Friday , 6 December 2019
Breaking News
You are here: Home » Editororial Page » ਮੰਦਰ ਢਾਹੁਣ ਵਿਰੁੱਧ ਸ਼੍ਰੀ ਰਵਿਦਾਸ ਮਹਾਰਾਜ ਦਾ ਨਾਮ ਜਪਣ ਵਾਲੀਆਂ ਸਿੱਖ ਸੰਗਤਾਂ ‘ਚ ਵੀ ਭਾਰੀ ਰੋਸ

ਮੰਦਰ ਢਾਹੁਣ ਵਿਰੁੱਧ ਸ਼੍ਰੀ ਰਵਿਦਾਸ ਮਹਾਰਾਜ ਦਾ ਨਾਮ ਜਪਣ ਵਾਲੀਆਂ ਸਿੱਖ ਸੰਗਤਾਂ ‘ਚ ਵੀ ਭਾਰੀ ਰੋਸ

ਬੋਹਾ – ਸ੍ਰੀ ਗੁਰੁ ਰਵਿਦਾਸ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਦਿੱਲੀ ਦੇ ਤੁਗਲਕਾਬਾਦ ਇਲਾਕੇ ਵਿੱਚ ਸਥਿੱਤ ਇਤਿਹਾਸਕ ਮੰਦਰ ਨੂੰ ਪ੍ਰਸ਼ਾਸ਼ਨ ਨੇ ਨਿੰਦਣਯੋਗ ਕਾਰਵਾਈ ਕਰਦਿਆਂ ਢਾਹੁਣ ਦੇ ਅਦੇਸ਼ ਦੇਣ ਨਾਲ ਸਮੁੱਚੇ ਭਾਰਤ ਵਿੱਚ ਸਤਿਗੁਰ ਸ਼੍ਰੀ ਰਵਿਦਾਸ ਮਹਾਰਾਜ ਦਾ ਨਾਮ ਜਪਣ ਵਾਲੀਆਂ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਜਦੋਂ ਦਾ ਦੇਸ਼ ਅਜ਼ਾਦ ਹੋਇਆ ਹੈ ਕੇਵਲ ਤੇ ਕੇਵਲ ਭਾਜਪਾ ਦੀ ਸਰਕਾਰ ਨੇ ਇੱਕ ਪਿਰਤ ਬਣਾ ਦਿੱਤੀ ਹੈ ਕਿ ਸੁਪਰੀਮ ਕੋਰਟ, ਹਾਈ ਕੋਰਟ ਸਭ ਕੋਰਟਾਂ ਆਪਣੀ ਮੁਠੀ ਵਿੱਚ ਰੱਖਕੇ ਲੋਕ ਵਿਰੋਧੀ ਫੈਂਸਲੇ ਕਰਕੇ ਭਾਰਤੀ ਜਨਤਾ ਵਿਰੋਧ ਵਿੱਚ ਕਨੂੰਨ ਪਾਸ ਕਰਕੇ ਉਹਨਾਂ ਨੂੰ ਖੱਜ਼ਲ-ਖੁਆਰ ਕੀਤਾ ਜਾ ਰਿਹਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸਮਾਜ ਸੇਵੀ ਹਰਪਾਲ ਸਿੰਘ ਪੰਮੀ, ਮਾਸਟਰ ਗੁਰਜੰਟ ਸਿੰਘ ਬੋਹਾ, ਸਮਾਜ ਸੇਵੀ ਮੇਘਾ ਸਿੰਘ ਹਾਕਮਵਾਲਾ, ਡਾ. ਰਾਜਾ ਸਿੰਘ ਬੋਹਾ, ਸਾਗਰ ਸੁਰਿੰਦਰ ਬੋਹਾ, ਜੀਤ ਸਿੰਘ ਬੋਹਾ, ਸੁਖਵਿੰਦਰ ਸਿੰਘ ਬੋਹਾ, ਕਿਰਪਾਲ ਸਿੰਘ ਬੋਹਾ, ਭੋਲਾ ਸਿੰਘ ਨਰਸੋਤ ਬੋਹਾ, ਥਾਣਾ ਸਾਂਝ ਮੈਂਬਰ ਸੰਤੋਖ ਸਿੰਘ, ਮਿੱਠੂ ਸਿੰਘ ਖਾਲਸਾ ਅਤੇ ਪੱਪੂ ਸਿੰਘ ਪ੍ਰਧਾਨ ਟੈਕਸੀ ਯੂਨੀਅਨ ਬੋਹਾ ਆਦਿ ਨੇ ਕੀਤਾ। ਉਹਨਾਂ ਇਸ ਫੈਂਸਲੇ ਦੇ ਵਿਰੋਧ ਵਿੱਚ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਮੰਦਰ ਅੱਜ ਤੋਂ ਛੇ ਸੌ ਸਾਲ ਪੂਰਵ ਤੱਤਕਾਲੀਨ ਬਾਦਸ਼ਾਹ ਸਿਕੰਦਰ ਲੋਧੀ ਨੇ ਸਤਿਗੁਰ ਰਵਿਦਾਸ ਮਹਾਰਾਜ ਜੀਆਂ ਨੂੰ ਸੱਤ ਸੌ ਕਨਾਲ ਜਮੀਨ ਕਰਕੇ ਬਣਵਾਇਆ ਸੀ, ਜੋ ਕਿ ਅੱਜ ਤੱਕ ਦੇ ਰਿਕਾਰਡ ਵਿੱਚ ਦਰਜ ਹੈ ਪਰ ਮੌਜੂਦਾ ਮੋਦੀ ਸਰਕਾਰ ਕੋਝੀਆਂ ਚਾਲਾਂ ਚੱਲਕੇ ਇਸ ਜਮੀਨ ਤੇ ਕਬਜਾ ਕਰਨ ਲਈ ਕਾਹਲੀ ਪੈ ਰਹੀ ਹੈ। ਉਹਨਾਂ ਕਿਹਾ ਕਿ ਸਮੁੱਚੇ ਭਾਰਤ ਵਿੱਚ ਸ਼੍ਰੀ ਗੁਰੁ ਰਵਿਦਾਸ ਮਹਾਰਾਜ ਜੀ ਦੇ ਰਾਹ ਤੇ ਚੱਲਣ ਵਾਲੀਆਂ ਸੰਗਤਾ ਭਾਜਪਾ ਸੁਆਰਥੀ ਤੇ ਲੋਕ ਵਿਰੋਧੀ ਪਾਰਟੀ ਦਾ ਸਮੁੱਚਾ ਬਾਈਕਾਟ ਕਰਕੇ ਸ਼੍ਰੀ ਨਰਿੰਦਰ ਮੋਦੀ ਨੂੰ ਉਹਨਾਂ ਦੀ ਅਸਲੀ ਔਕਾਤ ਜਰੂਰ ਯਾਦ ਕਰਾਉਣਗੀਆਂ। ਉਹਨਾਂ ਭਾਜਪਾ ਪਾਰਟੀ ਵਿੱਚ ਕੰਮ ਕਰ ਰਹੇ ਰਵਿਦਾਸ ਕੌਮ ਦੇ ਵਿਅਕਤੀਆਂ, ਲੀਡਰਾਂ ਨੂੰ ਇੱਕ ਅਪੀਲ ਕੀਤੀ ਇਸ ਨਿੰਦਣਯੋਗ ਫੈਂਸਲੇ ਖਿਲਾਫ ਉਹ ਤਰੁੰਤ ਭਾਜਪਾ ਪਾਰਟੀ ਦੇ ਅਹੁਦਿਆਂ ਤੋਂ ਅਸਤੀਫੇ ਦੇਕੇ ਇਸ ਸ਼ੰਘਰਸ਼ ਵਿੱਚ ਜੁੜਨ।
ਉਹਨਾਂ ਕਿਹਾ ਕਿ ਹੁਣੇ ਹੁਣੇ ਲੰਘੀਆਂ ਮੈਂਬਰ ਪਾਰਲੀਮਿੰਟ ਚੋਣਾਂ ਤੋਂ ਪਹਿਲਾਂ ਸ਼੍ਰੀ ਨਰਿੰਦਰ ਮੋਦੀ ਨੇ ਖੁਰਾਲਗੜ(ਯੂਪੀ) ਵਿਖੇ ਸ਼੍ਰੀ ਗੁਰੁ ਰਵਿਦਾਸ ਮਹਾਰਾਜ ਜੀ ਦੀ ਜਨਮ ਭੂਮੀ ਵਿਖੇ ਪਹੁੰਚਕੇ ਸ਼੍ਰੀ ਰਵਿਦਾਸ ਕੁੰਡ ਚੋਂ ਜਲ ਅੰਮ੍ਰਿਤ ਪੀਣ, ਮੁੱਖ ਸੇਵਾਦਾਰਾਂ ਦੇ ਚਰਨ ਧੋਕੇ ਅੰਮ੍ਰਿਤ ਪੀਣ ਦਾ ਡਰਾਮਾਂ ਕੀਤਾ ਸੀ ਅਤੇ ਅੱਜ ਨਰਿੰਦਰ ਮੋਦੀ ਮੁੜ ਪ੍ਰਧਾਨ ਮੰਤਰੀ ਬਣਕੇ ਸ਼੍ਰੀ ਗੁਰੁ ਰਵਿਦਾਸ ਮਹਾਰਾਜ ਜੀ ਦੀ ਕੌਮ ਨਾਲ ਕੀਤੇ ਵਾਦੇ ਅਤੇ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਬਿਲਕੁਲ ਹੀ ਭੁੱਲ ਗਿਆ ਹੈ।
ਉਹਨਾਂ ਕਿਹਾ ਕਿ ਇੱਕ ਪਾਸੇ ਚਿਰਾਂ ਤੋਂ ਲਟਕ ਰਹੇ ਧਰਮਿਕ ਮੁੱਦੇ ਮੰਦਰ /ਬਾਬਰੀ ਮਸਜ਼ਦ ਤੇ ਨਰਿੰਦਰ ਮੋਦੀ ਜੀ ਇਹ ਬਿਆਨ ਦਿੰਦੇ ਹਨ ਕਿ ਲੱਖਾਂ ਲੋਕਾਂ ਦੀ ਸ਼ਰਦਾ ਨੂੰ ਠੇਸ ਨਹੀ ਪਹੁੰਚਾਈ ਜਾਏਗੀ ਅਤੇ ਇਸ ਜਗਾ ਤੇ ਰਾਮ ਮੰਦਰ ਹੀ ਬਣੇਗਾ ਅਤੇ ਦੂਸਰੇ ਪਾਸੇ ਸ਼੍ਰੀ ਗੁਰੁ ਰਵਿਦਾਸ ਮਹਾਰਾਜ ਜੀ ਦੀ ਯਾਦ ਚ ਬਣੇ ਮੰਦਰ ਨੂੰ ਢਹਿ ਢੇਰੀ ਕਰਦਿਆਂ ਸਮੁੱਚੇ ਸੰਸਾਰ ਵਿੱਚ ਕਰੋੜਾਂ ਅਰਬਾਂ ਲੋਕਾਂ ਦੀਆਂ ਧਰਮਿਕ ਭਾਵਨਾਵਾਂ ਮੋਦੀ ਜੀ ਦੇ ਯਾਦ ਹੀ ਨਹੀ ਆਈਆਂ।ਅੱਜ ਇਸ ਦੇ ਰੋਸ ਵਜੋਂ ਭਾਰਤ, ਪੰਜਾਬ ਅਤੇ ਹੋਰ ਰਾਜਾਂ ਵਿੱਚ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ ਅਤੇ ਉਹਨਾਂ ਕਿਹਾ ਕਿ ਭਾਜਪਾ ਸਰਕਾਰ ਨੇ ਜੇਕਰ ਮੰਦਰ ਢਾਹੁਣ ਵਾਲਾ ਤੁਗਲੁਕੀ ਫਰਮਾਨ ਜਲਦ ਵਾਪਿਸ ਨਾਂ ਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਭਾਜਪਾ ਸਰਕਾਰ ਨੂੰ ਬਹੁਤ ਵੱਡੇ ਖਮਿਆਜੇ ਭੁਗਤਣੇ ਪੈਣਗੇ ਅਤੇ ਸ਼੍ਰੀ ਗੁਰੁ ਰਵਿਦਾਸ ਭਾਈਚਾਰ ਜਿਲ੍ਹਾ ਮਾਨਸਾ, ਜਿਲ੍ਹਾ ਲੇਵਲ ਤੋਂ ਸ਼ੰਘਰਸ਼ ਸ਼ੁਰੂ ਕਰਕੇ ਦਿੱਲੀ ਨੂੰ ਚਾਲੇ ਪਾਕੇ ਸ਼੍ਰੀ ਮੋਦੀ ਦੀ ਕੁਰਸੀ ਹਲਾਉਣਗੇ।

Comments are closed.

COMING SOON .....


Scroll To Top
11