Friday , 16 November 2018
Breaking News
You are here: Home » NATIONAL NEWS » ਯੇਦੀਯੁਰੱਪਾ ਨੇ ਚੁੱਕੀ ਸਹੁੰ, ਭਾਜਪਾ ਨੂੰ ‘ਨਾਰਾਜ਼’ ਲਿੰਗਾਇਤ ਵਿਧਾਇਕਾਂ ਤੋਂ ਉਮੀਦ

ਯੇਦੀਯੁਰੱਪਾ ਨੇ ਚੁੱਕੀ ਸਹੁੰ, ਭਾਜਪਾ ਨੂੰ ‘ਨਾਰਾਜ਼’ ਲਿੰਗਾਇਤ ਵਿਧਾਇਕਾਂ ਤੋਂ ਉਮੀਦ

ਬੈਂਗਲੁਰੂ, 17 ਮਈ- ਕਰਨਾਟਕ ਦੇ ਰਾਜਪਾਲ ਵਜੁਭਾਈ ਵਾਲਾ ਵ¤ਲੋਂ ਸਰਕਾਰ ਬਣਾਉਣ ਦਾ ਸ¤ਦਾ ਮਿਲਣ ਤੋਂ ਬਾਅਦ ਵੀਰਵਾਰ ਨੂੰ ਭਾਜਪਾ ਵਿਧਾਇਕ ਦਲ ਦੇ ਨੇਤਾ ਯੇਦੀਯੁਰ¤ਪਾ ਨੇ ਸੀ.ਐੈ¤ਮ. ਦੇ ਅਹੁਦੇ ਦੀ ਸਹੁੰ ਚੁ¤ਕੀ ਹੈ। ਭਾਜਪਾ ਕੋਲ ਬਹੁਮਤ ਸਾਬਤ ਕਰਨ ਲਈ ਵਿਧਾਇਕਾਂ ਦੀ ਕਾਫੀ ਘਾਟ ਹੈ ਪਰ ਇਸ ਦੇ ਬਾਵਜੂਦ ਅੰਕੜਿਆਂ ਨੂੰ ਪ¤ਖ ‘ਚ ਕਰਨ ਲਈ ਖਾਸ ਯੋਜਨਾ ਵੀ ਹੈ।ਭਾਜਪਾ ਨੂੰ ਵਿਰੋਧੀ ਦਲਾਂ ਦੇ ਉਨ੍ਹਾਂ ਲਿੰਗਾਇਤ ਵਿਧਾਇਕਾਂ ਤੋਂ ਉਮੀਦ ਹੈ। ਭਾਜਪਾ ਕੋਲ 222 ਸੀਟਾਂ (2 ਸੀਟਾਂ ‘ਤੇ ਚੋਣਾਂ ਅਜੇ ਬਾਕੀ) ਚੋਂ 104 ਸੀਟਾਂ ਹਨ। ਉਸ ਨੂੰ ਆਪਣਾ ਬਹੁਮਤ ਸਾਬਤ ਕਰਨ ਲਈ ਅਜੇ 8 ਵਿਧਾਇਕਾਂ ਦੀ ਜ਼ਰੂਰਤ ਹੈ। ਅਜਿਹੇ ‘ਚ ਪਾਰਟੀ ਵ¤ਲੋਂ ਵਿਰੋਧੀ ਦਲਾਂ ਦੇ ਜਿਨ੍ਹਾਂ ਵਿਧਾਇਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਨ੍ਹਾਂ ਨੂੰ ਟ੍ਰਸਟ ਵੋਟ ਦੇ ਸਮੇਂ ਯੇਦੀਯੁਰ¤ਪਾ ਲਈ ਵੋਟਿੰਗ ਕਰਨ ਨੂੰ ਕਿਹਾ ਜਾ ਸਕਦਾ ਹੈ।ਭਾਜਪਾ ਨੇ ਕਿਹਾ ਕਿ ਲੋਕਾਂ ਨੇ ਕਾਂਗਰਸ ਦੇ ਖਿਲਾਫ ਵੋਟ ਦਿ¤ਤਾ ਹੈ ਅਤੇ ਜੇ.ਡੀ.ਐੈ¤ਸ. ਕਾਫੀ ਅੰਤਰ ਨਾਲ ਤੀਜੇ ਸਥਾਨ ’ਤੇ ਹੈ। ਇਸ ਦੌਰਾਨ ਕਾਂਗਰਸ ਅਜੇ ਜੇਡੀਐਸ ਦੇਵਿਧਾਇਕਾਂ ਨੇ ਵਿਧਾਨ ਸਭਾ ਅੱਗੇ ਧਰਨਾ ਦਿੱਤਾ।
ਦੋਵੇਂ ਪਾਰਟੀਆਂ ਸੁਪਰੀਮ ਕੋਰਟ ਦੇ ਫੈਸਲੇ ਵਲ ਦੇਖ ਰਹੀਆਂ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਸੁਪਰੀਮ ਕੋਰਟ ਵਿੱਚ ਉਨ੍ਹਾਂ ਨੂੰ ਨਿਆ ਮਿਲੇਗਾ। ਸੁਪਰੀਮ ਕੋਰਟ ਨੇ ਕਰਨਾਟਕ ਦੇ ਮੁੱਖ ਮੰਤਰੀ ਤੋਂ ਹਮਾਇਤ ਕਰਨ ਵਾਲੇ ਵਿਧਾਇਕਾਂ ਦੀ ਸੂਚੀ ਮੰਗੀ ਹੈ। ਸ਼ੁੱਕਰਵਾਰ ਨੂੰ ਇਸ ਕੇਸ ਦੀ ਮੁੜ ਸੁਣਵਾਈ ਹੋਵੇਗੀ।

Comments are closed.

COMING SOON .....


Scroll To Top
11