Sunday , 26 May 2019
Breaking News
You are here: Home » BUSINESS NEWS » ਮੈਡੀਕਲ ਪ੍ਰੈਕਟੀਸਰਨਜ਼ ਨੇ ਸਰਕਾਰ ਖਿਲਾਫ ਕੱਢੀ ਭੜਾਸ

ਮੈਡੀਕਲ ਪ੍ਰੈਕਟੀਸਰਨਜ਼ ਨੇ ਸਰਕਾਰ ਖਿਲਾਫ ਕੱਢੀ ਭੜਾਸ

ਸਰਕਾਰ ਵੱਲੋਂ ਆਪਣੇ ਵਾਅਦੇ ਤੋਂ ਭੱਜਣ ਦੇ ਖਿਲਾਫ ਰੋਸ ਮਾਰਚ

ਰਾਮਪੁਰਾ ਫੂਲ, 25 ਮਈ (ਮਨਦੀਪ ਢੀਂਗਰਾ, ਸੁਖਮੰਦਰ ਰਾਮਪੁਰਾ)- ਸਟੇਟ ਬਾਡੀ ਦੇ ਨਿਰਦੇਸ਼ਾਂ ਤਹਿਤ ਮਨਾਏ ਜਾ ਰਹੇ ਪੰਦਰਵਾੜੇ ਤਹਿਤ ਸਥਾਨਕ ਮਾਸਟਰ ਬਾਬੂ ਸਿੰਘ ਯਾਦਗਾਰੀ ਭਵਨ ਤੋ ਚੱਲ ਕੇ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ਼ ਬਲਾਕ ਰਾਮਪੁਰਾ ਦੇ ਪ੍ਰਧਾਨ ਡਾ. ਗੁਰਸੇਵਕ ਢੱਡੇ ਦੀ ਅਗਵਾਈ ਹੇਠ ਤਹਿਸੀਲ ਫੂਲ਼ ਦੇ ਰਾਮਪੁਰਾ ਪਿੰਡ, ਪਿਥੋ, ਬਦਿਆਲਾ, ਬੱਲ੍ਹੋ, ਚਾਉਂਕੇ, ਖੋਖਰ, ਢੱਡੇ, ਮੰਡੀ ਕਲਾਂ ਅਤੇ ਬਾਲਿਆਂਵਾਲੀ ਵਿੱਚ ਸਰਕਾਰ ਵੱਲੋਂ ਆਪਣੇ ਵਾਅਦੇ ਤੋ ਭੱਜਣ ਦੇ ਖਿਲਾਫ ਚੇਤਨਾ ਰੋਸ ਮਾਰਚ ਕੱਢਿਆ।ਇਸ ਮੋਕੇ ਬੋਲਦਿਆਂ ਸਟੇਟ ਕਮੇਟੀ ਮੈਂਬਰ ਡਾਕਟਰ ਹਰਦੇਵ ਸ਼ਰਮਾ ਨੇ ਕਿਹਾ ਕਿ ਕਾਗਰਸ ਪਾਰਟੀ ਨੇ ਸਾਡੇ ਨਾਲ ਵਾਅਦਾ ਕਰਦਿਆਂ ਆਪਣੇ ਚੋਣ ਮੈਨੀਫੇਸਟੋ ਦੇ ਲੜੀ ਨੰ : 16 ਵਿੱਚ ਬਕਾਇਦਾ ਦਰਜ ਕੀਤਾ ਸੀ,ਕਿ ਕਾਗਰਸ ਪਾਰਟੀ ਦੀ ਸਰਕਾਰ ਬਣਨ ਤੇ ਪੱਛਮੀ ਬੰਗਾਲ ਦੀ ਤਰਜ ਤੇ ਵਿਧਾਨ ਸਭਾ ਵਿੱਚ ਇੱਕ ਮਤਾ ਲਿਆ ਕੇ ਪਿੰਡਾਂ ਵਿੱਚ ਪ੍ਰੈਕਟਿਸ ਕਰਦੇ ਆਰ.ਐਮ.ਪੀ ਡਾਕਟਰਾਂ ਦਾ ਮਸਲਾ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ।ਹੁਣ ਸਰਕਾਰ ਆਪਣੇ ਵਾਅਦੇ ਤੋ ਭੱਜ ਰਹੀ ਹੈ। ਇਸ ਮੌਕੇ ਜਿਲ੍ਹਾ ਪ੍ਰਧਾਨ ਡਾ. ਜਗਤਾਰ ਸਿੰਘ ਫੂਲ ਨੇ ਕਿਹਾ ਕਿ ਪੰਜਾਬ ਦੇ 13 ਹਜਾਰ ਤੋ ਉਪਰ ਪਿੰਡਾਂ ਵਿੱਚ ਇਹ ਆਰ.ਐਮ.ਪੀ ਡਾਕਟਰ ਹੀ ਮਾਮੂਲੀ ਫੀਸ ਤੇ ਮੁੱਢਲੀਆਂ ਸਿਹਤ ਸਹੂਲਤਾਂ ਦੇ ਰਹੇ ਹਨ।ਅੱਜ ਸਰਕਾਰ ਕੋਲ ਆਬਾਦੀ ਦੇ ਹਿਸਾਬ ਨਾਲ ਨਾਂ ਤਾਂ ਡਾਕਟਰ ਹਨ , ਨਾ ਹਸਪਤਾਲ ਹਨ, ਨਾਂ ਹੀ ਦਵਾਈਆਂ ਹਨ। ਉਹਨਾਂ ਮਾਨਯੋਗ ਸੁਪਰੀਮ ਕੋਰਟ ਨੂੰ ਕਿਹਾ ਕਿ ਆਰ.ਐਮ.ਪੀ ਡਾਕਟਰਾਂ ਦੇ ਖਿਲਾਫ ਦਿੱਤੇ ਫੈਸਲੇ ਤੇ ਪੁਨਰ ਵਿਚਾਰ ਕਰੇ।
ਇਸ ਮੌਕੇ ਮਹਿੰਦਰ ਸਿੰਘ ਬਾਲਿਆਂਵਾਲੀ ਭਾਰਤੀ ਕਿਸਾਨ ਯੂਨੀਅਨ ਡਕੌਤਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡਾਕਟਰ ਮਲਕੀਤ ਸਿੰਘ ਸੰਧੂ ਖੁਰਦ ਜਨਰਲ ਸਕੱਤਰ,ਡਾ. ਹਰਜਿੰਦਰ ਸਿੰਘ ਭਾਈਰੂਪਾ ਚੇਅਰਮੈਨ,ਡਾਕਟਰ ਦਰਸ਼ਨ ਜਿੰਦਲ ਪ੍ਰੈਸ ਸਕੱਤਰ,ਡਾ. ਗੁਰਾਦਿੱਤਾ ਸਿੰਘ ਸਕੱਤਰ,ਡਾ. ਇਕਬਾਲ ਸਿੰਘ ਸਲਾਹਕਾਰ ਅਤੇ ਡਾ. ਕੌਰ ਸਿੰਘ ਫੂਲ ਕੈਸ਼ੀਅਰ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11