Monday , 19 August 2019
Breaking News
You are here: Home » HEALTH » ਮੋਰਿੰਡਾ ਦੇ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਸੜਕ ਹਾਦਸੇ ’ਚ ਮੌਤ

ਮੋਰਿੰਡਾ ਦੇ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਸੜਕ ਹਾਦਸੇ ’ਚ ਮੌਤ

ਮ੍ਰਿਤਕ ਹਰਜੀਤ ਸਿੰਘ ਕੰਗ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਤੇ ਕੁਲਦੀਪ ਕੌਰ ਕੰਗ ਇਸਤਰੀ ਅਕਾਲੀ ਦਲ ਦੀ ਸ਼ਹਿਰੀ ਪ੍ਰਧਾਨ

ਮੋਰਿੰਡਾ, 5 ਮਈ (ਹਰਜਿੰਦਰ ਸਿੰਘ ਛਿੱਬਰ)- ਮੋਰਿੰਡਾ ਸ਼ਹਿਰ ’ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਮੋਰਿੰਡਾ ਦੇ ਪ੍ਰਧਾਨ ਮੇਜਰ ਹਰਜੀਤ ਸਿੰਘ ਕੰਗ ਉਨ੍ਹਾਂ ਦੀ ਧਰਮ ਪਤਨੀ ਕੁਲਦੀਪ ਕੌਰ ਕੰਗ ਪ੍ਰਧਾਨ ਇਸਤਰੀ ਅਕਾਲੀ ਦਲ ਸ਼ਹਿਰੀ ਮੋਰਿੰਡਾ, ਉਨਾਂ ਦੀ ਨੂੰਹ ਨਵਨੀਤ ਕੋਰ ਪਤਨੀ ਤੇਜਪਾਲ ਸਿੰਘ ਕੰਗ ਅਤੇ 11 ਸਾਲਾ ਪੋਤਰੀ ਇਬਾਦਤ ਪੁੱਤਰੀ ਤੇਜਪਾਲ ਸਿੰਘ ਕੰਗ ਦੀ ਮੋਰਿੰਡਾ-ਚੂੰਨੀ ਮਾਰਗ ’ਤੇ ਪੈਂਦੇ ਪਿੰਡ ਗੜਾਂਗਾਂ ਦੀ ਨਦੀ ਨਜ਼ਦੀਕ ਵਾਪਰੇ ਹਾਦਸੇ ’ਚ ਮੋਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪਾਪਤ ਹੋਇਆ।ਘਟਨਾ ਸਥੱਲ ’ਤੇ ਇਕੱਤਰ ਲੋਕਾਂ ਦੀ ਭੀੜ੍ਹ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੋਰਡ ਫਿਸਟਾ ਗੱਡੀ ਨੰਬਰ ਪੀ.ਬੀ 12 ਟੀ 0920 ਵਿੱਚ ਸਵਾਰ ਹੋ ਕੇ ਮੇਜਰ ਹਰਜੀਤ ਸਿੰਘ ਕੰਗ ਵਾਸੀ ਮੋਰਿੰਡਾ ਅਪਣੇ ਉਪਰੋਕਤ ਪਰਿਵਾਰਕ ਮੈਂਬਰਾਂ ਸਮੇਤ ਚੂੰਨੀ ਸਾਈਡ ਤੋਂ ਮੋਰਿੰਡਾ ਵੱਲ ਨੂੰ ਆ ਰਹੇ ਸਨ। ਜਿਵੇਂ ਹੀ ਪਿੰਡ ਗੜ੍ਹਾਗਾਂ ਦੀ ਨਦੀ ਦਾ ਪੁਲ ਪਾਰ ਕੀਤਾ ਤਾਂ ਉਨ੍ਹਾਂ ਦੀ ਗੱਡੀ ਡੂੰਘੇ ਖਤਾਨਾ ਵਿੱਚ ਖੜ੍ਹੇ ਪਾਣੀ ਵਿੱਚ ਜਾ ਡਿੱਗੀ। ਹਾਜਰ ਲੋਕਾਂ ਲੇ ਦੱਸਿਆ ਕਿ ਗੱਡੀ ਦੇ ਡਿੱਗ ਜਾਣ ਤੋਂ ਬਾਅਦ ਗੱਡੀ ਦੇ ਚਾਰੋ ਟਾਇਰ ਹੀ ਵਿਖਾਈ ਦੇ ਰਹੇ ਸਨ। ਆਮ ਲੋਕਾਂ ਨੇ ਇਕੱਠੇ ਹੋ ਕੇ ਗੱਡੀ ਨੂੰ ਟ੍ਰੈਕਟਰ ਦੀ ਮੱਦਦ ਨਾਲ ਕਿਨ੍ਹਾਰੇ ’ਤੇ ਖਿੱਚ ਕੇ ਗੱਡੀ ਦੇ ਸ਼ੀਸੇ ਭੰਨ ਕੇ ਉਕਤ ਕਾਰ ਸਵਾਰਾਂ ਨੂੰ ਬਾਹਰ ਕੱਢਿਆ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਅਮਨਦੀਪ ਕੌਰ ਬਰਾੜ ਥਾਣਾ ਮੁੱਖੀ ਘੜੂੰਆਂ ਨੇ ਦੱਸਿਆ ਕਿ ਗੜ੍ਹਾਗਾਂ ਨੇੜ੍ਹੇ ਵਾਪਰੇ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਪਾਣੀ ’ਚ ਡੁੱਬ ਜਾਣ ਕਾਰਨ ਮੋਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾ ਦਾ; ਪਤਾ ਨਹੀਂ ਲੱਗ ਸਕਿਆ। ਖ਼ਬਰ ਲਿਖੇ ਜਾਣ ਤੱਕ ਮਿਤਕ ਮੇਜਰ ਹਰਜੀਤ ਸਿੰਘ ਕੰਗ ਉਨ੍ਹਾਂ ਦੀ ਪਤਨੀ ਕੁਲਦੀਪ ਕੌਰ ਕੰਗ ਅਤੇ ਨੂੰਹ ਨਵਨੀਤ ਕੌਰ ਨੂੰ ਸ਼੍ਰੀ ਫਤਿਹਗੜ੍ਹ ਦੇ ਸਰਕਾਰੀ ਹਸਪਤਾਲ ਫਤਿਹਗੜ੍ਹ ਸਾਹਿਬ ਪਹੁੰਚਾ ਦਿੱਤਾ ਗਿਆ ਜਦਕਿ ਉਨ੍ਹਾਂ ਦੀ 11 ਸਾਲਾ ਪੋਤੀ ਇਬਾਦਤ ਨੂੰ ਮੋਰਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਜਿਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

Comments are closed.

COMING SOON .....


Scroll To Top
11