Saturday , 20 April 2019
Breaking News
You are here: Home » PUNJAB NEWS » ਮ੍ਰਿਤਕ ਜਵਾਨ ਦੀ ਪਤਨੀ ਨੂੰ 3 ਲੱਖ ਦੀ ਮੱਦਦ

ਮ੍ਰਿਤਕ ਜਵਾਨ ਦੀ ਪਤਨੀ ਨੂੰ 3 ਲੱਖ ਦੀ ਮੱਦਦ

ਧੂਰੀ, 7 ਸਤੰਬਰ (ਸੰਜੀਵ ਸਿੰਗਲਾ)- ਸਬ-ਡਵੀਜ਼ਨ ਸੁਨਾਮ ਪੰਜਾਬ ਹੋਮ ਗਾਰਡਜ਼ ਦੇ ਦਫ਼ਤਰ ਵਿਖੇ ਮ੍ਰਿਤਕ ਜਵਾਨ ਅਜੈਬ ਸਿੰਘ ਪਿੰਡ ਸਾਦੀਹਰੀ ਦੀ ਪਤਨੀ ਸ੍ਰੀਮਤੀ ਰਣਪਿੰਦਰ ਕੌਰ ਨੂੰ 3,00,000/- ਰੁਪਏ ਦਾ ਬੀਮੇ ਦਾ ਚੈਕ ਕਮਾਂਡੈਟ ਰਾਏ ਸਿੰਘ ਧਾਲੀਵਾਲ ਵੱਲੋ ਦਿੱਤਾ ਗਿਆ। ਇਸ ਤੋ ਪਹਿਲਾ ਇਸ ਪਰਿਵਾਰ ਨੂੰ 55000/-ਰੁਪਏ, ਵੈਲਫੇਅਰ ਦੀ ਰਾਸੀ ਵੀ ਦਿੱਤੀ ਜਾ ਚੁੱਕੀ ਹੈ। ਮ੍ਰਿਤਕ ਜਵਾਨ ਦੀ ਮੌਤ ਡਿਊਟੀ ਦੌਰਾਨ ਐਕਸੀਡੈਟ ਹੋਣ ਕਾਰਨ ਹੋ ਗਈ ਸੀ ਜ਼ੋ ਕਿ ਥਾਣਾ ਖਨੌਰੀ ਵਿਖੇ ਅਮਨ ਕਾਨੂੰਨ ਡਿਊਟੀ ਕਰਦਾ ਸੀ। ਇਸ ਤੋਂ ਇਲਾਵਾ ਇਹਨਾਂ ਨੂੰ 3,00,000/- ਰੁਪਏ ਦਾ ਇੱਕ ਹੋਰ ਚੈਕ ਜਲਦੀ ਹੀ ਮੱਦਦ ਵਜੋਂ ਦਿੱਤਾ ਜਾਵੇਗਾ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਮਾਨਯੋਗ ਏ.ਡੀ.ਜੀ.ਪੀ ਸ੍ਰੀ ਬੀ.ਕੇ ਬਾਵਾ ਆਈ.ਪੀ.ਐਸ ਜੀ ਦੇ ਯਤਨਾਂ ਸਦਕਾ ਮ੍ਰਿਤਕ ਜਵਾਨ ਦੇ ਪਰਿਵਾਰ ਦੇ ਇੱਕ ਮੈਬਰ ਨੂੰ ਨੌਕਰੀ ਦੇਣ ਲਈ ਕੇਸ ਵਿਚਾਰੇ ਜਾ ਰਹੇ ਹਨ। ਇਸ ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਪਹੁੰਚੇ ਡੀ.ਐਸ.ਪੀ ਸੁਨਾਮ ਹਰਦੀਪ ਸਿੰਘ ਵੱਲੋਂ ਮ੍ਰਿਤਕ ਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਅਫੋਸਸ ਪ੍ਰਗਟ ਕੀਤਾ ਅਤੇ ਯਕੀਨ ਦਿਵਾਇਆ ਕਿ ਪੁਲਿਸ ਮਹਿਕਮਾ ਹਮੇਸਾ ਉਹਨਾਂ ਨਾਲ ਹਰ ਵੇਲੇ ਕਿਸੇ ਵੀ ਕਿਸਮ ਦੀ ਮਦਦ ਲਈ ਤਿਆਰ ਰਹੇਗਾ। ਮ੍ਰਿਤਕ ਜਵਾਨ ਵੱਲੋ ਮਹਿਕਮੇ ਵਿੱਚ ਨਿਭਾਈ ਸੇਵਾ ਦਾ ਪੂਰਾ ਸਨਮਾਨ ਹਮੇਸਾ ਕੀਤਾ ਜਾਂਦਾ ਰਹੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਡਿਊਟੀ ਪ੍ਰਤੀ ਸਮਰਪਣ ਅਤੇ ਸਮਾਜ ਸੇਵਾ ਵਿੱਚ ਹੋਮਗਾਰਡਜ਼ ਵਿਭਾਗ ਦਾ ਕੰਮ ਬਹੁਤ ਹੀ ਸ਼ਲਾਘਾਯੋਗ ਹੈ। ਪੰਜਾਬ ਵਿੱਚ ਅੱਤਵਾਦ ਦੌਰਾਨ ਹੋਮਗਾਰਡਜ਼ ਦੇ ਅਫ਼ਸਰਾਂ/ਜਵਾਨਾਂ ਦਾ ਯੋਗਦਾਨ ਦੇਸ਼ ਭਰ ਵਿੱਚ ਗੌਰਵਮਈ ਹੈ। ਇਸ ਮੌਕੇ ਤੇ ਮਨਿੰਦਰ ਅੱਤਰੀ ਸਬ-ਇੰਸਪੈਕਟਰ ਅਤੇ ਨਰਾਇਣ ਸ਼ਰਮਾ ਸਬ-ਇੰਸਪੈਕਟਰ ਵੀ ਮੌਜੂਦ ਸਨ।

Comments are closed.

COMING SOON .....


Scroll To Top
11