Tuesday , 20 August 2019
Breaking News
You are here: Home » BUSINESS NEWS » ਮੋਦੀ ਸਰਕਾਰ ਵੱਲੋਂ ਕੀਤੀ ਬੇਲੋੜੀ ਨੋਟਬੰਦੀ ਨੇ ਦੇਸ਼ ਦੀ ਆਰਥਿਕਤਾ ਨੂੰ ਬਰਬਾਦ ਕਰ ਕੇ ਰੱਖ ਦਿੱਤਾ : ਡਾ. ਅਮਰ ਸਿੰਘ

ਮੋਦੀ ਸਰਕਾਰ ਵੱਲੋਂ ਕੀਤੀ ਬੇਲੋੜੀ ਨੋਟਬੰਦੀ ਨੇ ਦੇਸ਼ ਦੀ ਆਰਥਿਕਤਾ ਨੂੰ ਬਰਬਾਦ ਕਰ ਕੇ ਰੱਖ ਦਿੱਤਾ : ਡਾ. ਅਮਰ ਸਿੰਘ

ਅਮਲੋਹ, 17 ਅਪ੍ਰੈਲ (ਰਣਜੀਤ ਸਿੰਘ ਘੁੰਮਣ)- ਮੋਦੀ ਸਰਕਾਰ ਵਲੋ ਕੀਤੀ ਬੇਲੋੜੀ ਨੋਟਬੰਦੀ ਨੇ ਦੇਸ ਦੀ ਆਰਥਿਕਤਾ ਨੂੰ ਬਰਬਾਦ ਕਰ ਕੇ ਰਖ ਦਿਤਾ ਹੈ ਜਿਸ ਕਰਕੇ ਅਜ ਵੀ ਦੇਸ਼ ਦੀ ਆਰਥਿਕਤਾ ਮੁੜ ਲੀਹ ਤੇ ਨਹੀ ਆ ਸਕੀ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਫਤਿਹਗੜ ਸਾਹਿਬ (ਰਿਜਰਵ) ਤੋ ਕਾਂਗਰਸ ਦੇ ਉਮੀਦਰਵਾਰ ਡਾ ਅਮਰ ਸਿੰਘ ਨੇ ਅੱਜ ਅਮਲੋਹ ਵਿਖੇ ਵਖ ਵਖ ਪਿੰਡਾ ਵਿਚ ਚੋਣ ਪ੍ਰਚਾਰ ਕਰਨ ਤੋ ਬਾਅਦ ਪਤਰਕਾਰਾ ਨਾਲ ਗਲਬਾਤ ਕਰਦਿਆ ਕੀਤਾ। ਇਸ਼ ਮੋਕੇ ਉਨਾ ਕਿਹਾ ਕਿ ਮੋਦੀ ਸਰਕਾਰ ਨੇ ਕੀਤੇ ਵਾਅਦੇ ਜਨਤਾ ਨਾਲ ਇਕ ਵੀ ਵਾਦਿਆ ਵਿਚੋ ਇਕ ਵੀ ਵਾਅਦਾ ਨੇਪਰੇ ਨਹੀ ਚਾੜ ਸਕੇ । ਇਸ ਮੋਕੇ ਡਾ ਅਮਰ ਸਿੰਘ ਨੇ ਲੋਕਾ ਨੂੰ ਪੁਰਜੋਰ ਅਪੀਲ ਕਰਦਿਆ ਕਿਹਾ ਕਿ ਉਨਾ ਨੂੰ ਵੋਟਾ ਪਾ ਕੇ ਜਿਤਾਉਣ ਤੋ ਬਾਅਦ ਜਨਤਾ ਦੀਆ ਉਮੀਦਾ ਤੇ ਖਰੇ ਉਤਰਨਗੇ। ਇਸਦੇ ਨਾਲ ਹੀ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਅਮਲੋਹ ਹਲਕੇ ਨੂੰ ਆਲੂਆ ਦੇ ਬੈਲਟ ਦਾ ਇਲਾਕਾ ਦਸਦੇ ਹੋਏ ਡਾ ਅਮਰ ਸਿੰਘ ਦਾ ਧਿਆਨ ਇਸ ਗਲ ਵਲ ਦਿਵਾਇਆ ਕਿ ਕਿਸਾਨਾ ਨੂੰ ਇਸ ਇਲਾਕੇ ਵਿਚ ਇਕ ਆਲੂਆ ਤੋ ਪ੍ਰੋਡਕਟ ਤਿਆਰ ਕਰਨ ਵਾਲੀ ਫੈਕਟਰੀ ਦੀ ਲੋੜ ਨੂੰ ਉਨਾ ਸਾਹਮਣੇ ਰਖਿਆ ਜਿਸ ਤੇ ਉਨਾ ਵਿਸ਼ਵਾਸ਼ ਦਿਵਾਇਆ ਕਿ ਹਲਕੇ ਦੀ ਇਸ ਮੰਗ ਨੂੰ ਉਚੇਚੇ ਤੋਰ ਤੇ ਹਲ ਕੀਤਾ ਜਾਵੇਗਾ ਤਾ ਜੋ ਕਿਸੇ ਵੀ ਕਿਸਾਨ ਨੂੰ ਦਿਕਤ ਨਾ ਆਵੇ । ਇਸ ਮੋਕੇ ਹਲਕਾ ਵਿਧਾਇਕ ਵਲੋ ਡਾ ਅਮਰ ਸਿੰਘ ਨੂੰ ਪੂਰਨ ਰੂਪ ਵਿਚ ਵਿਸ਼ਵਾਸ ਦਿਵਾਉਦਿਆ ਕਿਹਾ ਕਿ ਸਭ ਤੋ ਵਧ ਵੋਟਾ ਦੇ ਮਾਰਜਨ ਨਾਲ ਉਨਾ ਨੂੰ ਜਿਤਾ ਕੇ ਪਾਰਲੀਮੈਟ ਵਿਚ ਭੇਜਿਆ ਜਾਵੇਗਾ । ਇਸ਼ ਮੋਕੇ ਡਾ ਕਰਨੈਲ ਸਿੰਘ, ਜਸਮੀਤ ਸਿੰਘ ਰਾਜਾ, ਜਿਲਾ ਫਤਿਹਗੜ ਸਾਹਿਬ ਕਾਂਗਰਸ ਦੇ ਸਾਬਕਾ ਪ੍ਰਧਾਨ ਹਰਿਦਰ ਸਿੰਘ ਭਾਬਰੀ, ਬਲਜਿੰਦਰ ਸਿੰਘ ਭਟੋ,ਜਤਿੰਦਰ ਸਿੰਘ ਰਾਮਗੜੀਆ ਬਲਾਕ ਪ੍ਰਧਾਨ ਦਿਹਾਤੀ ਜਗਬੀਰ ਸਿੰਘ ਸਲਾਣਾ, ਬਲਵੀਰ ਸਿੰਘ ਮਿੰਟੂ, ਸ਼ਹਿਰੀ ਪ੍ਰਧਾਨ ਹੈਪੀ ਪਜਨੀ, ਹੈਪੀ ਸੂਦ, ਡਾ ਹਰਵਿੰਦਰ ਸਿੰਘ ਛੰਨਾ, ਜਸਵੰਤ ਸਿੰਘਖਨਿਆਣ, ਜਗਾ ਸਿੰਘ,ਚੰਦ ਸਿੰਘ ਸ਼ਮਸ਼ਪੁਰ, ਗੁਰਦੇਵ ਸਿੰਘ ਖਨਿਆਣ, ਗੁਰਪ੍ਰੀਤ ਸਿੰਘ ਗਰੇਵਾਲ, ਪੀ ਏ ਰਾਮ ਕ੍ਰਿਸ਼ਨ ਭਲਾ ਤੋ ਇਲਾਵਾ ਵਡੀ ਗਿਣਤੀ ਵਿਚ ਲੋਕ ਹਾਜਰ ਸਨ।

Comments are closed.

COMING SOON .....


Scroll To Top
11