Tuesday , 18 June 2019
Breaking News
You are here: Home » Editororial Page » ਰਾਜਸੀ ਪਾਰਟੀਆਂ ‘ਕਿਸਾਨੀ’ ਤੇ ‘ਜਵਾਨੀ’ ਨੂੰ ਬਚਾਉਣ ਲਈ ਗੰਭੀਰ ਹੋਣ

ਰਾਜਸੀ ਪਾਰਟੀਆਂ ‘ਕਿਸਾਨੀ’ ਤੇ ‘ਜਵਾਨੀ’ ਨੂੰ ਬਚਾਉਣ ਲਈ ਗੰਭੀਰ ਹੋਣ

ਏਸ ਵਕਤ ਪੰਜਾਬ ਦੀ ਕਿਸਾਨੀ ਤੇ ਜਵਾਨੀ ਪੰਜਾਬ ਦੇ ਸਭ ਤੋਂ ਵਧ ਬੁਰੇ ਦੌਰ ਵਿਚੋਂ ਗੁਜ਼ਰ ਰਹੀ ਹੈ ਬੇਸ਼ਕ ਪੰਜਾਬ ਦਾ ਕਿਸਾਨ ਤੇ ਜਵਾਨ ਬੇਪਰਵਾਹ ਹੋਣ ਕਰਕੇ ਲੋਕਾਂ ਸਾਹਮਣੇ ਕਦੇ ਆਪਣਾਂ ਢਿਡ ਨੰਗਾ ਨਹੀਂ ਕਰਦੇ ਪਰ ਆਰਥਿਕ ਤੌਰ ਤੇ ਮਾਹਿਰ ਲੋਕਾਂ ਦੇ ਅੰਕੜੇ ਦਸਦੇ ਹਨ ਕਿ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਬਰਬਾਦ ਕਰਨ ਦੀ ਇਕ ਸੋਚੀ ਸਮਝੀ ਸਾਜਿਸ਼ ਏ ਉਹਨਾਂ ਠਚੰਦ ਕਾਰਪੋਰੇਟ ਠਘਰਾਣਿਆਂ ਦੀ ਜਿਨ੍ਹਾਂ ਦੀ ਪਿਠ ਤੇ ਹਮੇਸ਼ਾਂ ਸਮੇਂ ਸਮੇਂ ਦੇ ਹਾਕਮਾਂ ਦਾ ਹਥ ਮਜਬੂਤੀ ਨਾਲ ਰਹਿੰਦਾ ਹੈ ਪਰ ਲੋਕਾਂ ਦੀ ਕਚਹਿਰੀ ਵਿਚ ਆ ਕੇ ਇਹ ਬੁਰਜੂਆ ਹਾਕਮ ਕਿਸਾਨਾਂ ਤੇ ਜਵਾਨਾਂ ਦੇ ਹਮਦਰਦ ਹੋਣ ਦੇ ਮਗਰਮਛ ਹੰਝੂ ਕੇਰਦੇ ਹਨ ! ਪਰ ਮੇਰੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੀ ਅੰਦਰੂਨੀ ਠਹਰਾਮਜ਼ਦਗੀ ਠਨਹੀਂ ਦਿਸਦੀ ਕਿਉਂਕਿ ਇਹਨਾਂ ਨੇ ਹਮੇਸ਼ਾ ਬੇਸ਼ਰਮੀ ਦਾ ਲਿਬਾਸ ਪਾਇਆ ਹੁੰਦਾ ਤੇ ਪਤਰਕਾਰਾਂ, ਚਿੰਤਕਾਂ ਦੇ ਕਟਾਖਸ਼ ਇਹਨਾਂ ਲਈ ਕੋਈ ਮਾਅਨੇ ਨਹੀਂ ਰਖਦੇ । ਏਸ ਵਕਤ ਪੰਜਾਬ ਦੀ ਜਵਾਨੀ ਇਹ ਕਹਿ ਕੇ ਬਦੇਸ਼ਾਂ ਨੂੰ ਜਹਾਜ਼ ਚੜ ਰਹੀ ਹੈ ਕਿ ਪੰਜਾਬ ਵਿਚ ਕੁਝ ਨਹੀਂ ਸਿਵਾਏ ਬੇਵਿਸ਼ਵਾਸ਼ੀ ਦੇ, ਨਾਂ ਇਥੇ ਰੁਜਗਾਰ ਨਾਂ ਇਥੇ ਕੋਈ ਪ੍ਰਸ਼ਾਸ਼ਨਕ ਢਾਂਚਾਂ ! ਫਿਰ ਅਸੀਂ ਏਥੇ ਕੀ ਕਰਨਾਂ ! ਪਹਿਲਾਂ ਹੀ ਕਰਜੇ ਦੀ ਮਾਰ ਹੇਠ ਆਈ ਕਿਸਾਨੀ ਮਾਪੇ ਇਹ ਕਹਿ ਕੇ ਨੌਜਵਾਨ ਧੀਆਂ ਪੁਤਰਾਂ ਨੂੰ ਕਰਜੇ ਤੇ ਕਰਜੇ ਚੁਕ ਬਦੇਸ਼ਾਂ ਨੂੰ ਭੇਜ ਰਹੇ ਹਨ ਕਿ ਸਾਡਾ ਤਾਂ ਟਾਈਮ ਲੰਘੀ ਜਾਣਾ ਪੁਤ ਤੂੰ ਤਾਂ ਆਪਣੀ ਜਿੰਦਗੀ ਬਣਾ! ਪੰਜਾਬ ਦੀ ਕਿਸਾਨੀ ਵਿਚ ਹੁਣ ਨਵੀਂ ਪਨੀਰੀ ਨਹੀਂ ਆ ਰਹੀ ਕਿਉਂਕਿ ਉਹ ਚੰਗੇਰੇ ਭਵਿਖ ਲਈ ਬਦੇਸ਼ਾਂ ਨੂੰ ਜਹਾਜ਼ ਚੜ ਗਈ ਤੇ ਪਿਛੇ ਰਹਿ ਗਈ ਬਜੁਰਗ ਕਿਸਾਨੀ ਤੇ ਉਹ ਕਿੰਨਾ ਚਿਰ ਕੰਮ ਕਰੂ ਤੇ ਮਸਲਾ ਤਾਂ ਇਹੀ ਹੈ ਕਿ ਜੇ ਸਾਰੀ ਜਵਾਨੀ ਬਦੇਸ਼ਾਂ ਵਲ ਕੂਚ ਕਰ ਗਈ ਤੇ ਪੰਜਾਬ ਚੋਂ ਕਿਸਾਨੀ ਤੇ ਜਵਾਨੀ ਆਟੋਮੈਟਿਕ ਖਤਮ । ਪਰ ਕੋਈ ਬੁਧੀਜੀਵੀ ਜਾਂ ਕਿਸਾਨ ਯੂਨੀਅਨ ਜਾਂ ਫਿਰ ਕੋਈ ਪੰਜਾਬ ਪ੍ਰਤੀ ਹਮਦਰਦੀ ਰਖਦਾ ਕੋਈ ਐਨ ਜੀ ਉ ਇਸ ਗੰਭੀਰ ਮਸਲੇ ਨੂੰ ਜੋਰ ਸ਼ੋਰ ਨਾਲ ਨਹੀਂ ਉਠਾ ਰਿਹਾ ਉਹ ਅਣਭੋਲ ਨੇ ਹਾਕਮਾਂ ਦੀਆਂ ਚਾਲਾਂ ਤੋਂ ਕਿਉਂਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਜਵਾਨੀ ਨੂੰ ਬਦੇਸ਼ ਜਾ ਕੇ ਵਸਣ ਤੋਂ ਬਾਅਦ ਉਹਨਾਂ ਦਾ ਪੰਜਾਬ ਕੁਨੈਕਸ਼ਨ ਹੌਲੀ ਹੌਲੀ ਖਤਮ ਹੋ ਜਾਣਾ ਤੇ ਪਿਛੇ ਰਹਿ ਗਈਆਂ ਜਮੀਨਾਂ ਕੌਣ ਸਾਂਭੂ? ਉਹੀ ਟਾਟੇ, ਬਿਰਲੇ, ਡਾਲਮੀਏ ਤੇ ਅੰਬਾਨੀ ਅਡਾਨੀ ਫਿਰ ਪੰਜਾਬ ਰਹਿ ਗਈ ਥੋੜੀ ਬਹੁਤੀ ਜਵਾਨੀ ਤੇ ਕਿਸਾਨੀ ਆਪਣੇ ਹੀ ਖੇਤਾਂ ਵਿਚ ਲਗੀਆਂ ਫੈਕਟਰੀਆਂ ਵਿਚ ਸਾਈਕਲ ਤੇ ਟਿਫਨ ਟੰਗ ਕੇ ਦਿਹਾੜੀ ਜਾਇਆ ਕਰਨਗੇ ਤੇ ਇਹ ਕੋਈ ਝੂਠ ਨਹੀਂ ਆਉਣ ਵਾਲੇ ਸਮੇਂ ਦਾ ਅਸਲੀ ਸਚ ਹੈ ਜੋ ਹੁਣ ਬਹੁਤਿਆਂ ਨੂੰ ਕੌੜਾ ਲਗਦਾ ਪਰ ਪੰਜਾਬ ਦੇ ਦੁਸ਼ਮਣਾਂ ਨੇ ਇਹ ਗੋਂਦਾ ਗੂੰਦੀਆਂ ਹੋਈਆਂ ਹਨ ਤਾਂ ਹੀ ਪੰਜਾਬ ਦੇ ਬਚੇ ਬਚੇ ਦੇ ਹਥ ਮੋਬਾਈਲ ਫੋਨ ਦੇ ਕੇ ਉਹਦੀ ਸੋਚਣ ਸ਼ਕਤੀ ਖੋਹੀ ਜਾ ਰਹੀ ਹੈ ਤੇ ਕਿਸਾਨੀ ਨੂੰ ਨਵੀਆਂ ਤਕਨੀਕਾਂ ਦੇ ਲਾਲਚ ਦੇ ਕੇ ਕੀੜੇਮਾਰ ਦਵਾਈਆਂ ਤੇ ਨਵੇਂ ਨਵੇਂ ਸੰਦਾਂ ਦੇ ਰੂਪ ਵਿਚ ਕਿਸਾਨ ਤੋ ਲੋਹਾ ਵੇਚਣ ਵਾਲਾ ਵਪਾਰੀ ਬਣਾ ਦਿਤਾ।
ਦੋ ਕਿਲਿਆਂ ਤੇ 10 ਲਖ ਦਾ ਟਰੈਕਟਰ ਦੇ ਕੇ ਸਰਕਾਰਾਂ ਕੋਈ ਅਹਿਸਾਨ ਨਹੀਂ ਕਰਦੀਆਂ ਸਗੋਂ ਕਿਸਾਨੀ ਦੀ ਬਰਬਾਦੀ ਦਾ ਮੁਢ ਬੰਨਦੀਆਂ ਹਨ ।
ਪੰਜਾਬ ਚ ਕੰਮ ਕਰਦੀਆਂ ਸਟੇਟ ਲੈਵਲ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਜੇ ਆਪਣੀ ਹੋਂਦ ਬਰਕਰਾਰ ਰਖਣੀ ਹੈ ਤਾਂ ਉਹਨਾਂ ਨੂੰ ਆਪਣੀ ਵੋਟ ਬੈਂਕ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਲਈ ਜੀ ਤੋੜ ਯਤਨ ਕਰਨੇ ਹੋਣਗੇ ਕਿਉਂਕਿ ਜੇ ਇਹ ਦੋਵੇਂ ਨਾ ਰਹੇ ਤਾਂ ਰਹਿਣੀ ਤੁਹਾਡੀ ਕੁਰਸੀ ਵੀ ਨਹੀਂ ਕਿਉਂਕਿ ਜਿਵੇਂ ਪੰਜਾਬ ਨੂੰ ਬਿਹਾਰ,ਯੂਪੀ ਜਾਂ ਹੋਰ ਦਖਣੀ ਸੂਬਿਆਂ ਦੇ ਬਸਿੰਦਿਆ ਨਾਲ ਭਰਿਆ ਜਾ ਰਿਹਾ ਹੈ ਤਾਂ ਇਥੇ ਸਿਰਫ ਨੈਸ਼ਨਲ ਪਧਰ ਦੀਆਂ ਰਜਵਾੜਾਸ਼ਾਹੀ ਪਾਰਟੀਆਂ ਈ ਰਾਜ ਕਰਨਗੀਆਂ। ਅਜੇ ਵੀ ਮੌਕਾ ਏ ਜੇ ਸਾਂਭ ਸਕਦੇ ਉ ਤਾਂ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਸਾਂਭ ਲਵੋ ।

Comments are closed.

COMING SOON .....


Scroll To Top
11