Friday , 19 April 2019
Breaking News
You are here: Home » BUSINESS NEWS » ਮੋਰਿੰਡਾ ਪੁਲਿਸ ਵੱਲੋਂ 200 ਗ੍ਰਾਮ ਨਸ਼ੀਲੇ ਪਾਊਡਰ ਸਮੇਤ 2 ਕਾਬੂ

ਮੋਰਿੰਡਾ ਪੁਲਿਸ ਵੱਲੋਂ 200 ਗ੍ਰਾਮ ਨਸ਼ੀਲੇ ਪਾਊਡਰ ਸਮੇਤ 2 ਕਾਬੂ

ਦਿੱਲੀ ਤੋਂ ਲਿਆ ਕੇ ਦਿੰਦੇ ਸਨ ਸਪਲਾਈ

ਮੋਰਿੰਡਾ, 22 ਅਕਤੂਬਰ (ਹਰਜਿੰਦਰ ਸਿੰਘ ਛਿੱਬਰ)- ਥਾਣਾ ਸਦਰ ਪੁਲਿਸ ਮੋਰਿੰਡਾ ਨੇ ਜ਼ਿਲ੍ਹਾ ਪੁਲਿਸ ਮੁਖੀ ਸਵੱਪਨ ਸ਼ਰਮਾ ਦੀਆਂ ਹਦਾਇਤਾਂ ਅਨੁਸਾਰ ਨਵਰੀਤ ਸਿੰਘ ਵਿਰਕ ਡੀ.ਐਸ.ਪੀ. ਸ਼੍ਰੀ ਚਮਕੌਰ ਸਾਹਿਬ ਦੇ ਦਿਸ਼ਾ ਨਿਰਦੇਸਾਂ ਹੇਠ ਨਸ਼ਿਆਂ ਵਿੱਰੁਧ ਮੁਹਿੰਮ ਚਲਾ ਕੇ ਨਸ਼ੇ ਦੇ ਸੌਦਾਗਰਾਂ ’ਤੇ ਸਿਕੰਜ਼ਾ ਕਸਦਿਆਂ 2 ਨੋਜਵਾਨਾਂ ਨੂੰ 200 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦੇਣ ਲਈ ਥਾਣਾ ਮੋਰਿੰਡਾ ਵਿੱਖੇ ਰੱਖੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੀ.ਐਸ.ਰੰਧਾਵਾ ਐਸ.ਪੀ. ਡੀ. ਰੂਪਨਗਰ ਨੇ ਦੱਸਿਆ ਕਿ ਥਾਣਾ ਮੋਰਿੰਡਾ ਦੇ ਸਬ-ਇੰਸਪੈਕਟਰ ਜਸਪਾਲ ਸਿੰਘ ਦੀ ਅਗਵਾਈ ਵਿੱਚ ਮੋਰਿੰਡਾ-ਰੂਪਨਗਰ ਰੋਡ ’ਤੇ ਗੋਪਾਲਪੁਰ ਟੀ-ਪੁਆਇੰਟ ’ਤੇ ਪੁਲਿਸ ਪਾਰਟੀ ਵੱਲੋਂ ਕੀਤੀ ਨਾਕਾਬੰਦੀ ਦੌਰਾਨ ਜਦੋਂ ਮੋਰਿੰਡਾ ਸਾਈਡ ਤੋਂ ਐਕਟਿਵਾ ਨੰਬਰ ਐਚ.ਆਰ 03 ਐਫ 7526 ’ਤੇ ਸਵਾਰ ਦੋ ਨੋਜੁਆਨਾ ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਨਵਰੀਤ ਸਿੰਘ ਵਿਰਕ ਡੀ.ਐਸ.ਪੀ. ਸ਼੍ਰੀ ਚਮਕੌਰ ਸਾਹਿਬ ਨੂੰ ਸੂਚਿਤ ਕੀਤਾ ਤਾਂ ਡੀ.ਐਸ.ਪੀ. ਸ਼੍ਰੀ ਚਮਕੌਰ ਸਾਹਿਬ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਦੀ ਹਾਜ਼ਰੀ ’ਚ ਸ਼ੱਕ ਦੇ ਅਧਾਰ ’ਤੇ ਰੋਕੇ ਨੋਜਵਾਨਾ ਦੀ ਤਲਾਸ਼ੀ ਲਈ ਤਾਂ ਉਕਤ ਦੋਵੇਂ ਨੋਜਵਾਨਾ ਕੋਲੋ 200 ਗਰਾਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਹੋਇਆ। ਬੀ.ਐਸ.ਰੰਧਾਵਾ ਐਸ.ਪੀ. ਡੀ. ਰੂਪਨਗਰ ਨੇ ਦੱਸਿਆ ਕਿ ਮੁੱਢਲੀ ਪੁੱਛਗਿਛ ਵਿੱਚ ਦੋਵੇਂ ਨੋਜਵਾਨਾ ਨੇ ਮੰਨਿਆ ਕਿ ਉਹ ਇਹ ਨਸ਼ੀਲਾ ਪਾਊਡਰ ਦਿੱਲੀ ਦੇ ਦੁਆਰਕਾ ਰੋਡ ਤੋਂ ਪ੍ਰਿੰਸ ਨਾਮਕ ਨਾਈਜ਼ੀਰੀਅਨ ਵਿਅਕਤੀ ਤੋਂ ਖ਼ਰੀਦ ਕੇ ਲਿਆਏ ਸਨ ਜਿਸ ਨੂੰ ਸ਼੍ਰੀ ਚਮਕੌਰ ਸਾਹਿਬ ਵਿਖੇ ਸੁੱਖਾ ਬਾਬਾ, ਗਿੰਦੀ ਬਾਬਾ ਅਤੇ ਸਰਹਾਣਾ ਨਿਵਾਸੀ ਸੋਹਣ ਸਿੰਘ ਨੂੰ ਸਪਲਾਈ ਕਰਨਾ ਸੀ। ਬੀ.ਐਸ.ਰੰਧਾਵਾ ਐਸ.ਪੀ. ਡੀ. ਰੂਪਨਗਰ ਨੇ ਦੱਸਿਆ ਕਿ ਐਕਟਿਵਾ ਸਵਾਰ ਫੜ੍ਹੇ ਗਏ ਦੋਵੇ ਨੋਜਵਾਨਾ ਦੀ ਪਹਿਚਾਣ ਮਨਦੀਪ ਸਿੰਘ ਓਰਫ ਜੱਗੀ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਰੌਣੀ ਕਲਾਂ ਅਤੇ ਮਨਪ੍ਰੀਤ ਸਿੰਘ ਮਨੀ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਚੱਕਲਾਂ ਵੱਜੋਂ ਹੋਈ ਹੈ। ਥਾਣਾ ਸਦਰ ਮੋਰਿੰਡਾ ਪੁਲਿਸ ਨੇ ਫੜ੍ਹੇ ਗਏ ਦੋਵੇਂ ਨੋਜਵਾਨਾ ਵਿੱਰੁਧ ਪਰਚਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Comments are closed.

COMING SOON .....


Scroll To Top
11