Sunday , 19 November 2017
Breaking News
You are here: Home » INTERNATIONAL NEWS » ਮੋਦੀ ਨੇ ਕੀਤੀ ਟਰੰਪ ਨਾਲ ਮੁਲਾਕਾਤ-ਕਿਹਾ ਭਾਰਤ ਦੀ ਤਾਰੀਫ ਲਈ ਧੰਨਵਾਦ

ਮੋਦੀ ਨੇ ਕੀਤੀ ਟਰੰਪ ਨਾਲ ਮੁਲਾਕਾਤ-ਕਿਹਾ ਭਾਰਤ ਦੀ ਤਾਰੀਫ ਲਈ ਧੰਨਵਾਦ

ਮਨੀਲਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਦੋ-ਪਖੀ ਗਲਬਾਤ ਹੋਈ। ਦੋਵਾਂ ਨੇਤਾਵਾਂ ਵਿਚਕਾਰ ਸੁਰਖਿਆ ਸਮੇਤ ਕਈ ਮੁਦਿਆਂ ‘ਤੇ ਗਲ ਹੋਈ। ਮੋਦੀ ਨੇ ਟਰੰਪ ਨਾਲ ਮੁਲਾਕਾਤ ਕਰ ਕੇ ਭਾਰਤ ਦੀ ਤਾਰੀਫ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਮੋਦੀ ਨੇ ਕਿਹਾ ਕਿ ਭਾਰਤ-ਅਰਮੀਕਾ ਵਿਚਕਾਰ ਰਿਸ਼ਤੇ ਕਾਫੀ ਪੁਰਾਣੇ ਅਤੇ ਮਜ਼ਬੂਤ ਹਨ। ਦੋਵੇਂ ਦੇਸ਼ ਏਸ਼ੀਆ ਅਤੇ ਮਨੁਖਤਾ ਲਈ ਨਾਲ ਮਿਲ ਕੇ ਕੰਮ ਕਰਨਗੇ। ਦੋਵਾਂ ਨੇਤਾਵਾਂ ਵਿਚਕਾਰ ਪਿਛਲੇ 5 ਮਹੀਨੇ ਵਿਚ ਇਹ ਤੀਜੀ ਮੁਲਾਕਾਤ ਹੈ।ਜ਼ਿਕਰਯੋਗ ਹੈ ਕਿ ਮੋਦੀ ਆਸਿਆਨ ਸੰਮੇਲਨ ਵਿਚ ਹਿਸਾ ਲੈਣ ਲਈ ਮਨੀਲਾ ਵਿਚ ਹਨ। ਐਤਵਾਰ ਨੂੰ ਵੀ ਦੋਵੇਂ ਨੇਤਾ ਬਹੁਤ ਗਰਮਜੋਸ਼ੀ ਨਾਲ ਮਿਲੇ। ਰਾਤ ਦੇ ਭੋਜਨ ਦੇ ਸਮੇਂ ਟਰੰਪ ਅਤੇ ਮੋਦੀ ਨੇ ਇਕ ਤਰ੍ਹਾਂ ਦੀ ਡਰੈਸ ਪਾਈ ਹੋਈ ਸੀ। ਪੂਰੀ ਦੁਨੀਆ ਦੀ ਮੀਡੀਆ ਦੀਆਂ ਨਜ਼ਰਾਂ ਮੋਦੀ-ਟਰੰਪ ‘ਤੇ ਸਨ, ਕਿਉਂਕਿ ਹਾਲ ਹੀ ਵਿਚ ਅਮਰੀਕੀ ਰਾਸ਼ਟਰਪਤੀ ਚੀਨ ਦੌਰ ‘ਤੇ ਗਏ ਸਨ ਪਰ ਉਨ੍ਹਾਂ ਦਾ ਮੋਦੀ ਪ੍ਰੇਮ ਘਟ ਨਹੀਂ ਹੋਇਆ।

Comments are closed.

COMING SOON .....
Scroll To Top
11