Saturday , 20 April 2019
Breaking News
You are here: Home » PUNJAB NEWS » ਮੈਂਬਰ ਪਾਰਲੀਮੈਂਟ ਬਿੱਟੂ ਵੱਲੋਂ ਬੇਟ ਇਲਾਕੇ ਤੋਂ ਉਮੀਦਵਾਰ ਦੇ ਹੱਕ ’ਚ ਚੋਣ ਪ੍ਰਚਾਰ

ਮੈਂਬਰ ਪਾਰਲੀਮੈਂਟ ਬਿੱਟੂ ਵੱਲੋਂ ਬੇਟ ਇਲਾਕੇ ਤੋਂ ਉਮੀਦਵਾਰ ਦੇ ਹੱਕ ’ਚ ਚੋਣ ਪ੍ਰਚਾਰ

ਜਗਰਾਉਂ, 12 ਸਤੰਬਰ (ਪਰਮਜੀਤ ਸਿੰਘ ਗਰੇਵਾਲ)-ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਬੇਟ ਇਲਾਕੇ ਦੇ ਪਿੰਡ ਮੱਧੇਪੁਰ, ਪਰਜੀਆਂ ਕਲਾਂ, ਕੰਨੀਆ ਖੁਰਦ, ਬਾਘੀਆਂ ਖੁਰਦ, ਤਿਹਾੜਾ, ਜਨੇਤਪੁਰਾ, ਲੀਲਾਂ ਆਦਿ ਪਿੰਡਾਂ ਦਾ ਅਤੇ ਲੋਧੀਵਾਲ ਜ਼ੋਨ ਤੋਂ ਜੀਵਨ ਸਿੰਘ ਬਾਘੀਆਂ, ਕਾਕੜ ਤੋਂ ਜਗਜੀਤ ਸਿੰਘ ਤਿਹਾੜਾ, ਮਲਸੀਹਾਂ ਬਾਜਣ ਤੋਂ ਬੀਬੀ ਗੁਰਦੀਪ ਕੌਰ ਤੇ ਸ਼ੇਰਪੁਰ ਖੁਰਦ ਤੋਂ ਪਰਮਜੀਤ ਕੌਰ ਲੀਲਾ ਪੱਛਮੀ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਸ. ਬਿੱਟੂ ਨੇ ਲੋਕਾਂ ਨੂੰ ਕਾਂਗਰਸੀ ਉਮੀਦਵਾਰ ਦੇ ਹੱਕ ’ਚ ਵੋਟਾਂ ਪਾਉਣ ਦੀ ਅਪੀਲ ਕੀਤੀ ਤੇ ਆਖਿਆ ਕਿ ਜੇਕਰ ਤੁਸੀ ਆਪਣੇ ਪਿੰਡਾਂ ਦਾ ਸਰਵਪੱਖੀ ਵਿਕਾਸ ਚਾਹੁੰਦੇ ਹੋ ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਓ। ਇਸ ਮੌਕੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਕਰਨਜੀਤ ਸਿੰਘ ਸੋਨੀ ਗਾਲਿਬ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਸੁਰੇਸ਼ ਗਰਗ, ਬਚਿੱਤਰ ਸਿੰਘ, ਮਨੀ ਗਰਗ, ਸੁਖਦੇਵ ਸਿੰਘ, ਪ੍ਰਮਿੰਦਰ ਸਿੰਘ ਟੂਸਾ, ਜਮਨਾ ਬਾਈ, ਨਰਿੰਦਰ ਸਿੰਘ, ਜੰਗ ਨੰਬਰਦਾਰ, ਕੁਲਵੰਤ ਸਿੰਘ ਤਿਹਾੜਾ, ਮੇਜਰ ਸਿੰਘ ਤਿਹਾੜਾ, ਮਲਕੀਤ ਸਿੰਘ ਗਿੱਦੜਵਿੰਡੀ, ਕਾਮਰੇਡ ਨਛੱਤਰ ਸਿੰਘ, ਪ੍ਰੀਤਮ ਸਿੰਘ, ਮਨਜੀਤ ਕੌਰ, ਗੁਲਜ਼ਾਰ ਸਿੰਘ, ਬਲਵਿੰਦਰ ਸਿੰਘ ਮੰਡ ਤਿਹਾੜਾ, ਬਿੱਕਰ ਸਿੰਘ, ਜਤਿੰਦਰ ਸਿੰਘ ਸਫੀਪੁਰਾ, ਵਰਕਪਾਲ ਸਿੰਘ ਲੀਲਾਂ ਤੇ ਦੀਪਾ ਲੀਲਾਂ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11