Monday , 14 October 2019
Breaking News
You are here: Home » NATIONAL NEWS » ਮੋਦੀ ਸਰਕਾਰ ਦਾ ਬਜਟ ਅੱਜ

ਮੋਦੀ ਸਰਕਾਰ ਦਾ ਬਜਟ ਅੱਜ

ਨਿਰਮਲਾ ਸੀਤਾਰਮਣ ਵੱਲੋਂ ਸੰਸਦ ‘ਚ ਆਰਥਿਕ ਸਰਵੇਖਣ ਪੇਸ਼

ਨਵੀਂ ਦਿੱਲੀ, 4 ਜੁਲਾਈ – ਬਜਟ ਤੋਂ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਸੰਸਦ ਵਿੱਚ ਆਰਥਿਕ ਸਰਵੇਖਣ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਆਰਥਿਕ ਸਰਵੇਖਣ ਨੂੰ ਰਾਜ ਸਭਾ ਵਿੱਚ ਪੇਸ਼ ਕੀਤਾ। ਆਰਥਿਕ ਸਰਵੇਖਣ ‘ਚ ਸਾਲ 2019-20 ਲਈ ਆਰਥਿਕ ਵਾਧਾ ਦਰ 7 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ। ਇਹ ਸਰਵੇਖਣ ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਣਾਮੂਰਤੀ ਸੁਬਰਾਮਣਿਅਨ ਨੇ ਤਿਆਰ ਕੀਤਾ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਦੇਸ਼ ਨੂੰ ਸਾਲ 2025 ਤੱਕ 50 ਅਰਬ ਡਾਲਰ ਦੀ ਅਰਥਵਿਵਸਥਥਾ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਲਈ ਭਾਰਤ ਨੂੰ 8 ਫੀਸਦੀ ਦੀ ਦਰ ਬਰਕਰਾਰ ਰੱਖਣੀ ਹੋਵੇਗੀ। ਵਿੱਤੀ ਸਾਲ 2019 ਦੇ ਦੌਰਾਨ ਵਿੱਤੀ ਘਾਟਾ 5.8 ਫੀਸਦੀ ਰਹਿਣ ਦਾ ਅਨੁਮਾਨ ਹੈ, ਜਦੋਂਕਿ ਵਿੱਤੀ ਸਾਲ 2018 ਦੇ ਦੌਰਾਨ 6.4 ਫੀਸਦੀ ਸੀ। ਆਰਥਿਕ ਸਰਵੇਖਣ ‘ਚ ਵਿੱਤ ਸਾਲ 2019-20 ‘ਚ ਜੇਡੀਪੀ ਗ੍ਰੋਥ ਰੇਟ 7 ਫ਼ੀਸਦੀ ਰਹਿਣ ਦਾ ਅਨੁਮਾਨ ਜਤਾਇਆ ਗਿਆ ਹੈ। ਵਿੱਤ ਸਾਲ 2018-19 ‘ਚ ਜੇਡੀਪੀ ਗ੍ਰੋਥ ਰੇਟ ਪੰਜ ਸਾਲ ਦੇ ਸਭ ਤੋਂ ਘੱਟ ਪੱਧਰ ‘ਤੇ ਰਿਹਾ ਸੀ। ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਆਰਥਿਕ ਸਰਵੇਖਣ 2018-19 : ਸਾਲ 2019-20 ਦੇ ਦੌਰਾਨ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਖੇਤੀਬਾੜੀ ਖੇਤਰ ਦੀ ਸੁਸਤ ਰਫਤਾਰ ਨਾਲ ਗ੍ਰੋਥ ‘ਤੇ ਦਬਾਅ, ਭੋਜਨ ਪਦਾਰਥ ਦੀਆਂ ਕੀਮਤਾਂ ਡਿੱਗਣ ਨਾਲ ਉਤਪਾਦਨ ‘ਚ ਕਮੀ, ਵਿਦੇਸ਼ੀ ਮੁਦਰਾ ਦਾ ਲੌੜੀਂਦਾ ਭੰਡਾਰ ਬਣਿਆ ਰਹੇਗਾ। ਭਵਿੱਖ ‘ਚ ਗੰਭੀਰ ਜਲ ਸੰਕਟ ਵੱਲੋਂ ਵੀ ਆਰਥਿਕ ਸਰਵੇਖਣ ‘ਚ ਸੰਕੇਤ ਦਿੱਤਾ ਗਿਆ ਹੈ। ਹਾਲਾਂਕਿ ਸਰਵੇਖਣ ਅਨੁਸਾਰ, 2050 ਤੱਕ ਭਾਰਤ ‘ਚ ਪਾਣੀ ਦੀ ਕਿੱਲਤ ਇੱਕ ਵੱਡੀ ਸਮੱਸਿਆ ਹੋਵੇਗੀ। ਜ਼ਿਕਰਯੋਗ ਹੈ ਕਿ ਦੇਸ਼ ਦੀ ਪਹਿਲੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ 5 ਜੁਲਾਈ ਨੂੰ ਸੰਸਦ ‘ਚ ਬਜਟ ਪੇਸ਼ ਕਰਣਗੇ।ਇਸ ਬਾਰੇ ਪੀਐਮ ਮੋਦੀ ਨੇ ਟਵੀਟ ਕਰਦਿਆਂ ਕਿਹਾ, ਅਰਥਚਾਰੇ ਸਰਵੇਖਣ 2019 ਵਿੱਚ 5000 ਅਰਬ ਡਾਲਰ ਦੇ ਅਰਥਚਾਰਾ ਬਣਾਉਣ ਦਾ ਖਾਕਾ ਹੈ। ਇਸ ‘ਚ ਸਮਾਜਿਕ ਖੇਤਰ ਦੀ ਤਰੱਕੀ ਅਤੇ ਨਵੀਂ ਤਕਨਾਲੋਜੀ ਅਤੇ ਊਰਜਾ ਖੇਤਰ ਤੋਂ ਹੋਣ ਵਾਲੇ ਲਾਭ ‘ਤੇ ਜ਼ੋਰ ਦਿੱਤਾ ਗਿਆ ਹੈ। ਆਰਥਕ ਸਰਵੇ ‘ਚ ਕਿਹਾ ਗਿਆ ਹੈ ਕਿ 5 ਟ੍ਰਿਲੀਅਨ ਡਾਲਰ ਦਾ ਅਰਥਚਾਰਾ ਬਣਨ ਲਈ ਭਾਰਤ ਨੂੰ 2025 ਤੱਕ 8 ਫੀਸਦ ਜੀਡੀਪੀ ਦੀ ਔਸਤ ਤਰੱਕੀ ਦਰ ਬਣਾਈ ਰੱਖਣੀ ਹੋਵੇਗੀ।

Comments are closed.

COMING SOON .....


Scroll To Top
11