Wednesday , 21 November 2018
Breaking News
You are here: Home » PUNJAB NEWS » ਰਾਜੂ ਖੰਨਾ ਦੀ ਅਗਵਾਈ ’ਚ ਅਕਾਲੀ ਭਾਜਪਾ ਦੇ 9 ਉਮੀਦਵਾਰਾਂ ਨੇ ਕੀਤੇ ਕਾਗਜ਼ ਦਾਖਲ

ਰਾਜੂ ਖੰਨਾ ਦੀ ਅਗਵਾਈ ’ਚ ਅਕਾਲੀ ਭਾਜਪਾ ਦੇ 9 ਉਮੀਦਵਾਰਾਂ ਨੇ ਕੀਤੇ ਕਾਗਜ਼ ਦਾਖਲ

ਅਮਲੋਹ, 6 ਦਸੰਬਰ (ਰਣਜੀਤ ਘੁੰਮਣ)-ਅਕਾਲੀ ਭਾਜਪਾ ਗਠਜੋੜ ਵਲੋਂ ਅਜ ਨਗਰ ਕੋਂਸਲ ਅਮਲੋਹ ਦੀ ਹੋ ਰਹੀ ਚੋਣ ਦੇ ਅੰਤਿਮ ਦਿਨ 9 ਉਮੀਦਵਾਰਾਂ ਵਲੋਂ ਵਖ ਵਖ ਵਾਰਡਾਂ ਤੋਂ ਆਪਣੇ ਨਾਮਜਦਗੀ ਪਤਰ ਐਸ ਡੀ ਐਮ ਦਫਤਰ ਦਾਖਿਲ ਕਰਵਾਏ ਗਏ। ਇਸ ਮੋਕੇ ਤੇ ਹਲਕਾ ਅਮਲੋਹ ਦੇ ਮੁਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜਿਲਾ ਪ੍ਰਧਾਨ ਸਵਰਨ ਸਿੰਘ ਚਨਾਰਥਲ, ਭਾਜਪਾ ਦੇ ਜਿਲਾ ਪ੍ਰਧਾਨ ਪਰਦੀਪ ਕੁਮਾਰ ਗਰਗ, ਹਲਕਾ ਸਰਹਿੰਦ ਦੇ ਇੰਚਾਰਜ ਦੀਦਾਰ ਸਿੰਘ ਭਟੀ, ਹਲਕਾ ਬਸੀ ਪਠਾਣਾ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਤੇ ਸ਼੍ਰੌਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਵਿਸ਼ੇਸ਼ ਤੌਰ ਤੇ ਹਾਜਰ ਰਹੇ।ਇਥੇ ਇਹ ਵਰਣਨਯੌਗ ਹੈ ਕਿ ਜਦੋਂ ਅਕਾਲੀ ਭਾਜਪਾ ਉਮੀਦਵਾਰਾਂ ਵਲੋਂ ਕਾਗਜ ਦਾਖਿਲ ਕਰਨ ਲਈ ਸ਼੍ਰੌਮਣੀ ਅਕਾਲੀ ਦਲ ਦੇ ਅਮਲੋਹ ਦਫਤਰ ਤੋਂ ਮੁਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿਚ ਵਡਾ ਕਾਫਿਲਾ ਰਵਾਨਾ ਹੋਇਆ ਜਿਸ ਵਿਚ ਜਿਥੇ ਗਠਜੋੜ ਦੇ ਹਕ ਵਿਚ ਨਾਅਰੇਬਾਜੀ ਕੀਤੀ ਗਈ ਅਕਾਲ਼ੀਦ ਵਲੋ ਭਰੇ ਗਏ ਉਮੀਦਵਾਰਾ ਵਿਚ ਜਿਹਨਾਂ ਉਮੀਦਵਾਰਾਂ ਵਲੋਂ ਆਪਣੇ ਕਾਗਜ ਤਹਿਸੀਲਦਾਰ ਅਮਲੋਹ ਪਾਸ ਜਮਾ ਕਰਵਾਏ ਗਏ ਉਹਨਾਂ ਵਿਚ ਵਾਰਡ ਨੰ: 1 ਤੋਂ ਬੀਬੀ ਜਸਵਿੰਦਰ ਕੌਰ (ਅਕਾਲੀ ਦਲ), ਵਾਰਡ ਨੰ: 4 ਤੋਂ ਬੀਬੀ ਰਵਿੰਦਰ ਰਾਣੀ (ਅਕਾਲੀ ਦਲ), ਵਾਰਡ ਨੰ: 6 ਤੋਂ ਗੁਰਪ੍ਰੀਤ ਸਿੰਘ ਗੁਰੀ (ਅਕਾਲੀ ਦਲ), ਵਾਰਡ ਨੰ: 7 ਤੋਂ ਬੀਬੀ ਬਲਵਿੰਦਰ ਕੌਰ (ਅਕਾਲੀ ਦਲ), ਵਾਰਡ ਨੰ: 9 ਤੋਂ ਬੀਬੀ ਨੀਨਾ ਦੇਵੀ ਸ਼ਾਹੀ (ਅਕਾਲੀ ਦਲ), ਵਾਰਡ ਨੰ: 10 ਤੋਂ ਸ਼੍ਰੀਮਤੀ ਪੂਨਮ ਜਿੰਦਲ (ਭਾਜਪਾ), ਵਾਰਡ ਨੰ: 11 ਤੋਂ ਸ਼੍ਰੀਮਤੀ ਤਨੂ ਮਿਤਲ (ਅਕਾਲੀ ਦਲ), ਵਾਰਡ ਨੰ: 12 ਤੋਂ ਸੋਹਣ ਸਿੰਘ (ਅਕਾਲੀ ਦਲ) ਤੇ ਵਾਰਡ ਨੰ: 13 ਤੋਂ ਚਰਨਜੀਤ ਸਿੰਘ ਗੋਲਡੀ (ਅਕਾਲੀ ਦਲ) ਪ੍ਰਮੁਖ ਹਨ।

Comments are closed.

COMING SOON .....


Scroll To Top
11