Sunday , 26 May 2019
Breaking News
You are here: Home » Editororial Page » ਯੂਨੀਵਰਸਿਟੀਆਂ ’ਚ ‘ਸਰਜੀਕਲ ਸਟ੍ਰਾਇਕ ਡੇਅ’ ਮਨਾਉਣ ਦੇ ਹਿਟਲਰੀ ਹੁਕਮ, ਪਾਕਿਸਤਾਨ-ਇੰਡੀਆਂ ਦੇ ਨਿਵਾਸੀਆਂ ਵਿਚ ਨਫ਼ਰਤ ਪੈਦਾ ਕਰਨ ਦੀ ਸਾਜ਼ਿਸ

ਯੂਨੀਵਰਸਿਟੀਆਂ ’ਚ ‘ਸਰਜੀਕਲ ਸਟ੍ਰਾਇਕ ਡੇਅ’ ਮਨਾਉਣ ਦੇ ਹਿਟਲਰੀ ਹੁਕਮ, ਪਾਕਿਸਤਾਨ-ਇੰਡੀਆਂ ਦੇ ਨਿਵਾਸੀਆਂ ਵਿਚ ਨਫ਼ਰਤ ਪੈਦਾ ਕਰਨ ਦੀ ਸਾਜ਼ਿਸ

ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ

ਫ਼ਤਹਿਗੜ੍ਹ ਸਾਹਿਬ- ਸ੍ਰੀ ਮੋਦੀ ਦੀ ਮੁਤਸਵੀ ਹਕੂਮਤ ਅਜਿਹਾ ਕੋਈ ਵੀ ਮੌਕਾ ਨਹੀਂ ਜਾਣ ਦਿੰਦੀ, ਜਿਸ ਨਾਲ ਹਿੰਦੂ ਜ਼ਜਬਾਤਾਂ ਦਾ ਅਛੋਪਲੇ ਢੰਗ ਨਾਲ ਸੋ?ਸ਼ਨ ਕਰਕੇ, ਉਨ੍ਹਾਂ ਨੂੰ ਪਾਕਿਸਤਾਨ ਵਰਗੇ ਗੁਆਂਢੀ ਮੁਲਕ ਅਤੇ ਮੁਸਲਿਮ ਕੌਮ ਵਿਰੁਧ ਭੜਕਾ ਕੇ ਹਿੰਦੂ ਵੋਟ ਨੂੰ ਆਪਣੇ ਹਕ ਵਿਚ ਜੋੜ ਸਕੇ । ਹੁਣ ਮੋਦੀ ਹਕੂਮਤ ਨੇ ਯੂਨੀਵਰਸਿਟੀ ਗ੍ਰਾਟਸ ਕਮਿਸ਼ਨ ਦੀ ਦੁਰਵਰਤੋਂ ਕਰਕੇ ਇੰਡੀਆਂ ਦੀਆਂ ਸਮੁਚੀਆ ਯੂਨੀਵਰਸਿਟੀਆਂ ਵਿਚ 29 ਸਤੰਬਰ ਨੂੰ ਜਿਸ ਦਿਨ ਇੰਡੀਆਂ ਦੀ ਆਰਮੀ ਨੇ ਪਾਕਿਸਤਾਨ ਵਿਚ ਸਰਜੀਕਲ ਸਟ੍ਰਾਇਕ ਕੀਤਾ ਸੀ, ਉਸੇ ਦਿਨ ਨੂੰ ਸਰਜੀਕਲ ਸਟ੍ਰਾਇਕ ਡੇਅ ਮਨਾਉਣ ਦੇ ਹਿਟਲਰੀ ਹੁਕਮ ਕਰ ਦਿਤੇ ਹਨ । ਜਿਸ ਨਾਲ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਸ੍ਰੀ ਇਮਰਾਨ ਖਾਨ ਵਲੋਂ ਜੋ ਇੰਡੀਆਂ ਤੇ ਪਾਕਿਸਤਾਨ ਵਿਚਕਾਰ ਦੋਸਤਾਨਾਂ ਸੰਬੰਧ ਕਾਇਮ ਕਰਨ ਅਤੇ ਦੋਵਾਂ ਮੁਲਕਾਂ ਦੇ ਵਪਾਰ ਅਤੇ ਤਰਕੀ ਨੂੰ ਬੁਲੰਦੀਆਂ ਵਲ ਪਹੁੰਚਾਉਣ ਦੀ ਇਛਾ ਪ੍ਰਗਟਾਈ ਹੈ, ਉਨ੍ਹਾਂ ਵਿਚਾਰਾਂ ਤੇ ਅਮਲਾਂ ਨੂੰ ਖੂਹ-ਖਾਤੇ ਵਿਚ ਪਾਉਣ ਦੀ ਸਾਜ਼ਿਸ ਕੀਤੀ ਜਾ ਰਹੀ ਹੈ । ਦੂਸਰਾ ਇਹ ਵੀ ਪ੍ਰਤਖ ਹੈ ਕਿ ਇੰਡੀਆਂ ਅਤੇ ਪਾਕਿਸਤਾਨ ਦੀ ਦੁਸ਼ਮਣੀ ਨਹੀਂ, ਦੁਸ਼ਮਣੀ ਤਾਂ ਬੀਤੇ 1200 ਸਾਲਾ ਤੋਂ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ਹੈ, ਲੇਕਿਨ ਹਿੰਦੂਤਵ ਹੁਕਮਰਾਨ ਆਪਣੀ ਪੁਰਾਤਨ ਦੁਸ਼ਮਣੀ ਨੂੰ ਇੰਡੀਆਂ ਤੇ ਪਾਕਿਸਤਾਨ ਦੀ ਦੁਸ਼ਮਣੀ ਦਸਕੇ ਅਤੇ ਪਾਕਿਸਤਾਨ ਗੁਆਂਢੀ ਮੁਲਕ ਉਤੇ ਗੈਰ-ਦਲੀਲ ਢੰਗਾਂ ਰਾਹੀ ਦੋਸ਼ ਲਗਾਕੇ ਇਕ ਤਾਂ ਪਾਕਿਸਤਾਨ ਨੂੰ ਕੌਮਾਂਤਰੀ ਪਧਰ ਤੇ ਬਦਨਾਮ ਕਰਨ ਦੀ ਕੋਸ਼ਿਸ਼ ਵਿਚ ਹਨ, ਦੂਸਰਾ ਸਿਖ ਕੌਮ ਦੇ ਜ਼ਜਬਾਤਾਂ ਨਾਲ ਸੰਬੰਧਤ ਜੋ ਸ੍ਰੀ ਸਿਧੂ ਦੇ ਯਤਨਾਂ ਸਦਕਾ ਸ੍ਰੀ ਕਰਤਾਰਪੁਰ ਲਾਂਘੇ ਦੀ ਗਲ ਟੀਸੀ ਤੇ ਪਹੁੰਚ ਚੁਕੀ ਹੈ, ਉਸ ਨੂੰ ਵੀ ਇਹ ਹੁਕਮਰਾਨ ਭੰਬਲਭੂਸੇ ਵਿਚ ਪਾਉਣ ਦੀ ਤਾਂਕ ਵਿਚ ਹਨ । ਯੂਨੀਵਰਸਿਟੀਆਂ ਵਿਚ ਪਾਕਿਸਤਾਨ ਨੂੰ ਚਿੜਾਉਣ ਵਾਲੇ ਹੋਣ ਜਾ ਰਹੇ ਅਮਲਾਂ ਦੀ ਬਦੌਲਤ ਪਾਕਿਸਤਾਨ ਵਲੋਂ ਫਿਰ ਤੋਂ ਇੰਡੀਆਂ ਵਿਰੁਧ ਸਟ੍ਰਾਇਕ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਕਿਉਂਕਿ ਦੋਵੇ ਮੁਲਕ ਪ੍ਰਮਾਣੂ ਸ਼ਕਤੀ ਦੇ ਮਾਲਕ ਹਨ । ਅਜਿਹੀ ਕਾਰਵਾਈ ਦੀ ਬਦੌਲਤ ਇੰਡੀਆਂ-ਪਾਕਿਸਤਾਨ ਦੀ ਜੰਗ ਵੀ ਲਗ ਸਕਦੀ ਹੈ । ਜਿਸ ਨਾਲ ਸਿਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕਛ ਮੈਦਾਨ-ਏ-ਜੰਗ ਬਣ ਜਾਣਗੇ । ਅਜਿਹੀ ਸੂਰਤ ਵਿਚ ਪੰਜਾਬ ਸਰਹਦੀ ਸੂਬੇ ਅਤੇ ਸਿਖ ਕੌਮ ਹੀ ਨਿਸ਼ਾਨਾਂ ਬਣੇਗੀ । ਜਦੋਂਕਿ ਸਿਖ ਕੌਮ ਦਾ ਕਿਸੇ ਵੀ ਕੌਮ, ਮੁਲਕ, ਧਰਮ ਆਦਿ ਨਾਲ ਕੋਈ ਰਤੀਭਰ ਵੀ ਦੁਸ਼ਮਣੀ ਨਹੀਂ ਅਤੇ ਬਿਨ੍ਹਾਂ ਵਜਹ ਸਿਖ ਕੌਮ ਦਾ ਖੂਨ ਅਜਾਈ ਵਹੇਗਾ । ਜਿਸਦੇ ਨਤੀਜੇ ਕਤਈ ਵੀ ਦੋਵਾਂ ਮੁਲਕਾਂ ਦੇ ਅਮਨ-ਚੈਨ ਅਤੇ ਜਮਹੂਰੀਅਤ ਲਈ ਸਾਰਥਿਕ ਨਹੀਂ ਹੋਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਯੂ.ਜੀ.ਸੀ. ਵਲੋਂ 29 ਸਤੰਬਰ ਨੂੰ ਸਮੁਚੀਆਂ ਯੂਨੀਵਰਸਿਟੀਆਂ ਵਿਚ ‘ਸਰਜੀਕਲ ਸਟ੍ਰਾਇਕ ਡੇਅ‘ ਮਨਾਉਣ ਦੇ ਕੀਤੇ ਗਏ ਨਫ਼ਰਤ ਪੈਦਾ ਕਰਨ ਵਾਲੇ ਹਿਟਲਰੀ ਹੁਕਮਾਂ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ, ਪਾਕਿਸਤਾਨ-ਇੰਡੀਆਂ ਦੇ ਦੋਸਤਾਨਾਂ ਸੰਬੰਧਾਂ ਵਿਚ ਪ੍ਰਗਤੀ ਹੋਣ ਦੀ ਵਡੀ ਗਲ ਨੂੰ ਸਟ ਮਾਰਨ ਦੀ ਸਾਜ਼ਿਸ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਰਜੀਕਲ ਸਟ੍ਰਾਇਕ ਡੇਅ ਵਰਗੇ ਮਨੁਖਤਾ ਮਾਰੂ ਹਮਲਿਆ ਨੂੰ ਕੌਮਾਂਤਰੀ ਕਾਨੂੰਨ ਤੇ ਨਿਯਮ ਵੀ ਮਨਾਉਣ ਦੀ ਇਜ਼ਾਜਤ ਨਹੀਂ ਦਿੰਦੇ । ਕਿਉਂਕਿ ਅਜਿਹੇ ਅਮਲਾਂ ਨਾਲ ਵਖ-ਵਖ ਮੁਲਕਾਂ ਵਿਚ ਸਮੇਂ-ਸਮੇਂ ਤੇ ਇਕ-ਦੂਸਰੇ ਤੇ ਹੋਏ ਹਮਲਿਆ ਦੇ ਦਿਨ ਮਨਾਉਣ ਨਾਲ ਤਾਂ ਸਮੁਚੇ ਸੰਸਾਰ ਵਿਚ ਅਫ਼ਰਾ-ਤਫਰੀ ਅਤੇ ਨਫ਼ਰਤ ਫੈਲ ਜਾਵੇਗੀ, ਜੋ ਕਿ ਸੰਸਾਰਿਕ ਅਮਨ-ਚੈਨ ਲਈ ਵਡੀ ਖ਼ਤਰੇ ਵਾਲੀ ਗਲ ਹੋਵੇਗੀ । ਸ. ਮਾਨ ਨੇ ਕਿਹਾ ਕਿ ਇੰਡੀਆਂ ਅਜਿਹੀਆ ਕਾਰਵਾਈਆ ਕਰਕੇ ਅਸਲੀਅਤ ਵਿਚ ਸਿਖ ਕੌਮ ਵਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਜਾਇਜ ਮੰਗ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਵੀਜਾ ਰਹਿਤ ਪ੍ਰਣਾਲੀ ਰਾਹੀ ਪੂਰਨ ਰੂਪ ਵਿਚ ਦੋਵਾਂ ਮੁਲਕਾਂ ਦੀ ਆਵਾਜਾਈ ਖੁਲ੍ਹੇ, ਉਸ ਨੂੰ ਮੰਦਭਾਵਨਾ ਅਧੀਨ ਪੂਰਨ ਨਹੀਂ ਹੋਣ ਦੇਣਾ ਚਾਹੁੰਦਾ । ਜਦੋਂਕਿ ਅਧੇ ਤੋਂ ਵਧ ਸਿਖ ਕੌਮ ਦੇ ਇਤਿਹਾਸਿਕ ਸਥਾਂਨ ਤਾਂ ਪਾਕਿਸਤਾਨ ਵਿਚ ਹਨ । ਜਿਨ੍ਹਾਂ ਦੇ ਖੁਲ੍ਹੇ-ਦਰਸ਼ਨ ਦੀਦਾਰਿਆ ਲਈ ਸਿਖ ਦੋਵੇ ਸਮੇਂ ਆਪਣੀ ਅਰਦਾਸ ਵਿਚ ਨਿਰੰਤਰ ਅਰਦਾਸ ਕਰਦੇ ਆ ਰਹੇ ਹਨ । ਜੇਕਰ ਸ੍ਰੀ ਇਮਰਾਨ ਖਾਨ ਅਤੇ ਸ੍ਰੀ ਸਿਧੂ ਦੀ ਦੋਸਤੀ ਰਾਹੀ ਪਾਕਿਸਤਾਨ ਦੀਆਂ ਸਰਹਦਾਂ ਤੇ ਸ੍ਰੀ ਕਰਤਾਰਪੁਰ ਲਾਂਘਾ ਖੁਲ੍ਹ ਜਾਵੇ ਤਾਂ ਸ੍ਰੀ ਮੋਦੀ ਹਕੂਮਤ, ਬੀਜੇਪੀ-ਆਰ.ਐਸ.ਐਸ. ਆਦਿ ਫਿਰਕੂ ਸੰਗਠਨਾਂ ਨੂੰ ਪੀੜਾ ਕਿਉਂ ਪੈਣੀਆ ਸੁਰੂ ਹੋ ਜਾਂਦੀਆ ਹਨ?
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦਾ ਹੈ ਕਿ ਹਿੰਦੂਆਂ ਅਤੇ ਮੁਸਲਮਾਨਾਂ ਦੀ 1200 ਸਾਲਾ ਤੋਂ ਚਲਦੀ ਆ ਰਹੀ ਪੁਰਾਣੀ ਦੁਸ਼ਮਣੀ ਨੂੰ ਖ਼ਤਮ ਕਰਨ ਹਿਤ, ਪਾਕਿਸਤਾਨ ਤੇ ਇੰਡੀਆਂ ਤੇ ਦਖਣੀ ਏਸੀਆ ਵਿਚ ਸਥਾਈ ਤੌਰ ਤੇ ਅਮਨ-ਚੈਨ ਕਾਇਮ ਰਖਣ ਹਿਤ ਇਹ ਜ਼ਰੂਰੀ ਹੈ ਕਿ ਇੰਡੀਆਂ ਤੇ ਪਾਕਿਸਤਾਨ ਦੀਆਂ ਸਰਹਦਾਂ ਨੂੰ ਵੀਜਾ ਰਹਿਤ ਪ੍ਰਣਾਲੀ ਰਾਹੀ ਖੋਲ੍ਹਕੇ ਦੋਵਾਂ ਮੁਲਕਾਂ ਦੇ ਹਰ ਤਰ੍ਹਾਂ ਦੇ ਵਪਾਰ ਅਤੇ ਸਭਿਆਚਾਰਕ ਅਦਾਨ-ਪ੍ਰਦਾਨ ਨੂੰ ਉਤਸਾਹਿਤ ਕੀਤਾ ਜਾਵੇ ਜਿਸ ਨਾਲ ਦੋਵਾਂ ਮੁਲਕਾਂ ਦੀ ਜਿਥੇ ਮਾਲੀ ਹਾਲਤ ਨੂੰ ਵਡਾ ਹੰਭਲਾ ਵਜੇਗਾ, ਉਥੇ ਦੋਵਾਂ ਮੁਲਕਾਂ ਦੀ ਬੇਰੁਜਗਾਰੀ ਦੀ ਸਮਸਿਆ ਨੂੰ ਖ਼ਤਮ ਕਰਨ ਵਿਚ ਵੀ ਮਦਦ ਮਿਲੇਗੀ । ਅਸੀਂ ਮੋਦੀ ਹਕੂਮਤ ਤੇ ਉਸਦੀ ਸਰਕਾਰ ਵਿਚ ਬੈਠੇ ਮੁਤਸਵੀਆਂ ਨੂੰ ਮਨੁਖਤਾ ਦੇ ਬਿਨ੍ਹਾਂ ਤੇ ਖ਼ਬਰਦਾਰ ਕਰਨਾ ਆਪਣਾ ਫਰਜ ਸਮਝਦੇ ਹਾਂ ਕਿ ਜੇਕਰ ਜਨਾਬ ਇਮਰਾਨ ਖਾਨ ਅਤੇ ਜਨਾਬ ਕਮਰ ਜਾਵੇਦ ਬਾਜਵਾ ਮੁਖੀ ਪਾਕਿਸਤਾਨ ਆਰਮੀ ਚੀਫ਼ ਵਲੋ ਸ੍ਰੀ ਕਰਤਾਰਪੁਰ ਲਾਂਘੇ ਨੂੰ ਵੀਜਾ ਰਹਿਤ ਪ੍ਰਣਾਲੀ ਰਾਹੀ ਦੋਸਤੀ ਲਈ ਵਧਾਏ ਹਥ ਨੂੰ ਸੁਹਿਰਦਤਾ ਨਾਲ ਅਤੇ ਸਹਿਜਤਾ ਨਾਲ ਨਾ ਫੜਿਆ ਗਿਆ ਤਾਂ ਇੰਡੀਆ ਤੇ ਪਾਕਿਸਤਾਨ ਵਿਚ ਪੈਦਾ ਹੋਣ ਵਾਲੀ ਅਸਥਿਰਤਾ, ਇਥੋਂ ਦੇ ਅਮਨ-ਚੈਨ ਤੇ ਜਮਹੂਰੀਅਤ ਨੂੰ ਵਧਦੇ ਖ਼ਤਰੇ ਅਤੇ ਸਿਖ ਕੌਮ ਦੇ ਮਨਾਂ ਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਲਈ ਮੋਦੀ ਹਕੂਮਤ, ਮੁਤਸਵੀ ਸੰਗਠਨ ਅਤੇ ਉਨ੍ਹਾਂ ਨਾਲ ਪਤੀ-ਪਤਨੀ ਦਾ ਸਵਾਰਥੀ ਰਿਸਤਾ ਰਖਣ ਵਾਲੇ ਬਾਦਲ ਦਲੀਏ ਸਿਧੇ ਤੌਰ ਤੇ ਜਿੰਮੇਵਾਰ ਹੋਣਗੇ । ਇਸ ਲਈ ਜਨਾਬ ਇਮਰਾਨ ਖਾਨ ਅਤੇ ਕਮਰ ਜਾਵੇਦ ਬਾਜਵਾ ਮੁਖੀ ਪਾਕਿਸਤਾਨ ਆਰਮੀ ਚੀਫ਼ ਵਲੋਂ ਪ੍ਰਗਟਾਏ ਨੇਕ ਨੀਤੀ ਵਾਲੇ ਵਿਚਾਰਾਂ ਤੇ ਅਮਲ ਕਰਕੇ ਜੇਕਰ ਸ੍ਰੀ ਮੋਦੀ ਹਕੂਮਤ ਸ੍ਰੀ ਕਰਤਾਰਪੁਰ ਲਾਂਘਾ ਅਤੇ ਸਰਹਦੀ ਰੋਕਾਂ ਨੂੰ ਖ਼ਤਮ ਕਰਨ ਦੀ ਜਿੰਮੇਵਾਰੀ ਇਮਾਨਦਾਰੀ ਨਾਲ ਨਿਭਾਅ ਸਕੇ ਤਾਂ ਸਮੁਚੇ ਏਸੀਆ ਖਿਤੇ ਵਿਚ ਹਰ ਪਖੋ ਕ੍ਰਾਂਤੀਕਾਰੀ ਨਤੀਜੇ ਸਾਹਮਣੇ ਆਉਣਗੇ । ਵਰਨਾ ਹਾਲਾਤਾਂ ਨੂੰ ਅਤਿ ਬਦਤਰ ਬਣਾਉਣ ਦੀ ਜਿੰਮੇਵਾਰੀ ਤੋਂ ਬਚ ਨਹੀਂ ਸਕਣਗੇ ।ਸ. ਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਬਾਬਾ ਫਰੀਦ ਯੂਨੀਵਰਸਿਟੀ ਫ਼ਰੀਦਕੋਟ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬ ਅਤੇ ਹੋਰਨਾਂ ਸੂਬਿਆਂ ਵਿਚ ਪ੍ਰਾਈਵੇਟ ਤੌਰ ਤੇ ਕੰਮ ਕਰ ਰਹੀਆ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਗੰਭੀਰਤਾ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਮੁਤਸਵੀ ਮੋਦੀ ਹਕੂਮਤ ਦੇ ‘ਸਰਜੀਕਲ ਸਟ੍ਰਾਇਕ ਡੇਅ‘ ਮਨਾਉਣ ਦੇ ਤਾਨਾਸ਼ਾਹੀ ਹੁਕਮਾਂ ਨੂੰ ਪ੍ਰਵਾਨ ਨਾ ਕਰਕੇ ਜੰਗੀ ਮਾਹੌਲ ਬਣਨ ਤੋਂ ਰੋਕਣ ਤਾਂ ਕਿ ਪੰਜਾਬ ਸੂਬਾ ਅਤੇ ਇਥੋਂ ਦੇ ਨਿਵਾਸੀ ਅਮਨ-ਚੈਨ ਅਤੇ ਆਜ਼ਾਦੀ ਨਾਲ ਜੀ ਸਕਣ ਅਤੇ ਇਨ੍ਹਾਂ ਦੀਆਂ ਮਨੁਖਤਾ ਵਿਰੋਧੀ ਸਾਜ਼ਿਸਾਂ ਨੂੰ ਅਸਫਲ ਬਣਾਇਆ ਜਾਵੇ ।
– ਪੰਜਾਬ ਟਾਇਮਜ਼ ਬਿਊਰੋ

Comments are closed.

COMING SOON .....


Scroll To Top
11