Thursday , 27 June 2019
Breaking News
You are here: Home » Editororial Page » ਰਾਜਸੀ ਪਾਰਟੀਆਂ ਨਹੀਂ ਵਿਅਕਤੀ ਵਿਸ਼ੇਸ਼ਾਂ ਨੇ ਬਣਾ ਲਏ ਹਨ ਗਰੁੱਪ

ਰਾਜਸੀ ਪਾਰਟੀਆਂ ਨਹੀਂ ਵਿਅਕਤੀ ਵਿਸ਼ੇਸ਼ਾਂ ਨੇ ਬਣਾ ਲਏ ਹਨ ਗਰੁੱਪ

ਸਾਡੇ ਮੁਲਕ ਵਿੱਚ ਆਜ਼ਾਦੀ ਮਿਲਦਿਆਂ ਰਾਜ ਵਿਅਕਤੀਵਿਸ਼ੇਸ਼ ਦੇ ਹਥ ਆ ਗਿਆ ਸੀ। ਉਦੋਂ ਦਾ ਹੀ ਰਾਜ ਵਿਅਕਤੀਵਿਸ਼ੇਸ਼ ਪਾਸ ਹੀ ਰਹਿੰਦਾ ਰਿਹਾ ਹੈ ਅਤੇ ਹੋਲੀ ਹੋਲੀ ਇਹ ਰਾਜ ਪ੍ਰਾਂਤਾਂ ਵਿੱਚ ਵੀ ਵਿਅਕਤੀਵਿਸ਼ੇਸ਼ਾ ਪਾਸ ਹੀ ਰਿਹਾ ਹੈ। ਰਾਜਸੀ ਪਾਰਟੀਆਂ ਦਾ ਬਸ ਨਾਮ ਹੀ ਚਲਦਾ ਆ ਰਿਹਾ ਹੈ ਅਤੇ ਅੱਜ ਵੀ ਚਲ ਰਿਹਾ ਹੈ। ਕਈ ਵਾਰੀਂ ਇਹ ਵਿਅਕਤੀਵਿਸ਼ੇਸ਼ ਆਪਣੇ ਨਾਮ ਵੀ ਪਾਰਟੀ ਨਾਲ ਲਿਖਕੇ ਨਵੀਂਆਂ ਪਾਰਟੀਆਂ ਵੀ ਖੜੀਆਂ ਕਰਦੇ ਰਹੇ ਹਨ ਅਤੇ ਉਹੀ ਨਾਮ ਪਾਰਟੀ ਦਾ ਵੀ ਰਖਦੇ ਰਹੇ ਹਨ। ਅਸੀਂ ਦੇਖਿਆ ਸੀ ਕਿ ਕਦੀ ਇਹ ਕਾਂਗਰਸ ਪਾਰਟੀ ਵੀ ਕਾਂਗਰਸ ਇੰਦਰਾ ਬਣ ਗਈ ਸੀ ਅਤੇ ਪੰਜਾਬ ਅੰਦਰ ਵੀ ਅਕਾਲੀਆਂ ਵਿੱਚ ਵਿਅਕਤੀਵਿਸ਼ੇਸ਼ਾਂ ਦੇ ਨਾਮ ਨਾਲ ਚਲਦੇ ਆ ਰਹੇ ਹਨ। ਅਜ ਤਕ ਕੋਈ ਵੀ ਰਾਜਸੀ ਪਾਰਟੀ ਕੁਝ ਲੋਕਾਂ ਨੇ ਰਲਕੇ ਨਹੀਂ ਬਣਾਈ ਲਗਦੀ ਅਤੇ ਅਸੀਂ ਤਾਂ ਇਹ ਵੀ ਦੇਖਿਆ ਹੈ ਕਿ ਅਜ ਖਬੀਆਂ ਪਾਰਟੀਆਂ ਵੀ ਇਕ ਨਹੀਂ ਹਨ, ਬਲਕਿ ਕਈ ਵਿਅਕਤੀਵਿਸ਼ੇਸ਼ਾਂ ਨੇ ਆਪਣੇ ਆਪਣੇ ਗਰੁਪ ਬਣਾ ਲਏ ਹਨ ਅਤੇ ਪਤਾ ਹੀ ਨਹੀਂ ਪਿਆ ਲਗਦਾ ਕਿ ਅਸਲੀ ਕਾਮਰੇਡ ਕਿਹੜਾ ਹੈ।
ਸਾਡੇ ਮੁਲਕ ਵਿੱਚ ਕਿਸੇ ਵੀ ਰਾਜਸੀ ਪਾਰਟੀ ਦਾ ਕੋਈ ਸਿਧਾਂਤ ਨਹੀਂ ਹੈ ਅਤੇ ਨਾਂ ਹੀ ਕਿਸੇ ਪਾਰਟੀ ਨੇ ਅਜ ਤਕ ਮੁਲਕ ਦੇ ਲੋਕਾਂ ਦੀਆਂ ਸਮਸਿਆਵਾਂ ਹਲ ਕਰਨ ਲਈ ਕੋਈ ਖਾਸ ਪ੍ਰੋਗਰਾਮ ਬਣਾਕੇ ਹੀ ਸਾਡੇ ਸਾਹਮਣੇ ਕੀਤਾ ਹੈ। ਸਾਨੂੰ ਬੜੀ ਆਸ ਸੀ ਕਿ ਇਹ ਕੋਮਨਿਸਟ ਸਾਡੇ ਸਾਹਮਣੇ ਕੋਈ ਪ੍ਰੋਗਰਾਮ ਰਖਣਗੇ, ਪਰ ਇੰਨ੍ਹਾਂ ਪਾਸ ਵੀ ਬਾਹਰੋਂ ਲਿਆਂਦੇ ਸਿਧਾਂਤ ਹਨ ਅਤੇ ਅਜ ਤਕ ਕੋਮਨਿਸਟਾਂ ਨੇ ਇੰਨ੍ਹਾਂ ਸਿਧਾਂਤਾਂ ਦਾ ਭਾਰਤੀਕਰਣ ਨਹੀਂ ਕੀਤਾ ਅਤੇ ਅਜ ਇਹ ਕੋਮਨਿਸਟ ਵੀ ਹੋਰ ਰਾਜਸੀ ਪਾਰਟੀਆਂ ਦੀ ਤਰ੍ਹਾਂ ਕਿਸੇ ਨਾ ਕਿਸੇ ਵਿਅਕਤੀ ਵਿਸ਼ੇਸ਼ ਦਾ ਗਰੁਪ ਹੀ ਹਨ ਅਤੇ ਹਾਲਾਂ ਤਕ ਇਹ ਵਿਸ਼ਵਾਸ ਹੀ ਨਹੀਂ ਬਣਾ ਪਾਏ ਕਿ ਇਹ ਭਾਰਤੀ ਉਨ੍ਹਾਂ ਨੂੰ ਵੋਟਾ ਪਾ ਸਕਦੇ ਹਨ ਅਤੇ ਇਸ ਲਈ ਲੋਕ ਸਭਾ ਦੀਆਂ ਚੋਣਾਂ ਵਕਤ ਕੋਮਨਿਸਟਨਾਂ ਨੇ ਕਦੀ ਵੀ ਸਾਹਮਣੇ ਆਕੇ ਲੋਕਾਂ ਪਾਸੋਂ ਇਹ ਮੰਗ ਹੀ ਨਹੀਂ ਕੀਤੀ ਕਿ ਇਸ ਵਾਰੀਂ ਉਨ੍ਹਾਂ ਨੂੰ ਅਗੇ ਆਉਣਦਾ ਮੌਕਾ ਹੀ ਦਿਤਾ ਜਾਵੇ।
ਇਸ ਵਕਤ ਸਾਡੇ ਸਾਹਮਣੇ ਕੁਝ ਵਿਅਕਤੀਵਿਸ਼ੇਸ਼ ਸਾਫ ਦਿਖਾਈ ਦੇ ਰਹੇ ਹਨ ਅਤੇ ਆਪਣੀ ਪਾਰਟੀ ਦਾ ਵੀ ਕੋਈ ਨਾ ਕੋਈ ਨਾਮ ਵੀ ਰਖੀ ਬੈਠੇ ਹਨ। ਇਹ ਵੀ ਸਾਫ ਹੈ ਕਿ ਸਤ ਦਹਾਕਿਆਂ ਦਾ ਸਮਾਂ ਲਦ ਗਿਆ ਹੈ, ਪਰ ਅਜ ਤਕ ਕਿਸੇ ਵੀ ਪਾਰਟੀ ਨੇ ਕੋਈ ਆਰਥਿਕ ਸਿਧਾਂਤ ਬਣਾਕੇ ਸਾਡੇ ਸਾਹਮਣੇ ਨਹੀਂ ਰਖੇ ਅਤੇ ਨਾਂ ਹੀ ਅਜ ਤਕ ਇਹ ਵੀ ਦਸਿਆ ਹੈ ਕਿ ਉਹ ਸਾਡੀਆਂ ਸਮਸਿਆਵਾਂ ਹਲ ਕਿਵੇਂ ਕਰ ਸਕਦੇ ਹਨ। ਵੋਟਾਂ ਹਰ ਪੰਜਾਂ ਸਾਲਾਂ ਬਾਅਦ ਪੈਂਦੀਆਂ ਆ ਰਹੀਆਂ ਹਨ ਅਤੇ ਹਰ ਵਾਰੀਂ ਚੋਣਾਂ ਤੋਂ ਪਹਿਲਾਂ ਸਾਨੂੰ ਆਸ ਜਿਹੀ ਬਝਦੀ ਰਹਿੰਦੀ ਹੈ ਕਿ ਇਹ ਵਿਅਕਤੀ ਵਿਸ਼ੇਸ਼ ਕੋਈ ਐਲਾਨ ਕਰਨਗੇ। ਅਤੇ ਇਹ ਐਲਾਨ ਹੀ ਹੈ ਜਿਹੜਾ ਸਾਨ੍ਵੰ ਵੋਟ ਪਾਉਣ ਲਈ ਪ੍ਰੇਰਦਾ ਹੈ। ਸਾਨੂੰ ਪਤਾ ਹੈ ਕਿ ਰਾਜ ਤਾਂ ਰਾਜਸੀ ਲੋਕਾਂ ਦਾ ਹੀ ਰਹਿਣਾ ਹੈ ਅਤੇ ਸਾਡੇ ਸਾਹਮਣੇ ਹਰ ਵਾਰੀਂ ਇਕ ਦੋ ਵਿਅਕਤੀਵਿਸ਼ੇਸ਼ ਵੀ ਆ ਖੜੇ ਹੁੰਦੇ ਹਨ ਅਤੇ ਸਾਨੂੰ ਇਹ ਵੀ ਪਤਾ ਹੁੰਦਾ ਹੈ ਕਿ ਇੰਨ੍ਹਾਂ ਵਿਚੋਂ ਹੀ ਕੋਈ ਇਕ ਮੁਲਕ ਦਾ ਪ੍ਰਧਾਨ ਮੰਤਰੀ ਬਣ ਜਾਣਾ ਹੈ। ਇਸੇ ਤਰ੍ਹਾਂ ਪ੍ਰਾਂਤਾਂ ਦੀਆਂ ਚੋਣਾਂ ਵਕਤ ਵੀ ਕੁਝ ਵਿਅਕਤੀ ਵਿਸ਼ੇਸ਼ ਸਾਡੇ ਸਾਹਮਣੇ ਆ ਜਾਂਦੇ ਹਨ ਅਤੇ ਕੋਈ ਇਕ ਚੁਣਿਆ ਜਾਂਦਾ ਹੈ।
ਸਾਡੇ ਮੁਲਕ ਦੀ ਜੰਤਾ ਦਾ ਰਾਜ ਨਾਲ ਕੋਈ ਸਬੰਧ ਨਹੀਂ ਬਣਨ ਦਿਤਾ ਜਾਂਦਾ ਅਤੇ ਇਹ ਸਿਲਸਿਲਾ ਸਦੀਆਂ ਤੋਂ ਚਲਦਾ ਆ ਰਿਹਾ ਹੈ। ਸਾਡੇ ਮਿਥਿਹਾਸ ਦੇ ਵਕਤਾਂ ਵਿੱਚ ਰਾਜ ਗਦੀਆਂ ਖਾਨਦਾਨਾ ਪਾਸ ਹੀ ਰਹਿੰਦੀਆਂ ਸਨ ਅਤੇ ਲੋਕਾਂ ਦਾ ਰਾਜ ਘਰਾਣਿਆਂ ਨਾਲ ਕਦੀ ਕੋਈ ਸਬੰਧ ਹੀ ਨਹੀਂ ਬਣਿਆ ਅਤੇ ਇਹੀ ਸਿਲਸਿਲਾ ਫਿਰ ਖਾਨਦਾਨੀ ਰਾਜਾਂ ਦੇ ਵਕਤਾਂ ਵਿੱਚ ਚਲਦਾ ਰਿਹਾ ਸੀ ਅਤੇ ਜਦ ਮੁਸਲਮਾਨੀ ਰਾਜ ਆਇਆ ਤਾਂ ਉਦੋਂ ਵੀ ਰਾਜ ਖਾਨਦਾਨਾ ਪਾਸ ਹੀ ਰਿਹਾ ਅਤੇ ਮੁਗਲਾਂ ਦੇ ਕਈ ਬਾਦਸ਼ਾਹਾਂ ਦਾ ਇਤਿਹਾਸ ਸਾਡੇ ਪਾਸ ਮੌਜੂਦ ਹੈ। ਅੰਗਰੇਜ਼ ਵੀ ਕੋਈ ਸੌ ਸਾਲ ਰਾਜ ਕਰ ਗਏ ਅਤੇ ਇਹ ਰਾਜ ਅਫਸਰਾਂ ਰਾਹੀਂ ਹੀ ਚਲਦਾ ਰਿਹਾ ਅਤੇ ਅੰਗਰੇਜ਼ ਹਕੂਮਤ ਆਪ ਹਮੇਸ਼ਾਂ ਇੰਗਲੈਂਡ ਵਿੱਚ ਹੀ ਬੈਠੀ ਰਹੀ। ਅਰਥਾਤ ਅਜ ਤਕ ਦਾ ਇਤਿਹਾਸ ਇਹੀ ਦਸਦਾ ਪਿਆ ਹੈ ਕਿ ਰਾਜ ਅਰਥਾਤ ਹਾਕਮਾਂ ਦੀ ਜਮਾਅਤ ਹਮੇਸ਼ਾਂ ਹੀ ਲੋਕਾਂ ਤੋਂ ਅਡਰੀ ਰਹੀ ਹੈ ਅਤੇ ਆਜ਼ਾਦੀ ਬਾਅਦ ਰਾਜ ਰਾਜਸੀ ਲੋਕਾਂ ਪਾਸ ਆ ਗਿਆ ਅਤੇ ਇਹ ਰਾਜਸੀ ਲੋਕਾਂ ਦੀ ਜਮਾਅਤ ਵੀ ਅਡਰੀ ਜਿਹੀ ਹੀ ਬਣਕੇ ਸਥਾਪਿਤ ਹੋ ਗਈ ਹੈ ਅਤੇ ਇਹ ਜਿਹੜੇ ਵੀ ਨੁਮਾਇੰਦੇ ਵੋਟਾਂ ਵਕਤ ਸਾਡੇ ਸਾਹਮਣੇ ਕਰ ਦਿਤੇ ਜਾਂਦੇ ਹਨ, ਇਹ ਕੋਣ ਹਨ, ਹਾਲਾਂ ਤਕ ਸਾਡੀ ਸਮਝ ਵਿੱਚ ਨਹੀਂ ਆਇਆ ਅਤੇ ਅਸੀਂ ਤਾਂ ਸਿਰਫ ਵੋਟਾ ਪਾਕੇ ਇਹ ਸਾਬਤ ਹੀ ਕਰੀ ਆ ਰਹੇ ਹਾਂ ਕਿ ਵਿਅਕਤੀ ਵਿਸ਼ੇਸ਼ ਨੇ ਜਿਹੜੀ ਵੀ ਇਹ ਪਹਿਲੀ ਚੋਣ ਕੀਤੀ ਹੈ, ਇਹੀ ਠੀਕ ਠਾਕ ਹੈ। ਕੀ ਵਿਅਕਤੀ ਵਿਸ਼ੇਸ਼ ਨੇ ਪਹਿਲੀ ਸ਼ਨਾਖਤ ਕਰਨ ਵਕਤ ਕਿਸੇ ਦੀ ਸਿਹਤ, ਕਿਸੇ ਦਾ ਅਤੀਤ, ਕਿਸੇ ਦੀ ਵਿਦਿਆ, ਕਿਸੇ ਦੀ ਸਿਖਲਾਈ, ਕਿਸੇ ਦੀ ਮੁਹਾਰਤ, ਕਿਸੇ ਦਾ ਤਜਰਬਾ, ਕਿਸੇ ਦੀ ਸਿਆਣਪ, ਆਦਿ ਧਿਆਨ ਵਿੱਚ ਰਖੀਆਂ ਸਨ, ਇਹ ਗਲਾਂ ਅਜ ਤਕ ਸਾਡੇ ਸਾਹਮਣੇ ਨਹੀਂ ਕੀਤੀਆਂ ਗਈਆਂ ਅਤੇ ਨਾਂ ਹੀ ਇਹ ਵੋਟਾ ਵਿੱਚ ਖੜੇ ਹੋਣ ਵਾਲੇ ਉਮੀਦਵਾਰਾਂ ਨੇ ਆਪ ਹੀ ਕਦੀ ਮੂੰਹ ਖੋਲ੍ਹਕੇ ਆਪ ਹੀ ਕਦੀ ਐਲਾਨ ਹੀ ਕੀਤਾ ਹੈ ਕਿ ਅਗਰ ਉਹ ਜਿਤ ਜਾਂਦੇ ਹਨ ਤਾਂ ਇਹ ਕਰ ਦੇਣਗੇ, ਉਹ ਕਰ ਦੇਣਗੇ। ਅਸੀਂ ਤਾਂ ਇਸ ਉਮੀਦਵਾਰ ਨੂੰ ਸਿਰਫ ਇਸ ਆਧਾਰ ਉਤੇ ਹੀ ਵੋਟ ਪਾ ਦਿੰਦੇ ਹਾਂ ਕਿ ਇਹ ਆਦਮੀ ਫਲਾਣੇ ਵਿਅਕਤੀ ਵਿਸ਼ੇਸ਼ ਦਾ ਨਾਮਜ਼ਦ ਕੀਤਾ ਹੋਇਆ ਹੈ।
ਇਸ ਮੁਲਕ ਵਿੱਚ ਇਹ ਵਿਅਕਤੀ ਵਿਸ਼ੇਸ਼ਾਂ ਦੇ ਗਰੁਪ ਬਣ ਗਏ ਹਨ ਅਤੇ ਹਰ ਵਾਰੀਂ ਚੋਣਾਂ ਦਾ ਦੰਗਲ ਵੀ ਇੰਨ੍ਹਾਂ ਵਿਚਕਾਰ ਹੀ ਹੁੰਦਾ ਹੈ। ਇਹ ਇਕਲੇ ਇਕਲੇ ਵੀ ਹਨ ਅਤੇ ਅਜ ਕਲ ਰਲਕੇ ਵੀ ਪਾਨੀਪਤ ਦੇ ਮੈਦਾਨ ਵਿੱਚ ਆ ਜਾਂਦੇ ਹਨ। ਕਿਸੇ ਇਕ ਦੀ ਸਰਦਾਰੀ ਵੀ ਸਵੀਕਾਰ ਕਰ ਲੈਂਦੇ ਹਨ ਅਤੇ ਹਰ ਗਰੁਪ ਕੁਝ ਮੰਤਰੀਆਂ ਵਿੱਚ ਵੀ ਸ਼ਾਮਲ ਹੋ ਜਾਂਦਾ ਹੈ। ਇਹ ਗਠਜੋੜ ਵੀ ਚਲ ਜਾਂਦਾ ਹੈ ਕਿਉਕਿ ਇਥੇ ਕੋਈ ਵੀ ਪਾਰਟੀ ਕਿਸੇ ਸਿਧਾਂਤ ਉਤੇ ਆਧਾਰਿਕ ਨਹੀਂ ਹੈ ਅਤੇ ਨਾਂ ਹੀ ਧਰਮਾਂ ਵਾਂਗ ਵੰਡੀਆਂ ਹੀ ਪਾਈਆਂ ਪਈਆਂ ਹਨ। ਇਸ ਮੁਲਕ ਵਿੱਚ ਆਪਣੀ ਗਰਜ਼ ਲਈ ਕਿਸੇ ਨਾ ਕਿਸੇ ਵਿਅਕਤੀ ਵਿਸ਼ੇਸ਼ ਦੀ ਸਰਦਾਰੀ ਵੀ ਪਰਵਾਨ ਕਰ ਲਿਤੀ ਜਾਂਦੀ ਹੈ। ਹਰ ਕੋਈ ਸਰਕਾਰੀ ਕੁਰਸੀ ਉਤੇ ਬੈਠਣ ਦਾ ਸ਼ੌਕੀਨ ਲਗਦਾ ਹੈ ਅਤੇ ਅਗਰ ਮੰਤਰੀ ਦੀ ਕੁਰਸੀ ਵੀ ਮਿਲ ਜਾਵੇ ਤਾਂ ਹੋਰ ਹੀ ਨਜ਼ਾਰਾ ਬਣ ਜਾਂਦਾ ਹੈ। ਵੈਸੇ ਅਜ ਦਾ ਹਰ ਰਾਜਸੀ ਆਦਮੀ ਮੰਤਰੀ ਬਣਨਾ ਚਾਹ ਰਿਹਾ ਹੈ ਅਤੇ ਇਹ ਅਹੁਦਾ ਕਿਸਮਤ ਵਾਲਿਆਂ ਨ੍ਵੰ ਹੀ ਮਿਲਦਾ ਹੈ ਅਤੇ ਬਹੁਤ ਸਾਰੇ ਰਾਜਸੀ ਲੋਕਾਂ ਦੀ ਇਹ ਮੰਤਰੀ ਬਣਨ ਦੀ ਖਾਹਿਸ਼ ਸਾਰੀ ਉਮਰ ਹੀ ਪੂਰੀ ਨਹੀਂ ਹੁੰਦੀ, ਉਹ ਵੀ ਇਸ ਖੇਤਰ ਵਿੱਚ ਇਕ ਉਮੀਦ ਨਾਲ ਬਣੇ ਰਹਿੰਦੇ ਹਨ ਕਿ ਸ਼ਾਇਦ ਕਦੀ ਕੋਈ ਹੋਰ ਅਹੁਦਾ ਹੀ ਨਸੀਬ ਹੋ ਜਾਵੇ।
ਬਾਹਰੋਂ ਨਾਂ ਸਹੀ, ਪਰ ਅੰਦਰਖਾਤੇ ਸਾਨੂੰ ਅੰਗਰੇਜ਼ਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਹ ਪ੍ਰਸ਼ਾਸਨ ਦਾ ਇਹ ਸਾਰਾ ਢਂਚਾ ਖੜਾ ਕਰ ਗਏ ਸਨ ਅਤੇ ਕੰਮ ਚਲਾਉਣ ਲਈ ਲਿਖਤੀ ਕਾਨੂੰਨ ਵੀ ਬਣਾ ਗਏ ਸਨ ਅਤੇ ਇਹ ਢਾਂਂਚਾ ਅਜ ਤਕ ਚਲਦਾ ਆ ਰਿਆ ਹੈ। ਅਗਰ ਇਹ ਢਂਚਾ ਸਾਡੇ ਪਾਸ ਨਾ ਹੁੰਦਾ ਤਾਂ ਸਾਡਾ ਕੀ ਬਣਨਾ ਸੀ, ਇਸਦਾ ਅੰਦਾਜ਼ਾ ਅਸੀਂ ਨਹੀਂ ਲਗਾ ਸਕਦੇ। ਇਹ ਵਿਅਕਤੀਵਿਸ਼ੇਸ਼ ਅਤੇ ਇਹ ਵਡੀ ਗਿਣਤੀ ਵਿੱਚ ਮੈਂਂਬਰਾਂ ਦੀ ਜਿਹੜੀ ਅਸੀਂ ਚੋਣ ਕਰਦੇ ਆ ਰਹੇ ਹਾਂ, ਹਾਲਾਂ ਤਕ ਅਸੀਂ ਕਦੀ ਹਿਸਾਬ ਨਹੀਂ ਲਗਾਇਆ ਕਿ ਹੁਣ ਤਕ ਚੋਣਾਂ ਉਤੇ, ਦਿਤੀਆਂ ਤਨਖਾਹਾਂ ਉਤੇ, ਦਿਤੀਆਂ ਗਈਆਂ ਪੈਨਸ਼ਨਾ ਉਤੇ ਕਿਤਨਾ ਪੈਸਾ ਖਰਚ ਕੀਤਾ ਜਾ ਚੁਕਾ ਹੈ ਅਤੇ ਉਸਦੇ ਆਧਾਰ ਉਤੇ ਇਹ ਲੋਕੀਂ ਸਦਨਾ ਵਿੱਚ ਕੀ ਕਰਦੇ ਰਹੇ ਹਨ, ਹਰੇਕ ਦਾ ਹਿਸਾਬ ਸਾਡੇ ਤਕ ਕਦੀ ਵੀ ਕਿਸੇ ਨੇ ਪੁਜਦਾ ਨਹੀਂ ਕੀਤਾ ਅਤੇ ਵਿਅਕਤੀ ਵਿਸ਼ੇਸ਼ਾਂ ਨੇ ਵੀ ਕਦੀ ਸਾਨੂੰ ਆਪ ਨਹੀਂ ਦਸਿਆ ਕਿ ਉਹ ਪੰਜ ਸਾਲ ਮੁਲਕ ਲਈ ਕਰਦੇ ਕੀ ਰਹੇ ਹਨ। ਚੋਣਾਂ ਵਕਤ ਜਾ ਰਹੀ ਸਰਕਾਰ ਇਹ ਨਹੀਂ ਦਸਦੀ ਕਿ ਉਹ ਕੀ ਕਰ ਚਲੀ ਹੈ ਅਤੇ ਨਾ ਹੀ ਆਉਣ ਵਾਲਾ ਵਿਅਕਤੀ ਵਿਸ਼ੇਸ਼ ਹੀ ਦਸ ਪਾਉਂਦਾ ਹੈ ਕਿ ਉਹ ਆਪਣੇ ਪੰਜ ਸਾਲਾਂ ਦੇ ਸਮੇ ਵਿੱਚ ਕੀ ਕਰ ਦਿਖਾਵੇਗਾ।
ਵੋਟਾਂ ਤੋਂ ਪਹਿਲਾਂ ਇਹ ਜਲਸੇ, ਜਲੂਸ, ਰੈਲੀਆਂ ਅਤੇ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ ਅਤੇ ਇਹ ਵਿਅਕਤੀ ਵਿਸ਼ੇਸ਼ ਇਕ ਦੂਜੇ ਉਤੇ ਇਲਜ਼ਾਮ ਹੀ ਲਗਾਈ ਜਾਂਦੇ ਹਨ ਅਤੇ ਆਪਣਾ ਗੁਣ ਕੋਈ ਵੀ ਨਹੀਂ ਦਸਦਾ। ਇਹ ਵੀ ਦੇਖਿਆ ਗਿਆ ਹੈ ਕਿ ਲੋਕਾਂ ਨੂੰ ਹੁਣ ਕਿਸੇ ਵੀ ਰਾਜਸੀ ਆਦਮੀ ਉਤੇ ਵਿਸ਼ਵਾਸ ਨਹੀਂ ਰਿਹਾ ਹੈ ਅਤੇ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਹੁਣ ਵੋਟਾ ਪਾਉਣ ਲਈ ਲੋਕੁਂ ਘਟ ਹੀ ਜਾ ਰਹੇ ਹਨ। ਇਹ ਵੀ ਖਿਚ ਧੂ ਕੀਤੀ ਜਾਂਦੀ ਹੈ ਤਾਂ ਬਹੁਤ ਹੀ ਅਹਿਸਾਨ ਕਰਕੇ ਲੋਕੀਂ ਵੋਟ ਪਾਉਣ ਜਾਂਦੇ ਹਨ। ਇਹ ਮਾੜੀ ਗਲ ਹੈ, ਪਰ ਇਹ ਬਿਮਾਰੀ ਵੀ ਸਾਡੇ ਮੁਲਕ ਵਿੱਚ ਆ ਗਈ ਹੈ ਅਤੇ ਇਸ ਲਈ ਅਜ ਇਹ ਵੀ ਲੋਕਾਂ ਦੀ ਸਮਝ ਵਿੱਚ ਆ ਗਿਆ ਹੈ ਕਿ 1947 ਵਿੱਚ ਆਜ਼ਾਦੀ ਨਹੀਂ ਸੀ ਆਈ, ਬਲਕਿ ਰਾਜ ਪਲਟਾ ਹੋਇਆ ਸੀ ਅਤੇ ਰਾਜ ਅੰਗਰੇਜ਼ ਛਡ ਗਏ ਸਨ ਅਤੇ ਆਪਣੇ ਹਥੀ ਕੁਝ ਰਾਜਸੀ ਲੋਕਾਂ ਹਵਾਲੇ ਸਾਨੂੰ ਕਰ ਗਏ ਸਨ ਅਤੇ ਅਜ ਤਾਂ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਸਾਨੂੰ ਆਜ਼ਾਦੀ ਨਹੀਂ ਸੀ ਮਿਲੀ ਬਲਕਿ ਅੰਗਰਜ਼ ਇਹ ਮੁਲਕ ਰਾਜਸੀ ਲੋਕਾਂ ਪਾ ਲੀਜ਼ ਉਤੇ ਦੇ ਗਏ ਸਨ ਅਤੇ ਇਹ ਵੀ ਆਖ ਗਏ ਸਨ ਕਿ ਅਸੀਂ ਵਾਪਸ ਆਉਣਾ ਹੈ ਅਤੇ ਇਸ ਲਈ ਇਸ ਪ੍ਰਸ਼ਾਸਨੀ ਢਾਂਚੇ ਵਿੱਚ ਕੋਈ ਵਡੀ ਤਬਦੀਲੀ ਨਹੀਂ ਕਰਨੀ ਹੈ। ਕੁਲ ਮਿਲਾਕੇ ਪਿਛਲੇ ਸਤ ਦਹਾਕਿਆਂ ਵਿੱਚ ਉਹੀ ਅੰਗਰੇਜ਼ਾਂ ਵਾਲਾ ਪ੍ਰਸ਼ਾਸਨੀ ਢਾਂਚਾ ਹੀ ਚਲਿਆ ਆ ਰਿਹਾ ਹੈ ਅਤੇ ਇਸ ਵਿੱਚ ਤਬਦੀਲੀ ਦੀ ਆਸ ਨਹੀਂ ਕੀਤੀ ਜਾ ਸਕਦੀ।

Comments are closed.

COMING SOON .....


Scroll To Top
11