Friday , 6 December 2019
Breaking News
You are here: Home » PUNJAB NEWS » ਮੋਦੀ ਸਰਕਾਰ ਦੀਆਂ ਦਲਿਤ ਮਾਰੂ ਨੀਤੀਆਂ ਬਰਦਾਸਤ ਨਹੀ ਕਰਾਂਗੇ-ਨਿੱਕਾ ਬਹਾਦਰਪੁਰ

ਮੋਦੀ ਸਰਕਾਰ ਦੀਆਂ ਦਲਿਤ ਮਾਰੂ ਨੀਤੀਆਂ ਬਰਦਾਸਤ ਨਹੀ ਕਰਾਂਗੇ-ਨਿੱਕਾ ਬਹਾਦਰਪੁਰ

ਬਰੇਟਾ, 13 ਅਗਸਤ (ਰੀਤਵਾਲ)- ਦਿੱਲੀ ਦੇ ਤੁਗਲਕਾਬਾਦ ਵਿਖੇ ਸਤਿਗੁਰ ਰਵਿਦਾਸ ਮੰਦਿਰ ਦੇ ਤੋੜੇ ਜਾਣ ਕਰਕੇ ਰਵਿਦਾਸ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੌਰਾਨ ਅੱਜ ਪੰਜਾਬ ਬੰਦ ਦੇ ਸੱਦੇ ਤੇ ਰਲਵਾ ਮਿਲਵਾਂ ਹੁੰਗਾਰਾਂ ਮਿਲਿਆ।ਰਵਿਦਾਸ ਭਾਈਚਾਰੇ ਦੇ ਲੋਕਾਂ ਵੱਲੋ ਰਵਿਦਾਸ ਮੰਦਰ ਵਿੱਚ ਇਕੱਠੇ ਹੋ ਕੇ ਮੁੱਖ ਬਾਜਾਰ ਵਿੱਚੋ ਰੋਸ ਮਾਰਚ ਕਰਦੇ ਹੋਏ ਬਰੇਟਾ ਕੈਚੀਆਂ ਤੇ ਮੁੱਖ ਮਾਰਗ ਤੇ ਜਾਮ ਲਾਇਆ ਗਿਆ। ਜਿਸ ਨਾਲ ਆਵਾਜਾਈ ਦੋ ਘੰਟੇ ਬੰਦ ਰਹੀ ਅਤੇ ਜਿਸ ਨਾਲ ਆਉਣ ਜਾਣ ਵਾਲਿਆਂ ਤੇ ਮਰੀਜਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੰਦ ਦੇ ਸੱਦੇ ਕਾਰਨ ਬਾਜਾਰ ਸੁੰਨੇ ਰਹੇ ਅਤੇ ਕੁਝ ਪ੍ਰਾਈਵੇਟ ਸਕੂਲ ਵੀ ਬੰਦ ਰਹੇ। ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ।ਧਰਨੇ ਨੂੰ ਸੰਬੋਧਨ ਕਰਦਿਆ ਮਜਦੂਰ ਮੁਕਤੀ ਮੋਰਚਾ ਦੇ ਜਿਲ੍ਹਾ ਆਗੂ ਨਿੱਕਾ ਸਿੰਘ ਬਹਾਦਰਪੁਰ ਅਤੇ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਦੇ ਆਗੂ ਹਰਪਾਲ ਸਿੰਘ ਬਰੇਟਾ ਨੇ ਕਿਹਾ ਕਿ ਦਿੱਲੀ ਦੇ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਇਤਿਹਾਸਿਕ ਮੰਦਰ ਤੋੜ ਕੇ ਕੇਂਦਰ ਦੀ ਮੋਦੀ ਸਰਕਾਰ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ। ਉਨਾਂ ਕਿਹਾ ਕਿ ਗੁਰੂ ਰਵਿਦਾਸ ਜੀ 1509 ਈ: ਵਿੱਚ ਇਸ ਅਸਥਾਨ ਤੇ ਆਏ ਸਨ , ਉਨਾਂ ਦੀ ਯਾਦ ਵਿੱਚ ਇਸ ਮੰਦਰ ਦਾ ਨਿਰਮਾਣ 410 ਸਾਲ ਪਹਿਲਾ ਕੀਤਾ ਗਿਆ ਸੀ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਮੰਦਰ ਦੇ ਨਾਮ ਵਾਲੀ ਜਮੀਨ ਨੂੰ ਹੜੱਪਣਾ ਚਾਹੁੰਦੀ ਹੈ , ਪਰ ਕਿਸੇ ਵੀ ਕੀਮਤ ਤੇ ਦਲਿਤ ਭਾਈਚਾਰੇ ਵੱਲੋ ਇਹ ਬਰਦਾਸ਼ਤ ਨਹੀ ਕੀਤਾ ਜਾਵੇਗਾ।ਇਸ ਮੌਕੇ ਸੰਬੋਧਨ ਕਰਨ ਵਾਲਿਆਂ ਚ ਸੀ.ਪੀ.ਆਈ(ਐਮ.ਐਲ.) ਲਿਬਰੇਸ਼ਨ ਦੇ ਛੱਜੂ ਸਿੰਘ ਦਿਆਲਪੁਰਾ,ਪੰਜਾਬ ਪ੍ਰਦੇਸ ਪੱਲੇਦਾਰ ਯੂਨੀਅਨ ਦੇ ਆਗੂ ਛਿੰਦਰਪਾਲ ਬਰੇਟਾ,ਪੰਜਾਬ ਕਿਸਾਨ ਯੂਨੀਅਨ ਦੇ ਰਾਮਫਲ ਸਿੰਘ ਚੱਕ ਅਲੀਸੇਰ,ਇਨਕਲਾਬੀ ਕੇਂਦਰ ਦੇ ਤਾਰਾ ਚੰਦ,ਡਕੌਦਾ ਦੇ ਰਾਮਫਲ ਸਿੰਘ ਬਹਾਦਰਪੁਰ, ਸੰਸਾਰ ਸਿੰਘ, ਤੇਜਾ ਸਿੰਘ,ਧਰਮਾ ਸਿੰਘ ਖੁਡਾਲ ,ਸੀਤਾ ਰਾਮ ਗਡਵਾਲ, ਜਰਨੈਲ ਸਿੰਘ ਆਦਿ ਹਾਜ਼ਰ ਸਨ ।ਪੁਲਿਸ ਵੱਲੋ ਧਰਨਾਕਾਰੀਆ ਤੇ ਤਿੱਖੀ ਨਜਰ ਰੱਖੀ ਜਾ ਰਹੀ ਸੀ , ਪੁਲਿਸ ਵੱਲੋ ਰੇਲਵੇ ਸਟੇਸਨ,ਬੱਸ ਸਟੈਂਡ ਅਤੇ ਮੁੱਖ ਚੌਕਾਂ ਤੇ ਅਣਸੁਖਾਵੀਂ ਘਟਨਾ ਵਾਪਰਨ ਤੋਂ ਪੁਲਿਸ ਤੈਨਾਤ ਕੀਤੀ ਹੋਈ ਸੀ।

Comments are closed.

COMING SOON .....


Scroll To Top
11