Wednesday , 3 June 2020
Breaking News
You are here: Home » NATIONAL NEWS » ਮੋਦੀ ਤੇ ਅਮਿਤ ਸ਼ਾਹ ਵਿਰੁੱਧ ਸ਼ਿਕਾਇਤਾਂ ’ਤੇ 6 ਤੱਕ ਫ਼ੈਸਲਾ ਲਵੇ ਚੋਣ ਕਮਿਸ਼ਨ : ਸੁਪੀਰਮ ਕੋਰਟ

ਮੋਦੀ ਤੇ ਅਮਿਤ ਸ਼ਾਹ ਵਿਰੁੱਧ ਸ਼ਿਕਾਇਤਾਂ ’ਤੇ 6 ਤੱਕ ਫ਼ੈਸਲਾ ਲਵੇ ਚੋਣ ਕਮਿਸ਼ਨ : ਸੁਪੀਰਮ ਕੋਰਟ

ਚੋਣ ਰੈਲੀਆਂ ਦੌਰਾਨ ਪੁਲਵਾਮਾ ਹਮਲੇ ਅਤੇ ਏਅਰ ਸਟ੍ਰਾਈ ਦੇ ਨਾਂਅ ’ਤੇ ਵੋਟਾਂ ਪਾਉਣ ਦੀ ਕੀਤੀ ਸੀ ਗੱਲ

ਨਵੀਂ ਦਿਲੀ, 2 ਮਈ- ਸੁਪਰੀਮ ਕੋਰਟ ਨੇ ਅਜ ਚੋਣ ਕਮਿਸ਼ਨ ਨੂੰ ਹਦਾਇਤ ਜਾਰੀ ਕੀਤੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਲੋਂ ਕਥਿਤ ਤੌਰ ਉਤੇ ਚੋਣ–ਜ਼ਾਬਤੇ ਦੀ ਉਲੰਘਣਾ ਕਰਨ ਸਬੰਧੀ ਕਾਂਗਰਸ ਦੀਆਂ 9 ਸ਼ਿਕਾਇਤਾਂ ਉਤੇ 6 ਮਈ ਤਕ ਫ਼ੈਸਲਾ ਲਵੇ। ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਦੀਪਕ ਗੁਪਤਾ ਤੇ ਜਸਟਿਸ ਸੰਜੀਵ ਖੰਨਾ ਦੇ ਬੈਂਚ ਨੂੰ ਚੋਣ ਕਮਿਸ਼ਨ ਨੇ ਸੂਚਿਤ ਕੀਤਾ ਸੀ। ਮੋਦੀ ਤੇ ਸ਼ਾਹ ਵਿਰੁਧ ਆਦਰਸ਼ ਚੋਣ–ਜ਼ਾਬਤੇ ਦੀ ਉਲੰਘਣਾ ਸਬੰਧੀ ਕਾਂਗਰਸ ਦੀਆਂ 11 ਵਿਚੋਂ 2 ਸ਼ਿਕਾਇਤਾਂ ਉਤੇ ਫ਼ੈਸਲਾ ਲਿਆ ਜਾ ਚੁਕਾ ਹੈ। ਅਸਮ ਦੇ ਸਿਲਚਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੁਸ਼ਮਿਤਾ ਦੇਵ ਵਲੋਂ ਸੀਨੀਅਰ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਦੋਵਾਂ ਵਿਰੁਧ ਚੋਣ ਕਮਿਸ਼ਨ ਵਿਚ 11 ਸ਼ਿਕਾਇਤਾਂ ਕੀਤੀਆਂ ਸਨ ਪਰ ਹਾਲੇ ਤਕ ਸਿਰਫ਼ ਦੋ ਉਤੇ ਹੀ ਫ਼ੈਸਲਾ ਹੋਇਆ ਹੈ। ਬੈਂਚ ਨੇ ਕਿਹਾ ਕਿ ਪਟੀਸ਼ਨਰਾਂ ਦੀਆਂ ਬਾਕੀ ਅਰਜ਼ੀਆਂ ਉਤੇ ਚੋਣ ਕਮਿਸ਼ਨ ਇਸ ਮਾਮਲੇ ’ਚ ਸੋਮਵਾਰ ਭਾਵ 6 ਮਈ ਨੂੰ ਸੁਣਵਾਈ ਹੋਣ ਤੋਂ ਪਹਿਲਾਂ ਫ਼ੈਸਲਾ ਲਵੇਗਾ। ਕਾਂਗਰਸ ਦਾ ਇਲਜ਼ਾਮ ਹੈ ਕਿ ਮੋਦੀ ਤੇ ਸ਼ਾਹ ਨੇ ਆਪਣੇ ਚੋਣ ਭਾਸ਼ਣਾਂ ਵਿਚ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਮੋਦੀ ਦੇ ਵਰਧਾ ਤੇ ਲਾਤੂਰ ਵਿਚ ਦਿਤੇ ਬਿਆਨਾਂ ਸਬੰਧੀ ਤਾਂ ਚੋਣ ਕਮਿਸ਼ਨ ਨੇ ਕਲੀਨ ਚਿਟ ਦੇ ਦਿਤੀ ਹੈ। ਇਨ੍ਹਾਂ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਮੰਨਿਆ ਗਿਆ। ਵਰਧਾ ਭਾਸ਼ਣ ਦੌਰਾਨ ਮੋਦੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵਾਇਨਾਡ ਸੀਟ ਤੋਂ ਚੋਣ ਲੜਨ ਦੀ ਆਲੋਚਨਾ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਸੰਕੇਤ ਦਿਤਾ ਸੀ ਕਿ ਕੇਰਲ ਦੇ ਇਸ ਸੰਸਦੀ ਖੇਤਰ ਵਿਚ ਘਟ ਗਿਣਤੀ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ। ਦੂਜੇ ਪਾਸੇ ਲਾਤੂਰ ਵਿਚ ਪੀ.ਐਮ. ਮੋਦੀ ਨੇ ਪਹਿਲੀ ਵਾਰ ਵੋਟ ਕਰਨ ਵਾਲੇ ਵੋਟਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੀ ਪਹਿਲਾ ਵੋਟ ਏਅਰ ਸਟ੍ਰਾਈਕ ਨੂੰ ਅੰਜਾਮ ਦੇਣ ਵਾਲੇ ਵੀਰਾਂ ਤੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਦੇ ਨਾਂਅ ਸਮਰਪਿਤ ਕਰਨ।

Comments are closed.

COMING SOON .....


Scroll To Top
11