Thursday , 23 May 2019
Breaking News
You are here: Home » PUNJAB NEWS » ਮੋਦੀ ਸਰਕਾਰ ਹਰ ਫਰੰਟ ’ਤੇ ਫੇਲ : ਮਨਪ੍ਰੀਤ ਬਾਦਲ

ਮੋਦੀ ਸਰਕਾਰ ਹਰ ਫਰੰਟ ’ਤੇ ਫੇਲ : ਮਨਪ੍ਰੀਤ ਬਾਦਲ

ਬਠਿੰਡਾ ਸ਼ਹਿਰ ਵਿਖੇ ਕਈ ਪ੍ਰੋਗਰਾਮਾਂ ’ਚ ਕੀਤੀ ਸ਼ਿਰਕਤ

ਬਠਿੰਡਾ, 15 ਮਾਰਚ (ਸੁਖਵਿੰਦਰ ਸਰਾਂ)- ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅਜ ਆਪਣੇ ਦਫਤਰ ਬਠਿੰਡਾ ਵਿਖੇ 10 ਤੋਂ 12 ਵਜੇ ਤਕ ਸ਼ਹਿਰ ਨਿਵਾਸੀਆਂ ਨਾਲ ਮੁਲਾਕਾਤਾਂ ਕੀਤੀਆਂ ਅਤੇ ਉਹਨਾਂ ਦਾ ਹਾਲ ਚਾਲ ਜਾਣਿਆ। ਸ਼ਹਿਰ ਦੀਆਂ ਕਈ ਜਥੇਬੰਦੀਆਂ ਦੇ ਆਗੂਆਂ ਅਤੇ ਵਫਦਾਂ ਨੇ ਸ. ਬਾਦਲ ਨਾਲ ਮੁਲਾਕਾਤ ਕਰਕੇ ਮੌਜੂਦਾ ਰਾਜਨੀਤਿਕ ਹਾਲਾਤ ਤੇ ਵਿਚਾਰ ਚਰਚਾ ਕੀਤੀ ਤੇ ਉਹਨਾਂ ਨੂੰ ਹਰ ਕਿਸਮ ਦੇ ਸਹਿਯੋਗ ਦਾ ਭਰੋਸਾ ਦਿਤਾ। ਸ. ਬਾਦਲ ਬਾਅਦ ਦੁਪਹਿਰ ਮਾਡਲ ਟਾਊਨ ਵਿਖੇ ਦੁਰਗਾ ਮੰਦਿਰ ਵਿਚ ਸੀਨੀਅਰ ਕਾਂਗਰਸੀ ਆਗੂ ਰਾਜ ਨੰਬਰਦਾਰ ਦੇ ਚਾਚਾ ਜੀ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਏ, ਉਸ ਤੋਂ ਬਾਅਦ ਉਹਨਾਂ ਮਾਡਲ ਟਾਊਨ ਫੇਸ-3 ਵਿਚ ਇਕ ਮੀਟਿੰਗ ਨੂੰ ਸੰਬੋਧਨ ਕੀਤਾ, ਦੁਪਹਿਰ ਬਾਅਦ 3 ਵਜੇ ਉਹਨਾਂ ਕੌਂਸਲਰ ਰਜਿੰਦਰ ਸਿੰਘ ਸਿਧੂ ਦੇ ਗ੍ਰਹਿ ਵਿਖੇ ਰਖੇ ਪ੍ਰੋਗਰਾਮ ਵਿਚ ਸ਼ਾਮਲ ਹੋਏ ਅਤੇ ਇਲਾਕੇ ਦੀਆਂ ਸਮਸਿਆਵਾਂ ਸੁਣੀਆਂ।ਉਹਨਾਂ ਕਿਹਾ ਕਿ ਲੋਕ ਚੋਣਾਂ ਦਾ ਇੰਤਜਾਰ ਕਰ ਰਹੇ ਸਨ, ਇਹਨਾਂ ਲੋਕ ਸਭਾ ਚੋਣਾਂ ਵਿਚ ਉਹ ਮੋਦੀ ਸਰਕਾਰ ਨੂੰ ਚਲਦਾ ਕਰਕੇ ਕਾਂਗਰਸ ਦੇ ਹਕ ਵਿਚ ਵਡਾ ਫਤਵਾ ਦੇਣਗੇ। ਇਸ ਮੌਕੇ ਉਹਨਾਂ ਦੇ ਨਾਲ ਜਿਲ•ਾ ਪ੍ਰਧਾਨ ਅਰੁਣ ਜੀਤ ਮਲ, ਜਿਲ•ਾ ਦਿਹਾਤੀ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ, ਅਸ਼ੋਕ ਪ੍ਰਧਾਨ, ਜਗਰੂਪ ਸਿੰਘ ਗਿਲ, ਮੋਹਨ ਲਾਲ ਝੁੰਬਾ, ਕੇਕੇ ਅਗਰਵਾਲ, ਰਾਜਨ ਗਰਗ, ਰਾਜ ਨੰਬਰਦਾਰ, ਪਵਨ ਮਾਨੀ, ਟਹਿਲ ਸਿੰਘ ਸੰਧੂ, ਦਰਸ਼ਨ ਘੁਦਾ, ਬਲਜਿੰਦਰ ਠੇਕੇਦਾਰ, ਹਰਵਿੰਦਰ ਲਡੂ, ਜਗਤਾਰ ਸਿੰਘ ਢਿਲੋਂ, ਜਸਵੀਰ ਸਿੰਘ ਢਿਲੋਂ, ਚਮਕੌਰ ਸਿੰਘ ਮਾਨ, ਭੁਪਿੰਦਰ ਸਿੰਘ ਸੰਗਤਪੁਰਾ, ਹਰਬੰਸ ਸਿੰਘ ਸਗੂ, ਮਾ. ਹਰਮੰਦਰ ਸਿੰਘ ਸਿਧੂ, ਬਲਜੀਤ ਸਿੰਘ ਸਰਾਂ, ਬਲਵਿੰਦਰ ਬਾਹੀਆ, ਟਹਿਲ ਸਿੰਘ ਬੁਟਰ, ਸੁਖਰਾਜ ਸਿੰਘ ਔਲਖ, ਦਿਆਲ ਸਿੰਘ ਔਲਖ, ਸੁਖਦੇਵ ਸਿੰਘ ਔਲਖ, ਬਲਦੇਵ ਸਿੰਘ ਨੰਬਰਦਾਰ, ਹਰਪ੍ਰੀਤ ਸਿੰਘ ਹੈਪੀ, ਰਤਨ ਰਾਹੀ, ਵਰਿੰਦਰ ਸਿੰਘ ਸੰਧੂ, ਗੁਰਵਿੰਦਰ ਸਿੰਘ ਚਹਿਲ ਤੋਂ ਇਲਾਵਾ ਵਡੀ ਗਿਣਤੀ ਵਿਚ ਕਾਂਗਰਸੀ ਵਰਕਰ ਅਤੇ ਸ਼ਹਿਰੀ ਹਾਜਰ ਸਨ।

Comments are closed.

COMING SOON .....


Scroll To Top
11