ਮੰਡੀ ਗੋਬਿੰਦਗੜ੍ਹ, 21 ਸਤੰਬਰ (ਬਲਜਿੰਦਰ ਸਿੰਘ ਪਨਾਗ)- ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਭਰੀ ਆਬਾਦੀ ਵਾਲੇ ਖੇਤਰ ਗੁਰੂ ਕੀ ਨਗਰੀ ਨੇੜੇ ਅਨਾਜ ਮੰਡੀ ‘ਚ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਇਕ ਨੌਜਵਾਨ ਕੋਲੋਂ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਉਸ ਵੇਲੇ ਨਾਕਾਮ ਸਾਬਤ ਹੋ ਗਈ ਜਦੋਂ ਨੌਜਵਾਨ ਦੇ ਰੌਲਾ ਪਾਉਣ ‘ਤੇ ਉਸ ਦੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ । ਇਸ ਘਟਨਾ ਸਬੰਧੀ ਹਸਪਤਾਲ ਵਿਚ ਦਾਖ਼ਲ ਨਵਦੀਪ ਸਿੰਘ (24) ਪੁਤਰ ਰਣਜੀਤ ਸਿੰਘ ਵਾਸੀ ਮੁਹਲਾ ਰਾਮ ਨਗਰ, ਮੰਡੀ ਗੋਬਿੰਦਗੜ੍ਹ ਨੇ ਪੁਲਿਸ ਨੂੰ ਦਿਤੇ ਬਿਆਨਾਂ ਵਿਚ ਦਸਿਆ ਕਿ ਉਹ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਬਾਜ਼ਾਰ ਨੂੰ ਜਾ ਰਿਹਾ ਸੀ ਇਸੇ ਦੌਰਾਨ ਉਸ ਦਾ ਮੋਟਰਸਾਈਕਲ ਪੈਂਚਰ ਹੋਣ ਕਰਕੇ ਜਦੋਂ ਉਹ ਪੈਂਚਰ ਵਾਲੀ ਦੁਕਾਨ ਦੇ ਬਾਹਰ ਰੁਕਿਆ ਤਾਂ ਉਸ ਕੋਲ ਕੁਝ ਨੌਜਵਾਨ ਆਏ ਅਤੇ ਉਸ ਦੇ ਮੋਟਰਸਾਈਕਲ ਨੂੰ ਚੋਰੀ ਦਾ ਦਸ ਕੇ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕਰਨ ਲਗੇ ਪ੍ਰੰਤੂ ਨਵਦੀਪ ਨੇ ਮੋਟਰਸਾਈਕਲ ਨਹੀਂ ਛਡਿਆ ਤੇ ਰੌਲਾ ਪਾਉਣਾ ਸ਼ੁਰੂ ਕਰ ਦਿਤਾ ਇਸੇ ਦੌਰਾਨ ਉਸ ਦੇ ਪਰਿਵਾਰਕ ਮੈਂਬਰ ਵੀ ਮੌਕੇ ‘ਤੇ ਪਹੁੰਚ ਗਏ ਜਿਨ੍ਹਾਂ ਨੇ ਨਵਦੀਪ ਨੂੰ ਉਨ੍ਹਾਂ ਨੌਜਵਾਨਾਂ ਪਾਸੋਂ ਛੁਡਵਾਇਆ।ਹਸਪਤਾਲ ’ਚ ਦਾਖ਼ਲ ਨਵਦੀਪ ਸਿੰਘ ਦੀ ਮਾਤਾ ਊਸ਼ਾ ਸਿੰਘ ਨੇ ਦਸਿਆ ਕਿ ਨੌਜਵਾਨਾਂ ਵਲੋਂ ਕੀਤੀ ਗਈ ਹਥਾਪਾਈ ਦੌਰਾਨ ਉਨ੍ਹਾਂ ਦੇ ਵੀ ਸਟਾਂ ਲਗੀਆਂ ਹਨ । ਪੁਲਿਸ ਨੇ ਨਵਦੀਪ ਸਿੰਘ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।