Sunday , 31 May 2020
Breaking News
You are here: Home » PUNJAB NEWS » ਰਾਜਾ ਵੜਿੰਗ ਨੇ ਮਾਨਸਾ ਅਤੇ ਬੁਢਲਾਡਾ ‘ਚ ਕੀਤਾ ਧੰਨਵਾਦੀ ਦੌਰਾ

ਰਾਜਾ ਵੜਿੰਗ ਨੇ ਮਾਨਸਾ ਅਤੇ ਬੁਢਲਾਡਾ ‘ਚ ਕੀਤਾ ਧੰਨਵਾਦੀ ਦੌਰਾ

ਮਾਨਸਾ 25 ਮਈ (ਜਗਦੀਸ਼ ਬਾਂਸਲ)-ਪੰਜਾਬ ਦੇ ਸਭ ਤੋ ਅਮੀਰ ਬਾਦਲ ਪਰਿਵਾਰ ਨਾਲ ਜੋ ਮੈਨੂੰ ਬਠਿੰਡਾ ਲੋਕ ਸਭਾ ਹਲਕਾ ਤੋ ਕਾਂਗਰਸ ਪਾਰਟੀ ਲਈ ਚੋਣ ਲੜਨ ਦਾ ਮੌਕਾ ਮਿਲਆ ਉਸ ਵਿੱਚ ਜੋ ਤੁਸੀ ਜਿਲਾਂ ਮਾਨਸਾ ਵਾਸੀਆਂ ਨੇ ਹਿੰਮਤ ਵਿਖਾਈ ਉਸਦਾ ਮੈ ਸਦਾ ਰਿਣੀ ਰਹਾਂਗਾ।ਇਹ ਪ੍ਰਗਟਾਵਾ ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਬਠਿੰਡਾ ਲੋਕ ਸਭਾ ਹਲਕਾ ਤੋ ਕਾਂਗਰਸ ਪਾਰਟੀ ਦੇ ਚੋਣ ਲੜ ਚੁੱਕੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿਲੇ ਦੇ ਹਲਕਾ ਬੁਢਲਾਡਾ ਅਤੇ ਮਾਨਸਾ ਵਿਖੇ ਰੱਖੇ ਲੋਕਾਂ ਦੇ ਧੰਨਵਾਦੀ ਪ੍ਰੋਗਰਾਮ ਦੌਰਾਨ ਪ੍ਰਗਟਾਏ।ਰਾਜਾ ਵੜਿੰਗ ਨੇ ਕਿਹਾ ਕਿ ਤੁਹਾਡੀ ਮਦਦ ਨਾਲ ਮੇਰੀ ਹਾਰ ਨਹੀ ਹੋਈ ਲੇਕਿਨ ਮੇਰਾ ਮੁਕੱਦਰ ਜਰੂਰ ਹਾਰ
ਗਿਆ।ਇਸ ਹਾਰ ਲਈ ਮੈ ਪੂਰੇ 9 ਹਲਕਿਆਂ ਦੇ ਕਿਸੇ ਵੀ ਮੰਤਰੀ ਅਹੁਦੇਦਾਰ ਜਾਂ ਵਰਕਰ ਚ ਕੋਈ ਕਮੀ ਨਹੀ ਕੱਢ ਸਕਦਾ।ਉਹਨਾਂ ਕਿਹਾ ਅਕਾਲੀਦਲ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਖਿਲਾਫ ਮੈਨੂੰ ਪਹਿਲੀ ਵਾਰ ਚੋਣ ਲੜ ਕੇ ਸਿਰਫ 20000 ਦੇ ਕਰੀਬ ਵੋਟਾਂ ਨਾਲ ਹਾਰ ਮਿਲੀ।ਜਿਸ ਨੂੰ ਸਵੀਕਾਰ ਕਰਦਿਆਂ ਤੁਹਾਡੇ ਵੱਲੋ ਮਿਲੇ ਐਨੇ ਵੱਡੇ ਹੁੰਗਾਰੇ ਲਈ ਤੁਹਾਡੇ ਨਾਲ ਹਰ ਦੁੱਖ ਮੁਸੀਬਤ ਚ ਤੁਹਾਡੇ ਵਿਕਾਸ ਲਈ ਦਿਨ ਰਾਤ ਇੱਕ ਕਰ ਦਿਆਂਗੇ।ਲੇਕਿਨ ਉਹਨਾਂ ਆਪਣੀ ਪਾਰਟੀ ਦੇ ਬਿਨਾਂ ਜਿਕਰ ਅਫਸੋਸ ਕਰਦਿਆਂ ਕਿਹਾ ਜਿੰਨਾਂ ਚਿਰ ਅਸੀ ਆਪਣੀ ਪਾਰਟੀ ਚ ਇੱਕ ਦੂਸਰੇ ਦੀ ਟੰਗ ਖਿਚਾਈ ਕਰਨ ਤੋ ਗੁਰੇਜ ਨਹੀ ਕਰਦੇ ਉਨਾਂ ਚਿਰ ਅਸੀ ਕਾਮਯਾਬ ਨਹੀ ਹੁੰਦੇ।ਉਹਨਾਂ ਹਲਕਾ ਬੁਢਲਾਡਾ ਵਾਸੀਆਂ ਦੇ 84 ਪਿੰਡਾਂ ਦੇ ਲੋਕਾਂ ਦੀ ਅਸਲੀ ਚੌਰਾਸੀ ਕੱਟਣ ਅਤੇ ਮਾਨਸਾ ਵਾਸੀਆਂ ਦੇ 62 ਪਿੰਡਾਂ ਦੀਆਂ ਪੰਚਾਇਤਾਂ ਦੇ ਵਿਕਾਸ ਲਈ ਪੰਜ ਪੰਜ ਪਿੰਡਾਂ ਚੋ ਇੱਕ ਵਿਅਕਤੀ ਚੁਣ ਕੇ ਕਮੇਟੀ ਬਣਾ ਕੇ ਰਹਿੰਦੇ ਢਾਈ ਸਾਲ ਸਰਕਾਰ ਦੇ ਕੰਮਾਂ ਕਾਰਾਂ ਨੂੰ ਦ੍ਰਿੜਤਾ ਨਾਲ ਕਰਾਉਣ ਦਾ ਭਰੋਸਾ ਦਿੱਤਾ।ਉਹਨਾਂ ਕਿਹਾ ਜੇਕਰ ਜਿਲਾਂ ਪ੍ਰਸ਼ਾਸ਼ਨ ਦਾ ਕੋਈ ਵੀ ਅਫਸਰ ਤੁਹਾਥੋ ਰਿਸ਼ਵਤ ਮੰਗੇ ਤੁਹਾਡਾ ਕੰਮ ਨਾ ਕਰੇ ਤੁਹਾਨੂੰ ਬਣਦਾ ਮਾਣ ਸਨਮਾਨ ਨਾ ਦੇਵੇ ਉਸਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੱਸ ਕੇ ਚਲਦਾ ਕੀਤਾ ਜਾਵੇਗਾ।ਬਾਕੀ ਤੁਹਾਡਾ ਆਪਣਾ ਰਾਜਾ ਵੜਿੰਗ ਤੁਹਾਡੇ ਕੰਮਾਂ ਕਾਰਾਂ ਲਈ ਹਾਰ ਕੇ ਵੀ ਤੁਹਾਡੇ ਲਈ ਹਰ ਮਹੀਨੇ ਲਗਾਤਾਰ ਤੁਹਾਡੇ ਪਿੰਡਾਂ ਚ ਆਪਣਾ ਆਉਣਾ ਜਾਣਾ ਜਾਰੀ ਰੱਖੇਗਾ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਦੂਸਰਿਆਂ ਤੇ ਉਂਗਲਾਂ ਚੱਕਣ ਵਾਲੇ ਖਹਿਰੇ ਨੇ ਪੈਸੇ ਲੈ ਕੇ ਅਕਾਲੀਆਂ ਦੀ ਮੱਦਦ ਕੀਤੀ ਹੈ ਇਸ ਮੌਕੇ ਜਿਲਾਂ ਕਾਂਗਰਸ ਕਮੇਟੀ ਦੇ ਪ੍ਰਧਾਨ ਮੈਡਮ ਮੰਜੂ ਬਾਂਸਲ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ, ਮੈਡਮ ਰਣਜੀਤ ਕੌਰ ਭੱਟੀ ਹਲਕਾ ਬੁਢਲਾਡਾ ,ਯੂਥ ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਗੁਰਪ੍ਰੀਤ ਵਿੱਕੀ ,ਮਹਿਕਲ ਗਾਗੋਵਾਲ, ਮਹਿਲਾ ਆਗੂ ਬਲਜੀਤ ਕੌਰ ਬਰਾੜ, ਪ੍ਰੋ.ਜੀਵਨਦਾਸ ਬਾਵਾ, ਚਰਨਜੀਤ ਸਿੱਧੂ, ਬਲਾਕ ਪ੍ਰਧਾਨ ਦੀਦਾਰ ਸਿੰਘ ਖਾਰਾ, ਬਲਵਿੰਦਰ ਨਾਰੰਗ ਆਦਿ ਤੋ ਇਲਾਵਾ ਵੱਡੀ ਗਿਣਤੀ ਚ ਕਾਂਗਰਸ ਦੇ ਐਮ ਸੀ ,ਪੰਚ ਸਰਪੰਚ, ਜਿਲਾਂ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11