Monday , 17 December 2018
Breaking News
You are here: Home » PUNJAB NEWS » ਮੋਟਰਸਾਈਕਲ ਸਵਾਰਾਂ ਵੱਲੋਂ ਨਾਭਾ ਸ਼ਹਿਰ ’ਚ ਚਾਲਕ ਰੈਲੀ

ਮੋਟਰਸਾਈਕਲ ਸਵਾਰਾਂ ਵੱਲੋਂ ਨਾਭਾ ਸ਼ਹਿਰ ’ਚ ਚਾਲਕ ਰੈਲੀ

ਨਾਭਾ, 12 ਮਾਰਚ (ਕਰਮਜੀਤ ਸੋਮਲ)-ਰੋਆਇਲ ਅਨਫੀਲਡ ਮੋਟਰਸਾਈਕਲ ਰਾਈਡਰਾਂ ਵੱਲੋਂ ਸੁਰੱਖਿਅਤ ਚਾਲਕ ਨੂੰ ਲੈ ਕੇ ਪ੍ਰਤਾਪ ਆਟੋ ਮੋਬਾਈਲ ਪਟਿਆਲਾ ਗੇਟ ਵੱਲੋਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਇੱਕ ਸੁਰੱਖਿਅਤ ਸਵਾਰਾਂ ਨੇ ਮੋਟਰਸਾਈਕਲ ਰੈਲੀ ਕੱਢੀ ਗਈ। ਇਸ ਵਿੱਚ 70 ਦੇ ਕਰੀਬ ਮੋਟਰਸਾਈਕਲ ਸਵਾਰਾਂ ਨੇ ਹਿੱਸਾ ਲਿਆ। ਇਸ ਮੋਟਰਸਾਂਈਕਲ ਰੈਲੀ ਨੂੰ ਸਮਾਜ ਸੇਵਕ ਪ੍ਰਤਾਪ ਚੰਦ ਗੁਪਤਾ ਤੇ ਕਰਮਜੀਤ ਸਿੰਘ ਮਹਿਰਮ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਹ ਰਾਈਡਰ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਗੁਜਰਦੇ ਹੋਏ ਲੋਕਾਂ ਨੂੰ ਸੁਰੱਖਿਅਤ ਆਵਾਜਾਈ ਬਾਰੇ ਜਾਗਰੂਕ ਕੀਤਾ।ਇਸ ਮੌਕੇ ਅਨਿਲ ਗੁਪਤਾ ਤੇ ਸੁਨੀਲ ਗੁਪਤਾ ਨੇ ਦੱਸਿਆ ਕਿ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਆਪਣੀ ਸੁਰੱਖਿਆ ਬਾਰੇ ਨਹੀਂ ਸੋਚਦੇ ਜਿਸ ਨਾਲ ਕੋਈ ਵੀ ਸੜਕ ਦੁਰਘਟਨਾ ਹੋ ਸਕਦੀ ਹੈ ਤੇ ਉਹ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਸਕਦਾ ਹੈ ਜਾਂ ਫਿਰ ਉਸਦੀ ਜਾਨ ਵੀ ਜਾ ਸਕਦੀ ਹੈ। ਇਸ ਮੌਕੇ ਤੇ ਪ੍ਰਤਾਪ ਆਟੋ ਮੋਬਾਈਲ ਵੱਲੋਂ ਵਧੀਆ ਰਾਈਡਰਾਂ ਨੁੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਹ ਰੈਲੀ ਸ਼ਹਿਰ ਤੋਂ ਹੁੰਦੇ ਹੋਏ ਨਾਨੋਕੀ ਪਿੰਡ ਵਿਖੇ ਖਤਮ ਹੋਈ।ਇਸ ਮੌਕੇ ਸਮਾਜ ਸੇਵਕ ਪ੍ਰਤਾਪ ਚੰਦ ਗੁਪਤਾ, ਅਨਿਲ ਗੁਪਤਾ, ਨਰੇਸ਼ ਗੁਪਤਾ, ਸੁਨੀਲ ਗੁਪਤਾ, ਸੰਦੀਪ ਕੁਮਾਰ, ਨਰੇਸ਼ ਸਿੰਗਲਾ, ਅੰਕਿਤ ਗੁਪਤਾ, ਯੁਵਰਾਜ ਸਿੰਘ, ਗੁਰਮੀਤ ਸਿੰਘ, ਭੁਪੇਸ਼ ਕੁਮਾਰ ਆਦਿ ਹਾਜ਼ਰ ਰਹੇ।

Comments are closed.

COMING SOON .....


Scroll To Top
11