Tuesday , 21 January 2020
Breaking News
You are here: Home » BUSINESS NEWS » ਮੋਟਰਸਾਈਕਲ ਸਵਾਰਾਂ ਨੇ ਬਜ਼ੁਰਗ ਕੋਲੋਂ ਦਿਨ ਦਿਹਾੜੇ ਕੀਤੀ ਲੁੱਟ ਖੋਹ

ਮੋਟਰਸਾਈਕਲ ਸਵਾਰਾਂ ਨੇ ਬਜ਼ੁਰਗ ਕੋਲੋਂ ਦਿਨ ਦਿਹਾੜੇ ਕੀਤੀ ਲੁੱਟ ਖੋਹ

ਫਤਿਆਬਾਦ, 27 ਨਵੰਬਰ (ਸਹੋਤਾ)- ਤਰਨਤਾਰਨ ਤੋਂ ਗੋਇੰਦਵਾਲ ਸਾਹਿਬ ਨੂੰ ਵਾਇਆ ਫਤਿਆਬਾਦ ਆਉਦੇ ਮੇਨ ਰੋਡ ਤੇ ਲੁੱਟ ਖੋਹ ਕਰਨ ਵਾਲੇ ਨਿਤ ਦਿਨ ਬੇਖੌਫ ਹੋ ਕੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜਦਕਿ ਸਥਾਨਕ ਪੁਲਿਸ ਮੂਕ ਦਰਸ਼ਕ ਬਣ ਕੇ ਲੋਕਾ ਦਾ ਹੋ ਰਿਹਾ ਆਰਥਿਕ ਸ਼ੋਸ਼ਣ ਦੇਖ ਰਹੀ ਹੈ। ਇਸੇ ਹੀ ਤਰ੍ਹਾਂ ਦੀ ਇਕ ਘਟਨਾ ਪਿੰਡ ਵੇਈਂਪੁਈ ਦੇ ਵਾਸੀ ਸੁਰਜੀਤ ਸਿੰਘ ਰਿਟਾਇਰਡ ਅਧਿਆਪਕ ਨਾਲ ਵਾਪਰੀ ਜਦੋਂ ਉਹ ਆਪਣੀ ਬੇਟੀ ਨੂੰ ਪਿੰਡ ਸ਼ੇਖਚੱਕ ਛੱਡ ਕੇ ਵਾਪਸ ਆਪਣੇ ਪਿੰਡ ਵੇਈਂਪੁਈ ਆ ਰਹੇ ਸਨ । ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੁਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੀ ਐਕਟਿਵਾ ਸਕੂਟੀ ਤੇ ਸਵਾਰ ਹੋ ਕੇ ਸ਼ੇਖਚੱਕ ਤੋਂ ਵੇਈਂਪੁਈ ਨੂੰ ਆ ਰਹੇ ਸੀ ਤਾ ਪੁਰਾਣੇ ਭੱਠੇ ਕੋਲ ਦੋ ਮੋਟਰਸਾਈਕਲ ਸਵਾਰ ਨੌਜਵਾਨ ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸਨ ਨੇ ਉਸ ਦੇ ਨੇੜੇ ਮੋਟਰਸਾਈਕਲ ਲਿਆ ਕੇ ਉਸ ਦੇ ਕੁੜਤੇ ਦੀ ਜੇਬ ਖਿੱਚ ਲਈ ਜਿਸ ਨਾਲ ਉਸ ਦਾ ਕੁੜਤਾ ਪਾਟ ਗਿਆ ਅਤੇ ਲੁਟੇਰੇ ਜੇਬ ਖਿੱਚ ਕੇ ਲੈ ਗਏ ਜਿਸ ਵਿਚ ਇਕ ਮੋਬਾਇਲ ਅਤੇ ਹੋਰ ਜਰੂਰੀ ਸਮਾਨ ਸੀ । ਜਿਕਰਯੋਗ ਹੈ ਕਿ ਚੋਹਲਾ ਸਾਹਿਬ,ਖਡੂਰ ਸਾਹਿਬ ਅਤੇ ਤਰਨਤਾਰਨ ਨੂੰ ਜਾਣ ਵਾਲੀ ਸੜਕ ਤੇ ਰੋਜ਼ਾਨਾ ਕਿਸੇ ਨਾ ਕਿਸੇ ਰਾਹਗੀਰ ਨੂੰ ਮੋਟਰਸਾਈਕਲ ਸਵਾਰ ਲੁਟੇਰੇ ਲੁੱਟ ਲੈਂਦੇ ਹਨ ਪਰੰਤੂ ਪਿੱਛਲੇ ਲੰਮੇ ਸਮੇਂ ਤੋਂ ਹੋਈਆਂ ਵਾਰਦਾਤਾਂ ਨੂੰ ਟਰੇਸ ਕਰਨ ਵਿਚ ਪੁਲਿਸ ਪ੍ਰਸ਼ਾਸਨ ਬੁਰੀ ਤਰਾਂ ਅਸਫਲ ਰਿਹਾ ਹੈ ਜਦੋਂਕਿ ਕਈ ਮੋਟਰਸਾਈਕਲ ਸਵਾਰ ਲੁਟੇਰਿਆਂ ਦੀਆਂ ਤਸਵੀਰਾਂ ਸੀ ਸੀ ਟੀ ਵੀ ਕੈਮਰਿਆਂ ਵਿਚ ਵੀ ਆ ਚੁੱਕੀਆਂ ਹਨ ਪਰ ਫਿਰ ਵੀ ਸਥਾਨਕ ਪੁਲਿਸ ਦੇ ਹੱਥ ਖਾਲੀ ਹਨ। ਲੋਕਾਂ ਦੀ ਉੱਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਕੋਲੋਂ ਮੰਗ ਹੈ ਕਿ ਮੋਟਰਸਾਈਕਲ ਸਵਾਰ ਲੁਟੇਰਿਆਂ ਤੋਂ ਸਥਾਨਕ ਲੋਕਾਂ ਨੂੰ ਰਾਹਤ ਦਿਵਾਈ ਜਾਵੇ।

Comments are closed.

COMING SOON .....


Scroll To Top
11