Thursday , 27 June 2019
Breaking News
You are here: Home » EDITORIALS » ਮੌਸਮ ਮੇਂ ਕੁੱਝ ਅਣਦੇਖਾ ਦੇਖੇਂਗੇ

ਮੌਸਮ ਮੇਂ ਕੁੱਝ ਅਣਦੇਖਾ ਦੇਖੇਂਗੇ

ਉਸਦੀ ਜ਼ਿੰਦਗੀ ਦੀ ਰਾਹ ਸੁਖਾਲੀ ਨਹੀਂ ਸੀ। ਦੂਰ-ਦੂਰ ਤੱਕ ਉਸਦੀ ਰਾਹ ਵਿਚ ਵਿਛੇ ਕੰਡੇ ਉਸਦਾ ਪਲ-ਪਲ ਇਮਤਿਹਾਨ ਲੈ ਰਹੇ ਸਨ। ਉਸਦੇ ਰਾਹ ਵਿਚ ਕੰਡੇ ਬੀਜਣ ਦਾ ਕੰਮ ਉਸਦੀ ਅੱਲੜ੍ਹ ਉਮਰ ਵਿਚ ਕੀਤੀਆਂ ਗਲਤੀਆਂ ਨੇ ਕੀਤਾ ਸੀ। ਮਾਸੂਮ ਉਮਰ ਵਿਚ ਉਸਨੇ ਇੱਕ ਬ੍ਰਾਹਮਣ ਲੜਕੇ ਨੂੰ ਮੁਹੱਬਤ ਕਰਨ ਦੀ ਗਲਤੀ ਕਰ ਲਈ ਸੀ। ਆਪ ਉਹ ਈਸਾਈ ਧਰਮ ਨੂੰ ਮੰਨਣ ਵਾਲੇ ਘਰ ਵਿਚ ਜੰਮੀ ਸੀ। ਪਰਿਵਾਰ ਵਾਲੇ ਇਸ ਪਿਆਰ ਰਿਸ਼ਤੇ ਦੇ ਪੂਰੀ ਤਰ੍ਹਾਂ ਖਿਲਾਫ ਸਨ। ਜਿਵੇਂ ਅਕਸਰ ਹੁੰਦਾ ਹੈ ਮੁਹੱਬਤ ਵਿਚ ਅੰਨ੍ਹੀ ਹੋਈ ਨੇ ਪਰਿਵਾਰ ਦੀ ਇੱਛਾ ਵਿਰੁੱਧ ਉਸ ਬ੍ਰਾਹਮਣ ਲੜਕੇ ਨਾਲ ਵਿਆਹ ਕਰਵਾ ਲਿਆ। ਪਿਆਰ ਵਿਚ ਧੋਖਾ ਅੱਜ-ਕੱਲ ਆਮ ਹੈ। ਉਸ ਨਾਲ ਵੀ ਵੱਡਾ ਧੋਖਾ ਹੋਇਆ ਅਤੇ ਉਹ ਗਮ ਦੀ ਗਹਿਰੀ ਖਾਈ ਵਿਚ ਜਾ ਡਿੱਗੀ। ਉਸਦਾ ਪਤੀ ਨਸ਼ੇੜੀ ਨਿਕਲਿਆ। ਕੰਮ ਉਹ ਕੋਈ ਕਰਦਾ ਨਹੀਂ ਸੀ ਅਤੇ ਹਰ ਕਿਸਮ ਦੇ ਨਸ਼ੇ ਦੀ ਉਸਨੂੰ ਆਦਤ ਸੀ। ਉਹ ਨਾ ਸਿਰਫ ਉਸਦੀ ਮਾਰ-ਕੁੱਟ ਕਰਦਾ ਸਗੋਂ ਨਸ਼ੇ ਲਈ ਪੈਸੇ ਵੀ ਮੰਗਦਾ। ਮਾਪੇ ਤਾਂ ਪਹਿਲਾਂ ਛੁੱਟ ਚੁੱਕੇ ਸਨ ਹੁਣ ਗੁਰਬਤ ਨੇ ਵੀ ਘੇਰਾ ਪਾ ਲਿਆ। ਉ¤ਧਰ ਉਸਦੇ ਦੋ ਬੱਚੇ ਹੋ ਚੁੱਕੇ ਸਨ।
ਜ਼ਿੰਦਗੀ ਕਯਾ ਹੈ, ਮੁਫ਼ਲਿਸ ਕੀ ਕਬਾ ਹੈ,
ਜਿਸਮੇ ਹਰ ਘੜੀ ਦਰਦ ਕੇ, ਪੈਵੰਦ ਲਗੇ ਜਾਤੇ ਹੈ
ਗਰੀਬੀ ਤੋਂ ਛੁਟਕਾਰਾ ਪਾਉਣ ਲਈ ਉਸਨੇ ਆਪ ਸਹੇੜੇ ਨਸ਼ੇੜੀ ਪਤੀ ਨੂੰ ਛੱਡ ਦਿੱਤਾ। ਆਪਣੇ ਚਕਨਾਚੂਰ ਹੋਏ ਸੁਪਨਿਆਂ ਨੂੰ ਉਹ ਮੁੜ ਸਜਾਉਣ ਲੱਗੀ। ਘਰ ਚਲਾਉਣ ਅਤੇ ਬੱਚਿਆਂ ਦੀ ਪਰਵਰਿਸ਼ ਲਈ ਉਸ ਨੇ ਹੱਥੀ ਮਿਹਨਤ ਕਰਨ ਦਾ ਮਨ ਬਣਾਇਆ। ਉਸਨੂੰ ਸਿਰਫ਼ ਖਾਣਾ ਬਣਾਉਣਾ ਆਉਂਦਾ ਸੀ ਸੋ ਉਸਨੇ ਆਪਣੀ ਕੂਕਿੰਗ ਕਲਾ ’ਤੇ ਹੱਥ ਅਜਾਉਣਾ ਸ਼ੁਰੂ ਕੀਤਾ। ਉਸਨੇ ਚੇਨਈ ਦੀ ਮਰੀਨਾ ਬੀਚ ’ਤੇ ਕੌਫੀ ਅਤੇ ਕਟਲੈਟ ਵੇਚਣ ਵਾਲਾ ਠੇਲਾ ਲਗਾ ਲਿਆ। ਇਸ ਧੰਦੇ ਵਿੱਚ ਉਸਦੀ ਪਹਿਲੇ ਦਿਨ ਦੀ ਕਮਾਈ ਸਿਰਫ਼ 50 ਪੈਸੇ ਸੀ। ਸਾਡੀ ਜ਼ਿੰਦਗੀ ਦਾ ਇਹ ਇਕ ਅਜਿਹਾ ਮੋੜ ਹੁੰਦਾ ਹੈ ਜਿੱਥੇ ਹਿੰਮਤ, ਹੌਂਸਲੇ ਅਤੇ ਆਤਮ ਬੱਲ ਦੀ ਬਹੁਤ ਲੋੜ ਹੁੰਦੀ ਹੈ। ਇਸ ਮੁਟਿਆਰ ਨੇ ਵਿਪ੍ਰੀਤ ਪ੍ਰਸਿਥੀਆਂ ਨਾਲ ਹਿੰਮਤ ਅਤੇ ਸੰਜਮ ਨਾਲ ਸਿੱਝਣ ਦਾ ਤਹੱਈਆ ਕਰ ਲਿਆ ਸੀ।
ਠਾਨ ਲਿਆ ਹੈ ਇਸ ਮੌਸਮ ਮੇਂ ਕੁਝ ਅਨਦੇਖਾ ਦੇਖੇਂਗੇ
ਤੁਮ ਖ਼ੇਮੇ ਮੇਂ ਛੁਪ ਜਾਉ, ਹਮ ਜ਼ੋਰ ਹਵਾ ਕਾ ਦੇਖੇਂਗੇ
ਪਿਆਰੇ ਪਾਠਕੋ, ਮੈਂ ਤੁਹਾਨੂੰ ਇਕ ਅਜਿਹੀ ਉਦਮੀ ਔਰਤ ਦੀ ਗਾਥਾ ਸੁਣਾ ਰਿਹਾ ਹਾਂ ਜਿਸਦਾ ਨਾਮ ਪੇਟ੍ਰੀਸੀਆ ਨਰਾਇਣ ਹੈ। ਪੇਟ੍ਰੀਸੀਆ ਨੇ ਮਿਹਨਤ ਜਾਰੀ ਰੱਖੀ। ਉਸ ਦੇ ਹੱਥਾਂ ਦੇ ਬਣਾਏ ਮੁਰੱਬੇ, ਅਚਾਰ, ਕੋਫੀ ਅਤੇ ਕਟਲੈਟ ਆਦਿ ਵਿਕਣ ਲੱਗੇ ਅਤੇ ਹੋਲੀ ਹੋਲੀ ਉਸਦਾ ਚੰਗਾ ਗੁਜ਼ਾਰਾ ਹੋਣ ਲੱਗਾ। ਪਰ ਪੇਟ੍ਰੀਸੀਆ ਕੁੱਝ ਵੱਡਾ ਕਰਨਾ ਲੋਚਦੀ ਸੀ। ਉਸਨੇ ਸਲੱਮ ਕਲੀਰੀਅਨਸ ਬੋਰਡ, ਬੈਂਕ ਆਫ਼ ਮਥੁਰਾ ਅਤੇ ਨੈਸ਼ਨਲ ਇੰਸਟੀਚਿਊ ਆਫ ਪੋਰਟ ਮੈਨੇਜਮੈਂਟ ਆਦਿ ਥਾਵਾਂ ’ਤੇ ਕੰਨਟੀਨਾਂ ਅਤੇ ਕੇਟਰਿੰਗ ਦਾ ਠੇਕਾ ਲੈ ਲਿਆ। ਉ¤ਧਰ ਬੱਚੇ ਵੀ ਜਵਾਨ ਹੋ ਰਹੇ ਸਨ। ਉਸਨੇ ਬੜੀ ਧੂਮ-ਧਾਮ ਨਾਲ ਬੇਟੀ ਦੀ ਸ਼ਾਦੀ ਕੀਤੀ। ਪੇਟ੍ਰੀਸੀਆ ਨੇ ਕਿਸੇ ਸਮੇਂ ਸਿਰਫ ਦਿਨ ਦੇ 50 ਪੈਸੇ ਕਮਾਏ ਸਨ ਅਤੇ ਉਸਦੀ ਮਿਹਨਤ ਰੰਗ ਲਿਆਈ ਹੁਣ 1982-2003 ਤਕ ਉਹ 25000 ਰੁਪਏ ਰੋਜ਼ਾਣਾ ਕਮਾਉਣ ਲੱਗੀ। ਉਹ ਆਪਣਾ ਇਕ ਰੈਸਟੋਰੈਂਟ ਸ਼ੁਰੂ ਕਰਨਾ ਚਾਹੁੰਦੀ ਸੀ ਪਰ ਰੱਬ ਨੂੰ ਕੁੱਝ ਹੋਰ ਮਨਜੂਰ ਸੀ। ਇਕ ਕਾਰ ਦੁਰਘਟਨਾ ਵਿੱਚ ਉਸਦੀ ਬੇਟੀ ਅਤੇ ਜਵਾਈ ਚਲ ਵਸੇ। ਇਸ ਸੱਟ ਨਾਲ ਬੂਰੀ ਤਰ੍ਹਾਂ ਟੁੱਟ ਗਈ। ਇਸ ਔਖੇ ਵੇਲੇ ਉਸਦੇ ਬੇਟੇ ਨੇ ਉਸਦਾ ਸਾਥ ਦਿੱਤਾ। ਦੋ ਕੁ ਵਰ੍ਹਿਆਂ ਪਿੱਛੋਂ ਜਦੋਂ ਇਸ ਸੰਕਟ ਤੋਂ ਉਭਰੀ ਤਾਂ ਉਸਨੇ ਆਪਣੀ ਬੇਟੀ ਦੀ ਯਾਦ ਵਿੱਚ ਸੰਦੀਪਾ ਰੈਸਟੋਰੈਂਟ ਸ਼ੁਰੂ ਕੀਤਾ ਜੋ ਹੁਣ ਚੈਨਈ ਵਿੱਚ ਰੈਸਟੋਰੈਂਟ ਸ਼ੁਰੂ ਕੀਤਾ ਜੋ ਹੁਣ ਚੈਨਈ ਵਿੱਚ ਰੈਸਟੋਰੈਂਟਾਂ ਦੀ ਇਕ ਚੇਨ ਬਣ ਗਈ ਹੈ। ਅੱਜ ਪੇਟ੍ਰੀਸੀਆ ਦੋ ਲੱਖ ਰੁਪਏ ਤੋਂ ਵੱਧ ਰੋਜ਼ਾਨਾ ਕਮਾ ਰਹੀ ਹੈ। 2010 ਵਿੱਚ ਪੇਟ੍ਰੀਸੀਆ ਨੂੰ ‘ਫਿਕੀ ਇੰਟਰਪ੍ਰਾਨਿਯਾਰ ਆਫ ਦੀ ਯੀਅਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੇਟ੍ਰੀਸੀਆ ਦੀ ਕਹਾਣੀ ਸਫ਼ਲਤਾ ਦੀ ਉਹ ਕਹਾਣੀ ਹੈ ਜੋ ਇਹ ਦਰਸਾਉਂਦੀ ਹੈ ਕਿ ਤੁਹਾਡੇ ਹਾਲਾਤ ਜਿਨੇ ਮਰਜ਼ੀ ਮਾੜੇ ਹੋਣ ਪਰ ਜੇ ਕੁਝ ਕਰਨ ਦੀ ਲੋਚਾ ਹੋਵੇ ਤਾਂ ਜਿੱਤ ਜਰੂਰ ਮਿਲਦੀ ਹੈ।
(ਰੋਜ਼ਾਨਾ ਕਾਲਮ)

Comments are closed.

COMING SOON .....


Scroll To Top
11