Saturday , 21 April 2018
Breaking News
You are here: Home » PUNJAB NEWS » ਮੋਟਰਸਾਈਕਲ ਚੋਰ ਗਿਰੋਹ ਦੇ 3 ਕਾਬੂ 8 ਮੋਟਰਸਾਈਕਲ ਬਰਾਮਦ

ਮੋਟਰਸਾਈਕਲ ਚੋਰ ਗਿਰੋਹ ਦੇ 3 ਕਾਬੂ 8 ਮੋਟਰਸਾਈਕਲ ਬਰਾਮਦ

image ਸੰਗਰੂਰ, 14 ਜੁਲਾਈ (ਸੰਜੀਵ ਸਿੰਗਲਾ)- ਜ਼ਿਲ੍ਹਾ ਸੰਗਰੂਰ ਪੁਲਿਸ ਨੇ ਮੋਟਰਸਾਈਕਲ ਚੋਰ ਗਿਰੋਹ ਦੇ 3 ਬੰਦੇ ਕਾਬੂ ਕਰਕੇ ਉਨ੍ਹਾਂ ਕੋਲੋਂ 8 ਮੋਟਰਸਾਈਕਲ ਬਰਾਮਦ ਕੀਤੇ ਸਨ। ਡੀ.ਐਸ.ਪੀ.ਗੁਰਮੀਤ ਸਿੰਘ ਨੇ ਦਸਿਆ ਕਿ ਸੀ.ਆਈ.ਏ. ਸਟਾਫ ਬਹਾਦਰ ਸਿੰਘ ਬਾਲਾ ਦੇ ਇੰਚਾਰਜ ਇੰਸਪੈਕਟਰ ਹਰਵਿੰਦਰ ਦੀ ਰਹਿਨੁਮਾਈ ਹੇਠ ਸਬ ਇੰਸਪੈਕਟਰ ਕੇਵਲ ਸਿੰਘ ਨੇ ਨਾਕਾ ਬੰਦੀ ਕਰਕੇ ਚਾਰਨਜੋਤ ਸਿੰਘ ਉਰਫ ਜੋਤ ਪੁਤਰ ਕੁਲਦੀਪ ਸਿੰਘ ਵਾਸੀ ਮਲਦੋਦ, ਸ਼ਹਬਾਜ ਖਾਨ ਉਰਫ ਸਨੀ ਪੁਤਰ ਦਿਲਵਰ ਸ਼ਾਹ ਵਾਸੀ ਮਾਲੇਰਕੋਟਲਾ ਅਤੇ ਵਿਰੋਜ ਖਾਨ ਉਰਫ ਮੰਗੂ ਪੁਤਰ ਸਲਾਮਤ ਅਲੀ ਵਾਸੀ ਪਿੰਡ ਦੇਹਲੀਜ ਕਲਾਂ ਨੂੰ ਕਾਬੂ ਕਰਕੇ 6 ਮੋਟਰਸਾਈਕਲ ਬਰਾਮਦ ਕੀਤੇ ਅਤੇ 2 ਮੋਟਰਸਾਈਕਲ ਪੁਛ ਗਿਛ ਦੌਰਾਨ ਬਰਾਮਦ ਕੀਤੇ ਹਨ। ਉਨ੍ਹਾਂ ਪੁਲਿਸ ਵਲੋਂ ਪੁਛ ਪੜਤਾਲ ਤੇ ਮੰਨਿਆ ਕਿ ਅਸੀਂ ਚੋਰੀ ਦੇ 3 ਮੋਟਰਸਾਈਕਲ ਕਵਾੜਿਆਂ ਨੂੰ ਵੇਚੇ ਸਨ ਕੁਲ 11 ਮੋਟਰਸਾਈਕਲ ਚੋਰੀ ਕੀਤੇ ਸਨ। ਪੁਲਿਸ ਵਲੋਂ ਉਨਾਂਹ ਕਵਾੜਿਆਂ ਦੀ ਭਾਲ ਕਰ ਰਹੀ ਹੈ ਜਿਨ੍ਹਾ ਨੇ ਇਨ੍ਹਾਂ ਤੋਂ ਚੋਰੀ ਦੇ 3 ਮੋਟਰਸਾਈਕਲ ਖਰੀਦੇ ਸਨ। ਪੁਲਿਸ ਨੇ ਦਸਿਆ ਕਿ ਫੜੇ ਚੋਰਾਂ ਦੀ ਉਮਰ 20 ਸਾਲ ਦੇ ਕਰੀਬ ਹੈ।

Comments are closed.

COMING SOON .....
Scroll To Top
11