Friday , 23 August 2019
Breaking News
You are here: Home » BUSINESS NEWS » ਮੰਡੀ ਗੋਬਿੰਦਗੜ੍ਹ ਬੱਸ ਅੱਡੇ ਦਾ ਸਾਈਕਲ ਸਟੈਂਡ ਲੋਕਾਂ ਦੀ ਕਰ ਰਿਹਾ ਸ਼ਰੇਆਮ ਲੁੱਟ

ਮੰਡੀ ਗੋਬਿੰਦਗੜ੍ਹ ਬੱਸ ਅੱਡੇ ਦਾ ਸਾਈਕਲ ਸਟੈਂਡ ਲੋਕਾਂ ਦੀ ਕਰ ਰਿਹਾ ਸ਼ਰੇਆਮ ਲੁੱਟ

ਫਤਿਹਗੜ੍ਹ ਸਾਹਿਬ, 12 ਜੁਲਾਈ (ਰਿਸ਼ੂ ਗੋਇਲ)- ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਬੱਸ ਸਟੈਂਡ ਵਿੱਚ ਸਥਿਤ ਸਾਈਕਲ ਸਟੈਂਡ ਦੇ ਕਰਮਚਾਰੀਆਂ ਵੱਲੋਂ ਲੋਕਾਂ ਤੋਂ ਵੱਧ ਰੁਪਏ ਵਸੂਲ ਕਰਕੇ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ ਜਿਸ ਕਾਰਨ ਲੋਕਾਂ ਨੇ ਇਸ ਲੁੱਟ ਪ੍ਰਤੀ ਅਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਸ਼ਹਿਰ ਦੇ ਕੋਂਸਲਰ ਪੁਨੀਤ ਗੋਇਲ, ਸਮਾਜ ਸੇਵਕ ਅਨਿਲ ਸਿੰਗਲਾ, ਸੁਤੰਤਰਦੀਪ ਸਿੰਘ ਬਡਗੁੱਜਰਾਂ ਤੇ ਹੋਰ ਨੇ ਸਾਈਕਲ ਸਟੈਂਡ ਵਿੱਚ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨਗਰ ਕੋਂਸਲ ਮੰਡੀ ਗੋਬਿੰਦਗੜ੍ਹ 1 ਸਤੰਬਰ 2016 ਤੋਂ ਸਾਈਕਲ ਸਟੈਂਡ ਨੂੰ ਠੇਕੇ ‘ਤੇ ਨਾ ਦੇ ਕੇ ਆਪਣੇ ਕਰਮਚਾਰੀਆਂ ਰਾਹੀਂ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਨਿਯਮਾਂ ਮੁਤਾਬਕ ਸਟੈਂਡ ਵਿੱਚ ਸਾਈਕਲ ਪਾਰਕ ਕਰਨ ‘ਤੇ 2 ਰੁਪਏ, ਸਕੂਟਰ- ਮੋਟਰਸਾਈਕਲ ਪਾਰਕ ਕਰਨ ‘ਤੇ 3 ਰੁਪਏ ਤੇ ਕਾਰ ਪਾਰਕ ਕਰਨ ‘ਤੇ 4 ਰੁਪਏ ਫੀਸ ਹੈ ਪਰੰਤੂ ਨਗਰ ਕੋਂਸਲ ਦੇ ਸਟੈਂਡ ‘ਤੇ ਮੌਜੂਦ ਕਰਮਚਾਰੀ ਸਾਈਕਲ ‘ਤੇ 5 ਰੁਪਏ, ਸਕੂਟਰ-ਮੋਟਰਸਾਈਕਲ ‘ਤੇ 10 ਅਤੇ ਕਾਰ ‘ਤੇ 20 ਰੁਪਏ ਫੀਸ ਵਸੂਲ ਕਰਕੇ ਲੋਕਾਂ ਦੀਆਂ ਜੇਬਾਂ ਢਿੱਲੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਈਕਲ ਸਟੈਂਡ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਸਕੂਟਰ-ਮੋਟਰਸਾਈਕਲ ਤੇ ਕਾਰਾਂ ਖੜੀਆਂ ਕਰਦੇ ਹਨ ਪਰੰਤੂ ਨਗਰ ਕੋਂਸਲ ਦੇ ਰਿਕਾਰਡ ਵਿੱਚ ਬਹੁਤ ਘੱਟ ਰੁਪਏ ਜ਼ਮਾਂ ਹੁੰਦੇ ਹਨ । ਇਸ ਮੌਕੇ ਜਦੋਂ ਸਾਈਕਲ ਸਟੈਂਡ ਵਿੱਚ ਮੌਜੂਦ ਵਹੀਕਲਾਂ ਦੀਆਂ ਪਰਚੀਆਂ ਕੱਟ ਰਹੇ ਕਰਮਚਾਰੀ ਰਾਜ ਕੁਮਾਰ ਤੋਂ ਪਰਚੀਆਂ ‘ਤੇ ਲਿਖੇ ਰੇਟ 2 ਰੁਪਏ, 3 ਰੁਪਏ ਤੇ 4 ਰੁਪਏ ਬਾਰੇ ਪੁੱਛ-ਪੜਤਾਲ ਕੀਤੀ ਗਈ ਤਾਂ ਉਨਾਂ੍ਹ ਕਿਹਾ ਕਿ ਉਹ 2 ਰੁਪਏ ਵਾਲੀ ਪਰਚੀ 5 ਰੁਪਏ ਵਿੱਚ, 3 ਰੁਪਏ ਵਾਲੀ ਪਰਚੀ 10 ਰੁਪਏ ਵਿੱਚ ਤੇ 4 ਰੁਪਏ ਵਾਲੀ ਪਰਚੀ 20 ਰੁਪਏ ਵਿੱਚ ਕੱਟ ਕੇ ਲੋਕਾਂ ਤੋਂ ਰੁਪਏ ਵਸੂਲ ਕਰਦੇ ਹਨ ਕਿਉਂਕਿ ਇਹ ਹੁਕਮ ਉਨ੍ਹਾਂ ਨੂੰ ਨਗਰ ਕੋਂਸਲ ਨੇ ਹੀ ਦਿੱਤੇ ਹੋਏ ਹਨ।ਕੀ ਕਹਿਣਾ ਹੈ ਸੁਪਰਡੈਂਟ ਲਵ ਕੁਮਾਰ ਦਾ- ਇਸ ਮੌਕੇ ਜਦੋਂ ਨਗਰ ਕੋਂਸਲ ਦੇ ਸੁਪਰਡੈਂਟ ਲਵ ਕੁਮਾਰ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਈਕਲ ਸਟੈਂਡ ਤੋਂ ਰੋਜ਼ਾਨਾ ਲਗਭਗ 2500 ਰੁਪਏ ਆਮਦਨੀ ਹੁੰਦੀ ਹੈ ਤੇ ਸਾਈਕਲ ਸਟੈਂਡ ਨੂੰ ਨਗਰ ਕੋਂਸਲ ਦੇ ਕਈ ਕਰਮਚਾਰੀਆਂ ਰਾਹੀਂ ਚਲਾਇਆ ਜਾ ਰਿਹਾ ਹੈ।

Comments are closed.

COMING SOON .....


Scroll To Top
11