Tuesday , 21 January 2020
Breaking News
You are here: Home » BUSINESS NEWS » ਯੂ.ਏ.ਈ. ਦੀਆਂ ਕਪਨੀਆਂ ਪੰਜਾਬ ‘ਚ ਨਿਵੇਸ਼ ਦੀਆਂ ਇੱਛੁਕ-ਖੁਰਾਕ ਖੇਤਰ ਪਹਿਲੀ ਪਸੰਦ

ਯੂ.ਏ.ਈ. ਦੀਆਂ ਕਪਨੀਆਂ ਪੰਜਾਬ ‘ਚ ਨਿਵੇਸ਼ ਦੀਆਂ ਇੱਛੁਕ-ਖੁਰਾਕ ਖੇਤਰ ਪਹਿਲੀ ਪਸੰਦ

ਚੰਡੀਗੜ੍ਹ, 3 ਦਸੰਬਰ- ਪੰਜਾਬ ਅਤੇ ਖਾੜੀ ਦੇਸ਼ ਦੇ ਆਪਸੀ ਵਪਾਰਕ ਸਬੰਧਾਂ ਨੂੰ ਇੱਕ ਹੋਰ ਦਿਸ਼ਾ ਦੇਣ ਦੇ ਮੱਦੇਨਜ਼ਰ ਯੂ.ਏ.ਈ. ਦੀਆਂ ਕੁਝ ਪ੍ਰਮੁੱਖ ਕੰਪਨੀਆਂ ਵਲੋਂ ਆਉਣ ਵਾਲੇ ਹਫ਼ਤਿਆਂ ਦੌਰਾਨ ਪੰਜਾਬ ਵਿੱਚ ਵਿਸ਼ੇਸ਼ ਕਰਕੇ ਖ਼ਰਾਕ ਤੇ ਸਾਜੋ-ਸਾਮਾਨ ਦੇ ਖੇਤਰ ‘ਚ ਵੱਡੇ ਪੱਧਰ ‘ਤੇ ਨਿਵੇਸ਼ ਕਰਨ ਦੀ ਆਸ ਪ੍ਰਗਟਾਈ ਜਾ ਰਹੀ ਹੈ। ਆਗਾਮੀ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਵਿੱਚ ਭਾਗ ਲੈਣ ਵਾਲੇ ਦੇਸ਼ਾਂ ਵਿਚੋਂ ਇੱਕ ਭਾਈਵਾਲ ਹੋਣ ਵਜੋਂ ਯੂ.ਏ.ਈ ਵਲੋਂ ਮੌਜੂਦਾ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਕੇ ਪੰਜਾਬ ਦੇ ਵਿਕਾਸ ਭਾਈਵਾਲੀ ਵਧਾਉਣ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ। ਜਿੱਥੇ ਇੱਕ ਪਾਸੇ ਲੁੱਲੂ ਗਰੁੱਪ ਵਲੋਂ ਰਾਜ ਤੋਂ ਤਾਜ਼ੇ ਫਲਾਂ ਅਤੇ ਸਬਜ਼ੀਆਂ ਦੀ ਲੰਬੇ ਸਮੇਂ ਦੀ ਖਰੀਦ ਦੇ ਸਹਿਯੋਗ ਲਈ ਸਮਝੌਤਿਆਂ ਨੂੰ ਅੰਤਮ ਰੂਪ ਦੇਣ ਲਈ ਗੱਲਬਾਤ ਕੀਤੀ ਜਾ ਰਹੀ ਹੈ, ਉੱਥੇ ਹੀ ਡੀ.ਪੀ ਵਰਲਡ ਪਠਾਨਕੋਟ ਵਿੱਚ ਸਾਜੋ-ਸਾਮਾਨ ਖੇਤਰ ਵਿੱਚ ਆਪਣੇ ਦਾਖਲੇ ਦੀ ਪੜਚੋਲ ਕਰ ਰਿਹਾ ਹੈ। ਨਿਵੇਸ਼ ਪ੍ਰੋਤਸਾਹਨ ਅਤੇ ਉਦਯੋਗ ਤੇ ਵਣਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਯ.ੂਏ.ਈ ਦੇ ਇਕ ਹੋਰ ਵੱਡਾ ਉਦਯੋਗ ਸਮੂਹ, ਐਮਾਰ ਗਰੁੱਪ, ਭੋਜਨ ਦੇ ਖੇਤਰ ਵਿਚ ਦਾਖਲ ਹੋਣ ਦੀ ਤਿਆਰੀ ਕਰ ਰਿਹਾ ਹੈ । ਪੰਜਾਬ ਤੋਂ ਤਾਜ਼ੇ ਫਲ ਅਤੇ ਸਬਜ਼ੀਆਂ ਦਾ ਉਤਪਾਦਨ ਕਰਨ ਤੋਂ ਇਲਾਵਾ, ਰਾਜ ਵਿਚ ਪੋਲਟਰੀ ਯੂਨਿਟ ਸਥਾਪਤ ਕਰਨ ਦੀ ਭਾਲ ਵਿੱਚ ਹੈ। ਦੁਬਈ ਦੀ ਇਕ ਰੀਅਲ ਅਸਟੇਟ ਕੰਪਨੀ, ਪਹਿਲਾਂ ਹੀ ਪੰਜਾਬ ਵਿਚ ਆਪਣੀ ਪਹਿਲੀ ਇੰਟੇਗ੍ਰਟਿਡ ਟਾਊਨਸ਼ਿਪ ਸਥਾਪਤ ਕਰ ਚੁੱਕੀ ਹੈ ਅਤੇ ਇਸਦੀ ਜਾਇਦਾਦ ਮੁਹਾਲੀ ਵਿਚ 630 ਏਕੜ ਵਿਚ ਫੈਲੀ ਹੋਈ ਹੈ। ਭਾਰਤ ਵਿੱਚ ਸੰਯੁਕਤ ਅਰਬ ਅਮੀਰਾਤ(ਯੂ.ਏ.ਈ) ਦੇ ਰਾਜਦੂਤ ਦੀ ਅਗਵਾਈ ਵਿੱਚ ਯੂ.ਏ.ਈ ਦਾ ਇੱਕ ਸਰਕਾਰੀ ਵਫ਼ਦ, ਸੰਮੇਲਨ ਵਿੱਚ ਪ੍ਰਮੁੱਖ ਅਤੇ ਪੈਨਲ ਵਿਚਾਰ ਵਟਾਂਦਰੇ ਵਿੱਚ ਹਿੱਸਾ ਲਵੇਗਾ। ਇਹ ਵਫਦ ਯੂ.ਏ.ਈ. ਦੇ ਉਦਯੋਗ ਵਫਦ ਦੇ ਸਹਿਯੋਗ ਨਾਲ ਭਾਈਵਾਲੀ ਦੇ ਵੱਖ ਵੱਖ ਖੇਤਰਾਂ ਦੀ ਪੜਚੋਲ ਕਰੇਗਾ,ਜਿਸ ਵਿੱਚ ਸ਼ਰਾਫ ਗਰੁੱਪ ਅਤੇ ਲੁੱਲੂ ਗਰੁੱਪ ਦੇ ਸੀ.ਐਕਸ.ਓ ਪੱਧਰ ਦੇ ਅਧਿਕਾਰੀ ਸ਼ਾਮਲ ਹੋਣਗੇ।ਲੁੱਲੂ ਗਰੁੱਪ ਦੀ ਪਹਿਲਾਂ ਹੀ ਪੰਜਾਬ ਵਿਚ ਮਜ਼ਬੂਤ ਮੌਜੂਦਗੀ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਯੂ.ਏ.ਈ ਤੋਂ ਬਾਹਰ ਮੀਟ ਪ੍ਰੋਸੈਸਿੰਗ ਪਲਾਂਟ ਸ਼ੁਰੂ ਕਰਨ ਲਈ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਡੇਰਾਬਸੀ ਵਿਖੇ ਇੱਕ ਯੂਨਿਟ ਲਾਇਆ ਹੈ। ਉਨ੍ਹਾਂ ਨੇ ਆਪਣੇ ਬ੍ਰਾਂਡ ਕ੍ਰੀਮਿਕਾ ਦੇ ਜ਼ਰੀਏ ਲੁਧਿਆਣਾ ਸਥਿਤ ਮੈਸਰਜ਼ ਬੈਕਟਰਸ ਨਾਲ ਬਿਸਕੁਟ ਬਣਾਉਣ ਦਾ ਇਕਰਾਰਨਾਮਾ ਵੀ ਕੀਤਾ ਹੈ।ਲੁੱਲੂ, ਇਹ ਬਿਸਕੁਟ ਆਪਣੀ ਰਿਟੇਲ ਚੇਨਜ਼ ਰਾਹੀਂ ਯੂਏਈ, ਕਤਰ ਅਤੇ ਸਾਊਦੀ ਅਰਬ ਵਿੱਚ ਵੇਚ ਰਿਹਾ ਹੈ।

Comments are closed.

COMING SOON .....


Scroll To Top
11