Thursday , 23 May 2019
Breaking News
You are here: Home » Editororial Page » ਮੋਦੀ ਅਤੇ ਇੱਥੋਂ ਦੇ ਹੁਕਮਰਾਨ ‘ਦਹਿਸ਼ਤਗਰਦੀ’ ਦੀ ਪਰਿਭਾਸ਼ਾ ਦੱਸਣ ਦੇਣ ਦੀ ਖੇਚਲ ਕਰਨਗੇ

ਮੋਦੀ ਅਤੇ ਇੱਥੋਂ ਦੇ ਹੁਕਮਰਾਨ ‘ਦਹਿਸ਼ਤਗਰਦੀ’ ਦੀ ਪਰਿਭਾਸ਼ਾ ਦੱਸਣ ਦੇਣ ਦੀ ਖੇਚਲ ਕਰਨਗੇ

ਸ੍ਰੀ ਫਤਿਹਗੜ੍ਹ ਸਾਹਿਬ- ਬਹੁਤ ਹੀ ਦੁੱਖ, ਅਫਸੋਸ ਅਤੇ ਭਾਰੀ ਵਿਤਕਰੇ ਵਾਲੇ ਅਮਲ ਕਰਨ ਵਾਲੇ ਹੁਕਮਰਾਨ ਸਮੁੱਚੇ ਇੰਡੀਆ ਵਿਚ ਅਤੇ ਬਾਹਰਲੇ ਮੁਲਕਾਂ ਵਿੱਚ ਦਹਿਸ਼ਤਗਰਦੀ ਦੇ ਸ਼ਬਦ ਦਾ ਪ੍ਰਚਾਰ ਕਰਕੇ ਇੱਥੇ ਵੱਸਣ ਵਾਲੀਆਂ ਘੱਟ ਗਿਣਤੀ ਮੁਸਲਿਮ, ਸਿੱਖ, ਇਸਾਈ ਅਤੇ ਰੰਘਰੇਟਿਆਂ ਦੇ ਵਿਧਾਨਕ, ਸਮਾਜਿਕ, ਇਖ਼ਲਾਕੀ, ਧਾਰਮਿਕ ਹੱਕਾਂ ਨੂੰ ਨਿਰੰਤਰ ਕੁਚਲਦੇ ਆ ਰਹੇ ਹਨ ਅਤੇ ਉਨ੍ਹਾਂ ਨੂੰ ਗੈਰ ਇਖ਼ਲਾਕੀ ਢੰਗ ਨਾਲ ਬਦਨਾਮ ਕਰਕੇ ਉਨਾਂ ਉਤੇ ਤਸ਼ਦੱਦ ਜੁਲਮ ਕਰਦੇ ਆ ਰਹੇ ਹਨ ਅਤੇ ਇਨਾਂ ਆਪਣੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਵਰਗਾਂ ਦੇ ਆਗੂਆਂ ਅਤੇ ਕੌਮਾਂ ਨੂੰ ਦਹਿਸ਼ਤਗਰਦ ਐਲਾਨ ਕੇ ਸਮੁੱਚੇ ਸੰਸਾਰ ਵਿਚ ਬਦਨਾਮ ਕਰਦੇ ਆ ਰਹੇ ਹਨ। ਜਦੋਂ ਕਿ ਨਾਂ ਤਾ ਅੱਜ ਤੱਕ ਹਿੰਦੁਤਵ ਹੁਕਮਰਾਨ ਅਤੇ ਨਾ ਹੀ ਸੰਸਾਰ ਦੇ ਵੱਡੇ ਮੁਲਕ ੂਦਹਿਸ਼ਤਗਰਦੂ ਦੀ ਪਰਿਭਾਸ਼ਾ ਸਬੰਧੀ ਆਪਣੇ ਨਿਵਾਸੀਆਂ ਨੂੰ ਜਾਣਕਾਰੀ ਦੇ ਸਕੇ ਹਨ। ਇਸ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੀ ਮੋਦੀ ਦੀ ਮੋਜੂਦਾ ਮੁਤਸੱਵੀ ਹਕੂਮਤ ਅਤੇ ਬੀਤੇ ਸਮੇਂ ਦੇ ਰਹਿ ਚੁੱਕੇ ਹੁਕਮਰਾਨਾਂ ਨੂੰ ਜਨਤਕ ਤੋਰ ਤੇ ਪੁੱਛਣਾ ਚਾਹੇਗੀ ਕਿ ਉਹ ਇੱਥੋਂ ਦੇ ਨਿਵਾਸੀਆਂ ਨੂੰ ਦਹਿਸ਼ਤਗਰਦੀ ਦੀ ਪਰਿਭਾਸ਼ਾ ਤਾਂ ਦੱਸਣ ਕਿ ਦਹਿਸ਼ਤਗਰਦ ਕੌਣ ਹੁੰਦੇ ਹਨ। ਇਹ ਵਿਚਾਰ ਸ੍ਰੀ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਮੌਜੂਦਾ ਇੰਡੀਆਂ ਦੀ ਮੋਦੀ ਮੁਤਸੱਵੀ ਹਕੂਮਤ ਅਤੇ ਬੀਤੇ ਸਮੇਂ ਦੇ ਰਹਿ ਚੁੱਕੇ ਹੁਕਮਰਾਨਾਂ ਨੂੰ ਇੱਥੋ ਦੇ ਨਿਵਾਸੀਆਂ ਅਤੇ ਘੱਟ ਗਿਣਤੀ ਕੌਮਾਂ ਦੀ ਤਰਫੋਂ ਕੌਮਾਂਤਰੀ ਪੱਧਰ ਤੇ ਸੰਜੀਦਾ ਸਵਾਲ ਕਰਦੇ ਹੋਏ ਅਤੇ ਉਨਾਂ ਵਲੋਂ ਦਹਿਸ਼ਤਗਰਦੀ ਦੇ ਨਾਮ ਦੀ ਦੁਰਵਰਤੋਂ ਕਰਕੇ ਇੱਥੋਂ ਦੇ ਨਾਗਰਿਕਾਂ ਨੂੰ ਰੋਜਾਨਾ ਹੀ ਫੌਜੀ ਅਤੇ ਪੈਰਾ ਮਿਲਟਰੀ ਫੋਰਸਾਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਨਾਉਣ ਅਤੇ ਆਪਣੇ ਹੀ ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰਨ ਦੀਆਂ ਦੁੱਖਦਾਹਿਕ ਕਾਰਵਾਈਆਂ ਉਤੇ ਗਹਿਰਾ ਦੁੱਖ ਅਤੇ ਅਫਸੋਸ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਨਾਂ ਕਿਹਾ ਕਿ ਪਹਿਲੇ ਮਰਹੂਮ ਇੰਦਰਾ ਗਾਂਧੀ ਨੇ ਇੰਡੀਅਨ ਵਿਧਾਨ ਦੀ ਧਾਰਾ-14 ਜੋ ਸਭਨਾਂ ਨਾਗਰਿਕਾਂ ਨੂੰ ਬਰਾਬਰਤਾ ਦੇ ਅਧਿਕਾਰ ਦਿੰਦੀ ਹੈ, ਧਾਰਾ-19 ਜੋ ਸਭ ਨੂੰ ਜਿੰਦਗੀ ਜਿਉਣ ਦਾ ਅਧਿਕਾਰ ਦਿੰਦੀ ਹੈ, ਉਸਦਾ ਘੌਰ ਉਲੰਘਣ ਕਰਕੇ 1984 ਵਿੱਚ ਸਿੱਖ ਕੋਮ ਦੇ ਸਰਬਉਚ ਅਸਥਾਨ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਯੂ ਸਟਾਰ ਦਾ ਫੌਜੀ ਹਮਲਾ ਕਰਕੇ ਉਥੇ ਸ਼ਰਧਾਪੂਰਵਕ ਦਰਸ਼ਨ ਕਰਨ ਅਤੇ ਨਤਮਸਤਕ ਹੋਣ ਪੰਹੁਚੇ 26000 ਸਿੱਖ ਸ਼ਰਧਾਲੂਆਂ ਜਿਨਾਂ ਵਿਚ ਬੱਚੇ, ਬੀਬੀਆਂ, ਨੌਜਵਾਨ ਅਤੇ ਬਜੁਰਗ ਸਨ, ਉਨਾਂ ਨੂੰ ਫੌਜ ਰਾਹੀਂ ਕਤਲੇਆਮ ਕਰਵਾਇਆ। ਫਿਰ ਮਰਹੂਮ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜਦੋਂ ਰਾਜੀਵ ਗਾਂਧੀ ਵਜ਼ੀਰੇਆਜ਼ਮ ਦੀ ਕੁਰਸੀ ਤੇ ਬੈਠੇ ਤਾਂ ਉਨਾਂ ਨੇ ਸਾਜ਼ਸੀ ਢੰਗ ਨਾਲ ਦਿੱਲੀ, ਕਾਨਪੁਰ, ਬੋਕਾਰੋ ਅਤੇ ਇੰਡੀਆਂ ਦੇ ਵੱਖ ਵੱਖ ਹਿੱਸਿਆ ਵਿਚ ਸਿੱਖ ਕੌਮ ਦੀ ਨਸਲਕੁਸ਼ੀ ਕਰਵਾਈ, ਜਾਇਦਾਦਾਂ ਤਬਾਹ ਕੀਤੀਆਂ, ਜ਼ਬਰ-ਜਿਨਹਾ ਕੀਤੇ। ਫਿਰ ਪੰਜਾਬ ਵਿਚ ਅੰਮ੍ਰਿਤਧਾਰੀ ਸਿੱਖ ਨੌਜਵਾਨਾ ਨੂੰ ਨਿਸ਼ਾਨਾ ਬਣਾ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਪੁਲਿਸ ਅਤੇ ਪੈਰਾ ਮਿਲਟਰੀ ਫੋਰਸਾਂ ਰਾਹੀਂ ਖਤਮ ਕੀਤਾ। ਅਣਪਛਾਤੀਆਂ ਲਾਸ਼ਾ ਗਰਦਾਨ ਕੇ 25000 ਸਿੱਖ ਨੌਜਵਾਨਾਂ ਨੂੰ ਜਾਂ ਤਾਂ ਨਦੀਆਂ ਦਰਿਆਵਾ ਵਿਚ ਰੋੜ੍ਹ ਦਿੱਤਾ ਜਾਂ ਉਨਾਂ ਦੇ ਜ਼ਬਰੀ ਸੰਸਕਾਰ ਕਰ ਦਿੱਤੇ। ਫਿਰ 1992 ਵਿੱਚ ਜਦੋਂ ਸੈਂਟਰ ਵਿਚ ਕਾਂਗਰਸ ਦੀ ਨਰਸਿਮਹਾ ਰਾਓ ਸਰਕਾਰ ਸੀ, ਉਸ ਸਮੇਂ ਕਾਂਗਰਸੀਆਂ, ਆਰ.ਐਸ.ਐਸ., ਬੀ.ਜੇ. ਪੀ., ਵਿਸ਼ਵ ਹਿੰਦੂ ਪਰੀਸ਼ਦ, ਹਿੰਦੂ ਸੁਰਕਸ਼ਾ ਸਮੰਤੀ, ਬਜਰੰਗ ਦਲ ਆਦਿ ਸੰਗਠਨਾਂ ਵਲੋਂ ਸਾਂਝੇ ਤੌਰ ’ਤੇ ਇੱਕ ਸਾਜਿਸ਼ ਤਹਿਤ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਨੂੰ ਲੱਖਾਂ ਦੀ ਗਿਣਤੀ ਵਿਚ ਇੱਕਤਰ ਹੋ ਕੇ ਗੈਣਤੀਆਂ, ਹਥੌੜਿਆਂ ਨਾਲ ਢਹਿ ਢੇਰੀ ਕਰ ਦਿੱਤਾ। ਫਿਰ ਉੜੀਸਾ ਅਤੇ ਹੋਰ ਦੱਖਣੀ ਸੂਬਿਆਂ ਵਿਚ ਫਿਰਕੂਆਂ ਵਲੋਂ ਇਸਾਈ ਚਰਚਾਂ ਨੂੰ ਅੱਗਾਂ ਲਗਵਾਈਆਂ ਗਈਆਂ, ਉਨਾਂ ਦੀ ਨਨਜ਼ਾਂ ਨਾਲ ਬਲਾਤਕਾਰ ਕੀਤੇ। ਸ਼੍ਰੀ ਗਰਾਹਮ ਸਟੇਨਜ਼ ਅਤੇ ਉਸਦੇ ਦੋ ਮਾਸੂਮ ਬੱਚਿਆਂ ਨੂੰ ਗੱਡੀ ਵਿਚ ਹੀ ਪੈਟ੍ਰੌਲ ਛਿੜਕ ਕੇ ਬੇਰਹਿਮੀ ਨਾਲ ਖਤਮ ਕਰ ਦਿੱਤਾ ਗਿਆ। 2000 ਵਿਚ ਜੰਮੂ ਕਸ਼ਮੀਰ ਦੇ ਚਿੱਠੀ ਸਿੰਘਪੁਰਾ ਵਿਖੇ 43 ਨਿਹੱਥੇ ਅੰਮ੍ਰਿਤਧਾਰੀ ਸਿੱਖਾਂ ਨੂੰ ਇੱਕ ਲਾਈਨ ਵਿਚ ਖੜੇ ਕਰਕੇ ਫੌਜ ਨੇ ਗੋਲੀਆਂ ਨਾਲ ਸ਼ਹੀਦ ਕਰ ਦਿੱਤੇ ਅਤੇ ਇਸ ਸਾਜਿਸ਼ ਨੂੰ ਮੁਸਲਿਮ ਕੌਮ ਸਿਰ ਮੜ੍ਹ ਕੇ, ਸਿੱਖਾਂ ਅਤੇ ਮੁਸਲਮਾਨਾਂ ਵਿਚ ਦੁਸ਼ਮਣੀ ਪੈਦਾ ਕਰਨ ਦੀ ਅਸਫ਼ਲ ਸਾਜਿਸ਼ ਰਚੀ। ਫਿਰ 2002 ਵਿਚ ਜਦੋਂ ਸ਼੍ਰੀ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਪਰੋਕਤ ਮੁਤਸੱਵੀ ਜਮਾਤਾਂ ਨੇ ਇੱਕ ਸਾਜਿਸ਼ ਤਹਿਤ 2000 ਮੁਸਲਮਾਨਾਂ ਦਾ ਦਿਨ ਦਿਹਾੜੇ ਕਤਲੇਆਮ ਕਰਵਾਇਆ। ਉਸ ਸਮੇਂ ਡਾਕਟਰ ਮਨਮੋਹਨ ਸਿੰਘ ਵਜੀਰੇਆਜ਼ਮ ਸਨ ਜਿਨਾਂ ਨੇ ਇਸ ਅਣਮਨੁੱਖੀ ਹੋਏ ਅਮਲ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਫਿਰ 2013 ਵਿਚ ਸ਼੍ਰੀ ਮੋਦੀ ਦੀ ਗੁਜਰਾਤ ਹਕੂਮਤ ਸਮੇਂ ਗੁਜਰਾਤ ਵਿਚ ਪੱਕੇ ਤੋਰ ਤੇ ਵੱਸ ਹੋਏ ਅਤੇ ਆਪਣੀਆਂ ਜਮੀਨਾ ਦੇ ਮਾਲਕ ਬਣੇ ਹੋਏ 60000 ਸਿੱਖ ਜੀਮੀਂਦਾਰਾਂ ਨੂੰ ਗੈਰ ਕਾਨੂੰਨੀ ਤਰੀਕੇ ਬੇਜਮੀਨੇ ਅਤੇ ਬੇਘਰ ਕਰਕੇ ਉਜਾੜ ਦਿੱਤਾ। ਹੁਕਮਰਾਨਾਂ ਦੀਆਂ ਅਜਿਹੀਆਂ ਕਾਰਵਾਈਆਂ ੂਸਰਕਾਰੀ ਦਹਿਸ਼ਤਗਰਦੀੂ ਨੂੰ ਪ੍ਰਤੱਖ ਰੂਪ ਵਿਚ ਕੋਂਮਾਤਰੀ ਪੱਧਰ ਤੇ ਸਪਸ਼ਟ ਕਰਦੀਆਂ ਹਨ। ਦੂਸਰੀ ਦਹਿਸ਼ਤਗਰਦੀ ਸਰਕਾਰੀ ਦਹਿਸ਼ਤਗਰਦੀ ਦੀ ਹੀ ਪੈਦਾਇਸ਼ ਹੈ। ਕਿਸੇ ਬੁਰਾਈ ਨੂੰ ਜੜ੍ਹ ਤੋਂ ਖਤਮ ਕਰਨ ਲਈ ਬੁਰਾ ਕਰਨ ਵਾਲੇ ਨੂੰ ਖ਼ਤਮ ਕਰਨ ਨਾਲ ਨਹੀਂ ਹੁੰਦੀ ਬਲਕਿ ਬੁਰਾਈ ਨੂੰ ਜਨਮ ਦੇਣ ਵਾਲੀ ਮਾਂ ਨੂੰ ਖਤਮ ਕਰਕੇ ਹੀ ਬੁਰਾਈ ਦਾ ਅੰਤ ਕੀਤਾ ਜਾ ਸਕਦਾ ਹੈ। ਇਸ ਲਈ ਜੇਕਰ ਵੱਡੇ ਅਮਰੀਕਾ, ਕੈਨੇਡਾ, ਫਰਾਂਸ, ਬਰਤਾਨੀਆ ਵਰਗੇ ਮੁਲਕ ਅਤੇ ਮੋਜੂਦਾ ਇੰਡੀਆ ਦੇ ਮੁਤਸੱਵੀ ਹੁਕਮਰਾਨ ਦਹਿਸ਼ਤਗਰਦੀ ਨੂੰ ਖਤਮ ਕਰਨ ਲਈ ਸੰਜੀਦਾ ਹਨ ਤਾਂ ਦਹਿਸ਼ਤਗਰਦੀ ਪੈਦਾ ਕਰਨ ਵਾਲੀ ਮਾਂ ਅਰਥਾਤ ‘‘ਸਰਕਾਰੀ ਦਹਿਸ਼ਤਗਰਦੀੂ ਨੂੰ ਖਤਮ ਕਰਨ ਲਈ ਦ੍ਰਿੜ ਹੌਣ, ਫਿਰ ਬੁਰਾਈ ਇੰਡੀਆ ਵਿਚ ਹੀ ਨਹੀਂ ਸੰਸਾਰ ਵਿਚ ਹੀ ਖ਼ਤਮ ਹੋ ਜਾਵੇਗੀ।
– ਪੰਜਾਬ ਟਾਇਮਜ਼ ਬਿਊਰੋ

Comments are closed.

COMING SOON .....


Scroll To Top
11