Saturday , 20 April 2019
Breaking News
You are here: Home » BUSINESS NEWS » ਰਾਈਸ ਮਿੱਲਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ’ਚ ਵੱਡੀ ਗਿਣਤੀ ਸੈਲਰ ਮਾਲਕਾਂ ਨੇ ਭਾਗ ਲਿਆ

ਰਾਈਸ ਮਿੱਲਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ’ਚ ਵੱਡੀ ਗਿਣਤੀ ਸੈਲਰ ਮਾਲਕਾਂ ਨੇ ਭਾਗ ਲਿਆ

ਧੂਰੀ, 9 ਸਤੰਬਰ (ਸੰਜੀਵ ਸਿੰਗਲਾ)- ਰਾਈਸ ਮਿਲਰ ਐਸੋਸੀਏਸ਼ਨ ਦੀ ਮੀਟਿੰਗ ਸੈਫਰੋਨ ਫਾਰਮ ਧੂਰੀ ਵਿਖੇ ਰਾਈਸ ਮਿਲਰਜ਼ ਪੰਜਾਬ ਦੇ ਪ੍ਰਧਾਨ ਗਿਆਨ ਚੰਦ ਭਾਰਤ ਬਾਜ ਅਤੇ ਵਾਇਸ ਪ੍ਰਧਾਨ ਬਲਵਿੰਦਰ ਸਿੰਘ ਬਿਲੂ ਦੀ ਆਗਵਾਈ ਹੇਠ ਹੋਈ। ਜਿਸ ਵਿਚ ਸੈਲਰ ਮਾਲਕਾਂ ਨੇ ਵਡੀ ਗਿਣਤੀ ਵਿਚ ਭਾਗ ਲਿਆ। ਇਸ ਸਮੇਂ ਰਾਈਸ ਮਿਲਰ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਸਾਡੀ ਕੋਈ ਵੀ ਜਾਂ ਕਿਸੇ ਵੀ ਤਰ੍ਹਾਂ ਦਾ ਟਕਰਾਵ ਨਹੀਂ ਹਮੇਸ਼ਾ ਪੰਜਾਬ ਸਰਕਾਰ ਵਲੋਂ ਸਾਡੀ ਰਾਈਸ ਮਿਲ ਐਸੋਸੀਏਸ਼ਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿਤਾ ਗਿਆ ਹੈ। ਜਿਥੇ ਵੀ ਪੰਜਾਬ ਸਰਕਾਰ ਨੂੰ ਸਾਡੀ ਲੋੜ ਪਈ ਹੈ ਭਾਂਵੇ ਉਹ ਮਿਲਰਜ਼ ਵਲੋਂ ਬਾਰਦਾਨਾ 50 % ਜੀਰੀ ਦੇ ਸੀਜ਼ਨ ਵਿਚ ਦੇਣ ਦਾ ਹੋਵੇ ਭਾਵੇਂ ਕਣਕ ਦੀ ਢੋਆ ਢੁਆਈ ਦੀ ਟਰਾਂਸਪੋਰਟ ਦਾ ਮਸਲਾ ਹੋਵੇ। ਉਸ ਵਿਚ ਸਾਡੀ ਰਾਈਸ ਮਿਲਰਜ਼ ਐਸੋਸੀਏਸ਼ਨ ਵਲੋਂ ਸਰਕਾਰ ਦਾ ਸਾਥ ਦਿਤਾ ਗਿਆ ਹੈ। ਸਾਡੀ ਐਸੋਸੀਏਸ਼ਨ ਵਲੋਂ ਮੰਗ ਹੈ ਕਿ ਜੋ ਪਿਛਲੇ ਸਾਲ 2017-18 ਦੀ ਕੈਪਟਨ ਸਰਕਾਰ ਦੀ ਕਸਟਮ ਮੀਲਿੰਗ ਪੋਲਸੀ ਨੂੰ ਹੀ ਪੰਜਾਬ ਸਰਕਾਰ ਵਲੋਂ ਲਾਗੂ ਕੀਤਾ ਜਾਵੇ, ਪਿਛਲੇ ਸਮੇਂ ਦਰਮਿਆਨ ਮਹਾਰਾਣੀ ਪ੍ਰਨੀਤ ਕੌਰ ਸਾਹਿਬਾ ਜਦੋਂ ਸੈਂਟਰ ਦੀ ਕਾਂਗਰਸ ਦੀ ਬਜਾਰਤ ਵਿਚ ਬਤੌਰ ਵਿਦੇਸ ਮੰਤਰੀ ਸਨ ਅਤੇ ਸਤਿਕਾਰਯੋਗ ਵਿਜੈ ਇੰਦਰ ਸਿੰਗਲਾ ਜੀ ਉਸ ਸਮੇਂ ਬਤੌਰ ਮੈਂਬਰ ਪਾਰਲੀਮੈਂਟ ਸਨ, ਵਲੋਂ ਸਾਲ 2012-13 ਵਿਚ ਪੰਜਾਬ ਵਿਚ ਅਕਾਲੀ ਭਾਜਪਾ ਦੀ ਸਰਕਾਰ ਹੋਣ ਦੇ ਬਾਵਜੂਦ ਚਾਵਲ ਉਦਯੋਗ ਦਾ ਸਾਥ ਦਿੰਦੇ ਹੋਏ ਚਾਵਲ ਲਗਾਉਣ ਦੀ ਮਿਤੀ ਕਾਂਗਰਸ ਦੀ ਸੈਂਟਰ ਸਰਕਾਰ ਵਲੋਂ ਅਤੇ ਪੰਜਾਬ ਦੀ ਕਾਂਗਰਸ ਜਮਾਤ ਵਲੋਂ ਵਧਾਈ ਗਈ ਸੀ। ਜਿਸ ਨਾਲ ਪੰਜਾਬ ਦੇ 950 ਸੈਲਰ ਡਿਫ਼ਾਲਟਰ ਹੋਣ ਤੋਂ ਬਚ ਗਏ ਸਨ। ਇਸ ਸਮੇਂ ਸੈਲਰਾਂ ਦੇ ਮਾਲਕਾਂ ਨੇ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਦੇ ਐਲਾਨ ਕੀਤਾ। 5% ਬੈਂਕ ਗਰੰਟੀ ਨੂੰ ਸਮਾਪਤ ਕੀਤਾ ਜਾਵੇ, ਪਾਰਟੀ ਦੇ ਸਿਵਲ ਅਤੇ ਹਿਸੇਦਾਰਾਂ ਦੇ ਸਿਬਲ ਨੂੰ ਸਮਾਪਤ ਕੀਤਾ ਜਾਵੇ, ਇਕ ਏਕੜ ਜ਼ਮੀਨ ਦੇ ਮੁਤਾਬਕ 1 ਟਨ ਨੂੰ ਮੰਨਿਆ ਜਾਵੇ ਜਿਸ ਕੋਲ ਜਮੀਨ ਘਟ ਹੈ। ਉਸ ਨੂੰ 8 ਕਿਲੋਮੀਟਰ ਦੇ ਅੰਦਰ ਜਮੀਨ ਨੂੰ ਕਿਰਾਏ ਲਾਜਾ ਮੰਨਿਆ ਜਾਵੇ, ਕਾਆਲਟੀ ਕਟ ਉਪਰ ਮਿਲਰ ਤੋਂ ਵਿਆਜ ਨਾ ਲਿਆ ਜਾਵੇ, 99 ਕਿਲੋ ਜੀਰੀ ਤੇ 67 ਕਿਲੋ ਚਾਵਲ ਲਏ ਜਾਣ 1% ਡਰਾਇਜ਼ ਦਾ ਸਿਧਾ ਫਾਇਦਾ ਮਿਲਰ ਨੂੰ ਦਿਤਾ ਜਾਵੇ, ਚਾਵਲ ਲਗਾਉਣ ਦੀ ਰੇਸੋ 30.06.2019 ਤਕ ਕੀਤੀ ਜਾਵੇ, ਪੰਜਾਬ ਸਰਕਾਰ ਵਲੋਂ ਜੋ ਬਾਰਦਾਨਾ ਮਿਲਰ ਵਲੋਂ 50% ਮੁਹਈਆ ਕਰਵਾਇਆ ਜਾਵੇਗਾ ਉਸਦਾ ਯੂਜ਼ਰ ਚਾਰਜਿਜ 7.32 ਪੈਸੇ ਅਡਵਾਂਸ ਵਿਚ ਦਿਤੇ ਜਾਣ ਤਾਂ ਜੋ ਮੰਡੀ ਵਿਚ ਮਿਰਵਿਘਨ ਜੀਰੀ ਖ੍ਰੀਦ ਚਲਦੀ ਰਹੇ ਅਤੇ ਬਰਦਾਨੇ ਦੀ ਕਿਸੇ ਪ੍ਰਕਾਰ ਦੀ ਘਾਟ ਨਾ ਆ ਸਕੇ ਅਤੇ ਨਾ ਹੀ ਐਫ. ਸੀ. ਆਈ. ਦੇ ਗੋਦਾਮਾਂ ਵਿਚ ਚਾਵਲ ਲਗਾਉਣ ਲਈ ਥਾਂ ਸੀ, ਐਫ.ਸੀ.ਆਈ. ਦੇ ਗੋਦਾਮਾਂ ਵਿਚ 100% ਥਾਂ ਮਿਤੀ 30. 04. 2019 ਤਕ ਯਕੀਨੀ ਬਣਾਇਆ ਜਾਵੇ। ਜਿਵੇਂ ਕਿ ਮੀਲਿੰਗ ਚਾਰਜਿਜ, ਯੂਜਰ ਚਾਰਜਿਜ, ਆਰ.ਓ. ਦੀ ਪੈਡੀ ਦਾ ਭਾੜਾ, ਡਰਾਈਜ, ਚਾਵਲ ਦੀ ਟਰਾਂਸਪੋਰਟ, ਬਾਰਦਾਨਾ ਇਹਨ੍ਹਾਂ ਦੇ ਰੇਟਾਂ ਦੇ ਉਪਰ ਪਹਿਲ ਦੇ ਅਧਾਰ ਤੇ ਚਾਣਨਾ ਪਾਇਆ ਜਾਵੇ। ਇਸ ਮੌਕੇ ਸਤਪ੍ਰਕਾਸ਼ ਵਾਇਸ਼ ਪ੍ਰਧਾਨ, ਬਲਵਿੰਦਰ ਸਿੰਘ ਵਾਇਸ ਪ੍ਰਧਾਨ, ਅਸਵਨੀ ਜਰਨਲ ਸਕਤਰ, ਤਰਸ਼ੇਮ ਗੁਪਤਾ, ਸੁਰਿੰਦਰ ਸੰਘਾ ਪਟਿਆਲਾ, ਵਿਸ਼ਾਲ ਮਿਤਲ ਬਲਵੇੜਾ, ਰਿੰਕੂ ਮੂਨਕ ਤੋਂ ਇਲਾਵਾ ਵਡੀ ਗਿਣਤੀ ਵਿਚ ਸੈਲਰ ਮਾਲਕ ਹਾਜ਼ਰ ਸਨ।

Comments are closed.

COMING SOON .....


Scroll To Top
11