Tuesday , 21 January 2020
Breaking News
You are here: Home » NATIONAL NEWS » ਰਾਂਚੀ ਦੇ ਤਮਾੜ ‘ਚ ਆਈ.ਡੀ.ਬੀ. ਧਮਾਕਾ, ਸੀਆਰਪੀਐੱਫ ਕੋਬਰਾ ਬਟਾਲੀਅਨ ਦੇ 2 ਜਵਾਨ ਜ਼ਖ਼ਮੀ

ਰਾਂਚੀ ਦੇ ਤਮਾੜ ‘ਚ ਆਈ.ਡੀ.ਬੀ. ਧਮਾਕਾ, ਸੀਆਰਪੀਐੱਫ ਕੋਬਰਾ ਬਟਾਲੀਅਨ ਦੇ 2 ਜਵਾਨ ਜ਼ਖ਼ਮੀ

ਰਾਂਚੀ, 8 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਝਾਰਖੰਡ ਵਿਧਾਨ ਸਭਾ ਚੋਣਾਂ ਦੂਸਰੇ ਪੜਾੜ ‘ਚ 20 ਸੀਟਾਂ ‘ਤੇ ਵੋਟਿੰਗ ਤੋਂ ਬਾਅਦ ਨਕਸਲੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ। ਰਾਜਧਾਨੀ ਰਾਂਚੀ ਦੇ ਤਮਾੜ ‘ਚ ਐਤਵਾਰ ਨੂੰ ਆਈਈਡੀ ਧਮਾਕੇ ‘ਚ ਸੀਆਰਪੀਐੱਫ ਕੋਬਰਾ ਬਟਾਲੀਅਨ ਦੇ 2 ਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਰਾਂਚੀ ਦੇ ਮੈਡਿਕਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਚੋਣਾਂ ‘ਚ ਵੋਟਿੰਗ ਤੋਂ ਬਾਅਦ ਵਾਪਸੀ ਵੇਲੇ ਸੁਰੱਖਿਆ ਬਲ ਤੇ ਮਤਦਾਨ ਮੁਲਜ਼ਮਾਂ ਨੂੰ ਨਿਸ਼ਾਨਾ ਬਣਾਉਣ ਲਈ ਕਈ ਜਗ੍ਹਾ ਲੈਂਡ ਮਾਈਨਜ਼ ਵਿਛਾਈਆਂ ਗਈਆਂ ਹਨ। ਸੁਰੱਖਿਆ ਬਲ ਇਸ ਦੀ ਪੂਰੀ ਜਾਂਚ-ਪਰਖ ਕੇ ਹੀ ਅੱਗੇ ਵਧ ਰਹੇ ਸਨ। ਇਸੇ ਦੌਰਾਨ ਤਮਾੜ ਦੇ ਜੰਗਲੀ ਇਲਾਕੇ ‘ਚ ਆਈਈਡੀ ਧਮਾਕਾ ਹੋ ਗਿਆ, ਜਿਸ ਵਿਚ ਦੋ ਜਵਾਨ ਜ਼ਖ਼ਮੀ ਹੋ ਗਏ। ਵਿਧਾਨ ਸਭਾ ਚੋਣਾਂ ਤੋਂ ਬਾਅਦ ਨਕਸਲ ਪ੍ਰਭਾਵਿਤ ਮਤਦਾਨ ਕੇਂਦਰਾਂ ਦੇ ਮਤਦਾਨ ਮੁਲਾਜ਼ਮਾਂ ਤੇ ਸੁਰੱਖਿਆ ਬਲਾਂ ਦੀ ਵਾਪਸੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਕਈ ਈਵੀਐੱਮ ਸ਼ਨਿਚਰਵਾਰ ਸ਼ਾਮ ਨੂੰ ਜਮ੍ਹਾਂ ਨਹੀਂ ਕੀਤੀਆਂ ਜਾ ਸਕੀਆਂ।

Comments are closed.

COMING SOON .....


Scroll To Top
11