Friday , 16 November 2018
Breaking News
You are here: Home » NATIONAL NEWS » ਰਮਜਾਨ ਦੌਰਾਨ ਜੰਮੂ-ਕਸ਼ਮੀਰ ’ਚ ਫੌਜ ਨਹੀਂ ਚਲਾਏਗੀ ਆਪਰੇਸ਼ਨ

ਰਮਜਾਨ ਦੌਰਾਨ ਜੰਮੂ-ਕਸ਼ਮੀਰ ’ਚ ਫੌਜ ਨਹੀਂ ਚਲਾਏਗੀ ਆਪਰੇਸ਼ਨ

ਨਵੀਂ ਦਿਲੀ, 16 ਮਈ (ਪੰਜਾਬ ਟਾਇਮਜ਼ ਬਿਊਰੋ)- ਕੇਂਦਰ ਸਰਕਾਰ ਨੇ ਭਾਰਤੀ ਫੌਜ ਅਤੇ ਸੁਰਖਿਆ ਬਲਾਂ ਨੂੰ ਰਮਜਾਨ ਦੇ ਦੌਰਾਨ ਜੰਮੂ-ਕਸ਼ਮੀਰ ‘ਚ ਅਤਵਾਦੀਆਂ ਵਿਰੁਧ ਕਿਸੇ ਤਰ੍ਹਾਂ ਦਾ ਆਪਰੇਸ਼ਨ ਨਾ ਚਲਾਉਣ ਲਈ ਕਿਹਾ ਹੈ ਪਰ ਇਸ ਦੌਰਾਨ ਜੇਕਰ ਉਨ੍ਹਾਂ ‘ਤੇ ਹਮਲਾ ਹੁੰਦਾ ਹੈ ਤਾਂ ਉਹ ਜਵਾਬੀ ਕਾਰਵਾਈ ਕਰਨ ਲਈ ਆਜ਼ਾਦ ਹੋਣਗੇ। ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਜੇਕਰ ਨਿਰਦੋਸ਼ ਲੋਕਾਂ ਨੂੰ ਅਤਵਾਦੀਆਂ ਨੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਸੁਰਖਿਆ ਬਲਾਂ ਨੂੰ ਕਾਰਵਾਈ ਕਰਨ ਦਾ ਅਧਿਕਾਰ ਹੋਵੇਗਾ। ਸਰਕਾਰ ਨੂੰ ਉਮੀਦ ਹੈ ਕਿ ਰਮਜਾਨ ਦੇ ਪਵਿਤਰ ਦਿਨਾਂ ‘ਚ ਸਰਕਾਰ ਅਤੇ ਸੁਰਖਿਆ ਬਲਾਂ ਨੂੰ ਲੋਕ ਸਹਿਯੋਗ ਦੇਣਗੇ। ਤੁਹਾਨੂੰ ਦਸ ਦਈਏ ਕਿ ਕੇਂਦਰ ਵਲੋਂ ਇਹ ਨਿਰਦੇਸ਼ ਸੂਬੇ ਦੀ ਮੁਖ ਮੰਤਰੀ ਮਹਿਬੂਬਾ ਮੁਫਤੀ ਦੀ ਮੰਗ ‘ਤੇ ਆਇਆ ਹੈ। ਮਹਿਬੂਬਾ ਨੇ ਕੇਂਦਰ ਕੋਲੋਂ ਰਮਜਾਨ ਦੇ ਵਿਚਕਾਰ ਸੂਬੇ ‘ਚ ਅਤਵਾਦੀਆਂ ਦੇ ਵਿਰੁਧ ਆਪਰੇਸ਼ਨ ਨਾ ਚਲਾਉਣ ਦੀ ਮੰਗ ਕੀਤੀ ਸੀ। ਮੋਦੀ ਸਰਕਾਰ ਨੇ ਮੁਖ ਮੰਤਰੀ ਦੀ ਇਸੇ ਗਲ ‘ਤੇ ਸੁਰਖਿਆ ਬਲਾਂ ਨੂੰ ਨਿਰਦੇਸ਼ ਜਾਰੀ ਕੀਤਾ ਹੈ।

Comments are closed.

COMING SOON .....


Scroll To Top
11