Wednesday , 21 November 2018
Breaking News
You are here: Home » PUNJAB NEWS » ਮੋਹਾਲੀ ਦੇ ਮੇਅਰ ਸ. ਕੁਲਵੰਤ ਸਿੰਘ ਕੈਬਨਿਟ ਮੰਤਰੀ ਸ. ਨਵਜੋਤ ਸਿੱਧੂ ਖਿਲਾਫ ਕਰਨਗੇ ਮਾਣਹਾਨੀ ਦਾ ਕੇਸ

ਮੋਹਾਲੀ ਦੇ ਮੇਅਰ ਸ. ਕੁਲਵੰਤ ਸਿੰਘ ਕੈਬਨਿਟ ਮੰਤਰੀ ਸ. ਨਵਜੋਤ ਸਿੱਧੂ ਖਿਲਾਫ ਕਰਨਗੇ ਮਾਣਹਾਨੀ ਦਾ ਕੇਸ

ਮਾਮਲੇ ਵਿੱਚ ਸਥਾਨਕ ਸਰਕਾਰ ਵਿਭਾਗ ਬੁਰੀ ਤਰ੍ਹਾਂ ਫਸਿਆ

ਐਸਏਐਸ ਨਗਰ (ਮੋਹਾਲੀ), 5 ਜਨਵਰੀ- ਮੋਹਾਲੀ ਸ਼ਹਿਰ ਦੇ ਮੇਅਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂ ਸ. ਕੁਲਵੰਤ ਸਿੰਘ ਨੂੰ ਸਥਾਨਕ ਸਰਕਾਰਾਂ ਵਿਭਾਗ ਵੱਲੋਂ ‘ਮੁਅਤਲ’ ਕੀਤੇ ਜਾਣ ਦਾ ਮਾਮਲਾ ਕਾਫ਼ੀ ਸਿਆਸੀ ਤੂਲ ਫੜ ਗਿਆ ਹੈ। ਮੇਅਰ ਸ. ਕੁਲਵੰਤ ਸਿੰਘ ਨੇ ਇਸ ਚੁਣੋਤੀ ਨੂੰ ਸਵਿਕਾਰ ਕਰਦੇ ਹੋਏ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਸਬੰਧੀ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸ. ਨਵਜੋਤ ਸਿੰਘ ਸਿਧੂ ਨੂੰ ਚਣੋਤੀ ਦਿੱਤੀ ਹੈ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਮੁਅੱਤਲੀ ਦਾ ਕਥਿਤ ਬਿਆਨ ਜਾਰੀ ਕਰਨ ਵਾਲੇ ਸਬੰਧਿਤ ਅਧਿਕਾਰੀਆਂ ਖਿਲਾਫ ਮਾਣਹਾਨੀ ਦਾ ਕੇਸ ਕਰਨਗੇ। ਉਧਰ ਅੱਜ ਮੋਹਾਲੀ ਨਗਰ ਨਿਗਮ ਦੇ ਕੌਂਸਲਰਾਂ ਦੀ ਮੀਟਿੰਗ ਵਿੱਚ ਸਰਕਾਰ ਦੀ ਕਾਰਵਾਈ ਵਿਰੁੱਧ ਨਿੰਦਾ ਮਤਾ ਪਾਸ ਕੀਤਾ ਗਿਆ। ਮੇਅਰ ਨੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸ੍ਰੀ ਸਿੱਧੂ ਅਤੇ ਸਰਕਾਰ ਨੂੰ ਚੁਣੋਤੀ ਦਿੱਤੀ ਹੈ ਕਿ ਉਹ ਰੁੱਖ ਸ਼ਾਂਗਣ ਵਾਲੀ ਮਸ਼ੀਨ ਸਸਤੀ ਲੈ ਕੇ ਦਿਖਾਉਣ। ਇਹ ਮਸ਼ੀਨ 80 ਲੱਖ ਰੁਪਏ ਵਿੱਚ ਬਾਹਰੋਂ ਖਰੀਦੀ ਗਈ ਸੀ ਜਿਸ ’ਤੇ ਕੁੱਲ ਖਰਚਾ 1.79 ਕਰੋੜ ਆਇਆ ਹੈ। ਸ੍ਰੀ ਸਿੱਧੂ ਨੇ ਬੀਤੇ ਕੱਲ ਇਹ ਦੋਸ਼ ਲਾਇਆ ਸੀ ਕਿ ਇਸ ਖਰੀਦ ਵਿੱਚ ਵੱਡਾ ਘਾਲਾ-ਮਾਲਾ ਹੋਇਆ ਹੈ ਅਤੇ ਇਸ ਦੇ ਆਧਾਰ ਉਪਰ ਮੇਅਰ ਦੀ ਕੌਂਸਲਰਸ਼ਿਪ ਖਤਮ ਕਰਨ ਦੀ ਕਾਰਵਾਈ ਅਰੰਭੀ ਗਈ ਸੀ। ਮਾਮਲਾ ਇਸ ਕਰਕੇ ਵਿਗੜਿਆ ਕਿਉਂਕਿ ਬੀਤੇ ਕਲ੍ਹ ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵਲੋਂ ਸ਼ਾਮ 5 ਵਜੇ ਇਕ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਸੀ, ਜਿਸ ਵਿਚ ਲਿਖਿਆ ਗਿਆ ਸੀ ਕਿ ਮੇਅਰ ਕੁਲਵੰਤ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਮੇਅਰ ਅਹੁਦੇ ਤੋਂ ਮੁਅਤਲ ਕਰ ਦਿਤਾ ਗਿਆ ਹੈ।ਪਰ 2 ਘੰਟੇ ਦੇ ਫ਼ਰਕ ਨਾਲ 7 ਵਜੇ ਤੋਂ ਬਾਅਦ ਵਿਭਾਗ ਵਲੋਂ ਫਿਰ ਸੋਧਿਆ ਹੋਇਆ ਪ੍ਰੈਸ ਬਿਆਨ ਜਾਰੀ ਕਰ ਦਿਤਾ ਗਿਆ, ਜਿਸ ਵਿਚ ਕਿਹਾ ਗਿਆ ਸੀ ਕਿ ਮੇਅਰ ਕੁਲਵੰਤ ਸਿੰਘ ਨੂੰ ਅਹੁਦੇ ਤੇ ਮੈਂਬਰੀ ਤੋਂ ਹਟਾਉਣ ਲਈ ‘ਕਾਰਨ ਦਸੋ ਨੋਟਿਸ‘ ਜਾਰੀ ਕੀਤਾ ਗਿਆ ਹੈ ਨਾ ਕਿ ਉਨ੍ਹਾਂ ਨੂੰ ਮੁਅਤਲ ਕੀਤਾ ਗਿਆ ਹੈ।ਦੂਜਾ ਪ੍ਰੈਸ ਬਿਆਨ ਆਉਣ ਦੀ ਦੇਰ ਸੀ ਕਿ ਇਹ ਮਾਮਲਾ ਅਗ ਦੀ ਤਰ੍ਹਾਂ ਮੀਡੀਆ ਜ਼ਰੀਏ ਪੂਰੇ ਪੰਜਾਬ ਭਰ ਵਿਚ ਫੈਲ ਗਿਆ।ਸਥਾਨਕ ਸਰਕਾਰਾਂ ਵਿਭਾਗ ਦੀ ਇਸ ‘ਯੂ-ਟਰਨ’ ਨੇ ਪੰਜਾਬ ਸਰਕਾਰ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਸ. ਕੁਲਵੰਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਕਰੀਬੀ ਸਾਥੀ ਹਨ। ਉਨ੍ਹਾਂ ਨੇ ਇਸ ਮਾਮਲੇ ਵਿੱਚ ਤਿੱਖੀ ਲੜਾਈ ਲੜਣ ਦਾ ਇਰਾਦਾ ਪ੍ਰਗਟ ਕੀਤਾ ਹੈ। ਇਕਦਮ ਮਾਮਲੇ ਦੇ ਪਲਟਣ ਨਾਲ ਜਿਥੇ ਸਬੰਧਤ ਵਿਭਾਗ ਦੀ ਕਿਰਕਿਰੀ ਹੋਈ, ਉਥੇ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿਧੂ ‘ਤੇ ਵੀ ਉਂਗਲਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ।

Comments are closed.

COMING SOON .....


Scroll To Top
11