Friday , 23 August 2019
Breaking News
You are here: Home » BUSINESS NEWS » ਮੌਦੀ ਸਰਕਾਰ ਵਿਰੁੱਧ ਕਾਂਗਰਸੀਆਂ ਨੇ ਕੀਤਾ ਪ੍ਰਦਰਸ਼ਨ

ਮੌਦੀ ਸਰਕਾਰ ਵਿਰੁੱਧ ਕਾਂਗਰਸੀਆਂ ਨੇ ਕੀਤਾ ਪ੍ਰਦਰਸ਼ਨ

ਡੀਜਲ-ਪੈਟਰੋਲ ਦੀ ਵਧੀਆਂ ਕੀਮਤਾਂ ਨੇ ਮਚਾਈ ਹਾਹਾਕਾਰ : ਰਜਿੰਦਰ ਸਿੰਘ

ਸਮਾਣਾ, 10 ਸੰਤਬਰ (ਪ੍ਰੇਮ ਵਧਵਾ, ਰਿਸ਼ਵ ਮਿੱਤਲ, ਸੰਦੀਪ ਜਿੰਦਲ)- ਆਲ ਇੰਡੀਆਂ ਕਾਂਗਰਸ ਕਮੇਟੀ ਦੇ ਸਦੇ ਤੇ ਡੀਜਲ ,ਪੈਟਰੋਲ ਅਤੇ ਗੈਸ ਦੀਆਂ ਕੀਮਤਾਂ ਦੇ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਉਲੀਕੇ ਪੋਗਰਾਮ ਤਹਿਤ ਅੱਜ ਸ਼ਹਿਰ ਦੇ ਵੱਡੀ ਗਿਣਤੀ ਵਿਚ ਕਾਂਗਰਸੀਆਂ ਨੇ ਸਮਾਣਾ ਵਿਚ ਐਮ. ਐਲ. ਏ. ਰਜਿੰਦਰ ਸਿੰਘ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਿਰੁੱਧ ਸ਼ਹਿਰ ਦੀਆਂ ਵੱਖ ਵੱਖ ਥਾਂਵਾਂ ਤੇ ਸਮਾਣਾ ਵਿਚ ਕਾਂਗਰਸੀਆ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਕੇਂਦਰ ਸਰਕਾਰ ਦਾ ਪੁਤਲਾ ਫੁਕਿਆਂ ਇਸ ਮੌਕੇ ਤੇ ਵਿਧਾਇਕ ਰਜਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਾਢੇ 4 ਸਾਲਾ ਦੇ ਕਾਰਜਕਾਲ ਦੌਰਾਨ ਜਨਤਾ ਦੀ ਭਾਰੀ ਲੁੱਟ ਕੀਤੀ ਹੈ ਜਿਨ੍ਹਾਂ ਡੀਜਲ, ਪੈਟਰੋਲ ਦੇ ਹੀ ਟੈਕਸ ਦੇ ਰੂਪ ਵਿਚ 11 ਲੱਖ ਕਰੋੜ ਰੁਪਏ ਤੋ ਵੱਧ ਦੀ ਰਕਮ ਵਸੂਲ ਕੀਤੀ ਹੈ ਉਨ੍ਹਾਂ ਕਿਹਾ ਕਿ ਪੈਟਰੋਲ ਤੇ ਡੀਜਲ ਨੂੰ ਜੀ. ਐਸ. ਟੀ. ਦੇ ਘੇਰੇ ਵਿਚ ਲਿਆਉਣ ਦੇ ਨਾਲ ਨਾਲ ਪੈਟਰੋਲ ਡੀਜਲ ਦੀਆਂ ਕੀਮਤਾਂ ਨੂੰ ਵੈਟ ਮੁਕਤ ਕਰਨ ਸੈਟਰਲ ਅਕਸਾਈਜ ਨੂੰ ਵੀ ਖਤਮ ਕਰਨ ਤਾਂ ਤੋਂ ਲੋਕਾਂ ਨੂੰ ਮਹਿਗਾਈ ਤੋਂ ਰਾਹਤ ਮਿਲ ਸਕੇ ਉਨ੍ਹਾਂ ਕਿਹਾ ਕਿ 132 ਕਰੋੜ ਭਾਰਤੀਆ ਦੀ ਕੇਂਦਰ ਸਰਕਾਰ ਨੇ ਜਮ ਕੇ ਲੁੱਟ ਕਸੁਟ ਕੀਤੀ ਹੈ ਸਮਾਣਾ ਵਿਖੇ ਕਾਂਗਰਸੀਆਂ ਰੋਸ ਪ੍ਰਦਰਸ਼ਨ 2 ਵਜੇ ਤਕ ਚਲਦਾ ਰਿਹਾ ਅਤੇ ਅੱਜ ਭਾਰਤ ਬੰਦ ਦਾ ਅਸਰ ਸਮਾਣਾ ਅੰਦਰ ਵੇਖਣ ਨੂੰ ਨਹੀ ਮਿਲਿਆ ਅਤੇ ਕਾਂਗਰਸੀਆ ਵਲੋਂ ਕੀਤੇ ਇਸ ਜਬਰ ਦਸਤ ਰੋਸ ਪ੍ਰਦਰਸ਼ਨ ਵਿਚ ਸ਼ਹਿਰ ਵਾਸੀਆ ਨੇ ਪੂਰਾ ਸਹਿਯੋਗ ਦਿੱਤਾ ਇਸ ਮੌਕੇ ਤੇ ਅਸ਼ਵਨੀ ਗੁਪਤਾ, ਸ਼ਿਵ ਘੱਗਾ, ਲੱਖਵਿੰਦਰ ਸਿੰਘ, ਪ੍ਰਦਮਨ ਵਿੱਰਕ, ਪ੍ਰਿਸ ਵਧਵਾ, ਜੀਵਨ ਗਰਗ, ਗੋਪਾਲ ਬਿਟੂ, ਮਨੂੰ ਸ਼ਰਮਾ, ਗੁਰਪ੍ਰੀਤ ਮਾਜਰੀ, ਸੁਖਦੀਪ ਸੁਖਾ, ਪਰਮਜੀਰ ਬਬੂ, ਪ੍ਰਮੋਦ ਠੇਕੇਦਾਰ, ਗੁਰਮੇਲ ਸਿੰਘ, ਗੁਰਮੇਲ ਨਿਰਮਾਨ, ਟਿੱਕਾ ਗਾਜੇਵਾਸ, ਸੁਰਿੰਦਰ ਮੈਨੇਜਰ, ਪ੍ਰਵੀਨ ਧਨੇਠਾ, ਹੀਰਾ ਜੈਨ, ਪ੍ਰਦੀਪ ਸ਼ਰਮਾ, ਸੰਜੀਵ ਗਰਗ, ਸ਼ੰਕਰ ਜਿੰਦਲ, ਯਸ਼ਪਾਲ ਸਿੰਗਲਾ, ਅਰਜਨ ਭਿੰਡਰ, ਰਜਿੰਦਰ ਬਲੀ ਆਦਿ ਤੋਂ ਇਲਾਵਾ ਸੈਕੰੜੇ ਕਾਂਗਰਸੀ ਵਰਕਰ ਹਾਜਰ ਸਨ

Comments are closed.

COMING SOON .....


Scroll To Top
11