ਚਨਾਰਥਲ ਦੇ ਰਿਣੀ ਰਹਿਣਗੇ ਉੱਥੇ ਉਹਨਾਂ ਕਿਹਾ ਕਿ ਜਿਲ੍ਹਾ ਜੱਥੇਬੰਦੀ ਵਿਚ ਹਲਕੇ ਦੇ ਵਰਕਰਾਂ ਤੇ ਆਗੂਆਂ ਨੂੰ ਜੋ ਅਹੁਦੇ ਦਿੱਤੇ ਗਏ ਹਨ, ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਜਿਲ੍ਹਾ ਪ੍ਰਧਾਨ ਜੱਥੇ ਸਵਰਨ ਸਿੰਘ ਚਨਾਰਥਲ ਦੀਆਂ ਆਸਾਂ ਤੇ ਉਮੀਦਾਂ ਤੇ ਖਰੇ ਉਤਰਨਗੇ। ਉਹਨਾਂ ਨਵਨਿਯੁਕਤ ਜਿਲ੍ਹੇ ਦੇ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪਾਰਟੀ ਵੱਲੋਂ ਜੋ ਮਾਣ ਸਤਕਾਰ ਉਹਨਾਂ ਨੂੰ ਦਿੱਤਾ ਗਿਆ ਹੈ ਉਸ ਨੂੰ ਦੇਖਦੇ ਹੋਏ ਸਾਰੇ ਹੀ ਅਹੁਦੇਦਾਰ ਪਾਰਟੀ ਨੂੰ ਹੇਠਲੇ ਪੱਧਰ ਤੇ ਮਜਬੂਤ ਕਰਨ ਲਈ ਅੱਜ ਤੋਂ ਹੀ ਜੁੱਟ ਜਾਣ ਤਾਂ ਜੋ ਆਉਣ ਵਾਲੀਆਂ ਪੰਚਾਇਤੀ ਚੋਣਾਂ ਵਿਚ ਵੱਡੀਆਂ ਜਿੱਤਾਂ ਦਰਜ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਥ ਮਜਬੂਤ ਕੀਤੇ ਜਾ ਸਕਣ। ਉਹਨਾਂ ਕਿਹਾ ਕਿ ਜਿਲ੍ਹਾ ਜੱਥੇਬੰਦੀ ਵਿੱਚ ਹਲਕਾ ਅਮਲੋਹ ਨੂੰ 1 ਮੁੱਖ ਬੁਲਾਰਾ ਜਿਲ੍ਹਾ ਫਤਹਿਗੜ੍ਹ ਸਾਹਿਬ, 25 ਜਿਲ੍ਹਾ ਸੀਨੀ ਮੀਤ ਪ੍ਰਧਾਨ, 25 ਜਿਲ੍ਹਾ ਮੀਤ ਪ੍ਰਧਾਨ, 25 ਜਿਲ੍ਹਾ ਜਰਨਲ ਸਕੱਤਰ, 25 ਜਿਲ੍ਹਾ ਜੱਥੇਬੰਧਕ ਸਕੱਤਰ, 43 ਜਿਲ੍ਹਾ ਵਰਕਿੰਗ ਕਮੇਟੀ ਮੈਂਬਰ ਬਨਾ ਕੇ ਵਰਕਰਾਂ ਤੇ ਆਗੂਆਂ ਨੂੰ ਮਾਣ ਦਿੱਤਾ ਗਿਆ ਹੈ। ਜਿਸ ਲਈ ਉਹ ਸ਼੍ਰੌਮਣੀ ਅਕਾਲੀ ਦਲ ਦੀ ਚੜਦੀਕਲਾ ਲਈ ਕਾਰਜ ਕਰਦੇ ਰਹਿਣ।

Comments are closed.

COMING SOON .....
Scroll To Top
11