Sunday , 17 December 2017
Breaking News
You are here: Home » NATIONAL NEWS » ਮੈਂ ਚਾਹ ਵੇਚੀ ਹੈ-ਦੇਸ਼ ਨੂੰ ਨਹੀਂ ਵੇਚਿਆ

ਮੈਂ ਚਾਹ ਵੇਚੀ ਹੈ-ਦੇਸ਼ ਨੂੰ ਨਹੀਂ ਵੇਚਿਆ

ਗੁਜਰਾਤ ਦੀਆਂ ਚੋਣ ਸਭਾਵਾਂ ’ਚ ਪ੍ਰਧਾਨ ਮੰਤਰੀ ਵੱਲੋਂ ਕਾਂਗਰਸ ’ਤੇ ਤਿੱਖੇ ਹਮਲੇ

ਰਾਜਕੋਟ, 27 ਨਵੰਬਰ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਚਾਹ ਵੇਚੀ ਹੈ ਦੇਸ਼ ਨਹੀਂ ਵੇਚਿਆ। ਗੁਜਰਾਤ ਵਿੱਚ ਇੱਕ ਤੋਂ ਬਾਅਦ ਇੱਕ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਾਂਗਰਸ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਗਰੀਬੀ ਦਾ ਮਜ਼ਾਕ ਨਾ ਉਡਾਇਆ ਜਾਵੇ। ਗੁਜਰਾਤ ਵਿੱਚ ਇੱਕ ਤੋਂ ਬਾਅਦ ਇੱਕ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਵਿਰੋਧੀ ਪਾਰਟੀਆਂ ਅਤੇ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ’ਤੇ ਜੰਮ ਕੇ ਹਮਲਾ ਬੋਲਿਆ। ਸੋਮਵਾਰ ਨੂੰ ਪ੍ਰਧਾਨ ਮੰਤਰੀ ਵੱਲੋਂ ਆਪਣੇ ਜੱਦੀ ਸੂਬੇ ਵਿੱਚ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ ਹੈ। ਇੱਥੇ ਗੁਜਰਾਤ ਵਿਧਾਨ ਸਭਾ ਦੀਆਂ 182 ਸੀਟਾਂ ਲਈ 9 ਅਤੇ 14 ਦਸੰਬਰ ਨੂੰ ਦੋ ਪੜਾਅ ’ਚ ਵੋਟਾਂ ਪੈਣੀਆਂ ਹਨ। ਕਾਂਗਰਸ ਅਤੇ ਭਾਜਪਾ ਲਈ ਇਹ ਚੋਣਾਂ ਵਕਾਰ ਦਾ ਸਵਾਲ ਬਣੀਆਂ ਹੋਈਆਂ ਹਨ। ਬੀਤੇ ਕੱਲ੍ਹ ਸ੍ਰੀ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ’ਤੇ ਹਮਲੇ ਕੀਤੇ ਸਨ। ਸੋਮਵਾਰ ਨੂੰ ਪ੍ਰਧਾਨ ਮੰਤਰੀ ਨੇ ਰਾਏਕੋਟ ਵਿਖੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਮੈਨੂੰ ਇਸ ਲਈ ਨਾ ਪਸੰਦ ਕਰਦੀ ਹੈ ਕਿਉਂਕਿ ਮੈਂ ਇੱਕ ਗਰੀਬ ਪਰਿਵਾਰ ਤੋਂ ਹਾਂ, ਕੀ ਕੋਈ ਪਾਰਟੀ ਏਨਾ ਨੀਚੇ ਗਿਰ ਸਕਦੀ ਹੈ। ਉਨ੍ਹਾਂ ਕਿਹਾ ਕਿ ਮੈਂ ਚਾਹ ਵੇਚੀ ਹੈ ਪਰ ਦੇਸ਼ ਨਹੀਂ ਵੇਚਿਆ। ਉਨ੍ਹਾਂ ਕਾਂਗਰਸ ਨੂੰ ਅਪੀਲ ਕੀਤੀ ਕਿ ਉਹ ਗਰੀਬਾਂ ਅਤੇ ਗਰੀਬੀ ਮੂਲ ਦੇ ਲੋਕਾਂ ਦਾ ਮਜ਼ਾਕ ਨਾ ਉਡਾਏ। ਸ੍ਰੀ ਮੋਦੀ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਦੂਸਰੇ ਵਿਰੋਧੀ ਨੇਤਾ ਜਦੋਂ ਗੁਜਰਾਤ ਆਉਂਦੇ ਹਨ ਤਾਂ ਉਹ ਗੁਜਰਾਤ ਦੇ ਬੇਟੇ ਬਾਰੇ ਝੂਠ ਫੈਲਾਉਂਦੇ ਹਨ। ਕਾਂਗਰਸ ਨੇ ਪਹਿਲਾਂ ਸ. ਪਟੇਲ ਬਾਰੇ ਵੀ ਅਜਿਹਾ ਕੀਤਾ ਸੀ। ਕੋਈ ਵੀ ਗੁਜਰਾਤੀ ਕਾਂਗਰਸੀਆਂ ਦੇ ਝੂਠ ਨੂੰ ਸਵਿਕਾਰ ਨਹੀਂ ਕਰੇਗਾ। ਉਨ੍ਹਾਂ ਕਾਂਗਰਸ ’ਤੇ ਹਮਲਾ ਬੋਲਦੇ ਹੋਏ ਕਿਹਾ ਕਿ 70 ਦਿਨ ਤੱਕ ਡੋਕਲਾਮ ਵਿੱਚ ਚੀਨੀ ਫੌਜ ਸਾਡੀ ਫੌਜ ਸਾਹਮਣੇ ਖੜੀ ਰਹੀ ਪਰ ਰਾਹੁਲ ਗਾਂਧੀ ਨੇ ਚੀਨੀ ਰਾਜਦੂਤ ਨੂੰ ਗਲੇ ਕਿਉਂ ਲਗਾਇਆ।

Comments are closed.

COMING SOON .....
Scroll To Top
11