Thursday , 25 April 2019
Breaking News
You are here: Home » ENTERTAINMENT » ਮੇਲਿਆਂ ਦੇ ਸ਼ਹਿਰ ਬਰਿਸਬੇਨ ਵਿਖੇ ਤਰਸੇਮ ਜਸੜ, ਦਰਸ਼ਨ ਲਖੇਵਾਲ ਅਤੇ ਹਰਦੀਪ ਧਾਲੀਵਾਲ ਦਾ ਖੁਲ੍ਹਾ ਅਖਾੜਾ 24 ਨੂੰ

ਮੇਲਿਆਂ ਦੇ ਸ਼ਹਿਰ ਬਰਿਸਬੇਨ ਵਿਖੇ ਤਰਸੇਮ ਜਸੜ, ਦਰਸ਼ਨ ਲਖੇਵਾਲ ਅਤੇ ਹਰਦੀਪ ਧਾਲੀਵਾਲ ਦਾ ਖੁਲ੍ਹਾ ਅਖਾੜਾ 24 ਨੂੰ

ਬ੍ਰਿਸਬੇਨ, 20 ਜੂਨ-ਆਸਟ੍ਰੇਲੀਆ ਦਾ ਸ਼ਹਿਰ ਬ੍ਰਿਸਬੇਨ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆ ਨਾਲ ਹਮੇਸ਼ਾ ਤੋ ਮਸ਼ਹੂਰ ਰਿਹਾ ਹੈ । ਅਕਸਰ ਹਰ ਤਿੁਹਾਰ ਤੇ?ਥੇ ਪ੍ਰਬੰਧਕਾ ਵਲੋ ਮੇਲੇ ਆਯੋਜਿਤ ਕੀਤੇ ਜਾਂਦੇ ਹਨ ਤੇ ਭਰਪੂਰ ਗਿਣਤੀ ਵਿਚ ਲੋਕ ਆਪਣੇ ਪਰਿਵਾਰਾ ਨਾਲ ਮਸ਼ਰੂਫ ਹੁੰਦੇ ਹਨ । ਇਸ ਲੜੀ ਵਿਚ ਪੀ ਟੀ ਈ ਕੇਂਦਰ ਅਤੇ ਰਾਈਜ਼ਿੰਗ ਪੰਜਾਬ ਦੀ ਪੂਰੀ ਟੀਮ ਲਵਪ੍ਰੀਤ ਸਿੰਘ ,ਸ਼ਮਸ਼ੇਰ ਸਿੰਘ ਹਰਵਿੰਦਰ ਸਿੰਘ ਅਤੇ ਬਿਕਰਮਜੀਤ ਸਿੰਘ ਹੋਰਾਂ ਦੀ ਸਖ਼ਤ ਮਿਹਨਤ ਸਦਕਾ 24 ਜੂਨ ਦਿਨ ਐਤਵਾਰ ਨੂੰ ਬ੍ਰਿਸਬੇਨ ਵਿਚ ਤਰਸੇਮ ਜਸੜ,ਹਰਦੀਪ ਧਾਲੀਵਾਲ ਅਤੇ ਦਰਸ਼ਨ ਲਖੇਵਾਲ ਦਾ ਖੁਲਾ ਅਖਾੜਾ ਲਗਣ ਜਾ ਰਿਹਾ ਜਿਸਦੀਆਂ ਸਾਰੀਆਂ ਤਿਆਰੀਆ ਮੁਕੰਮਲ ਹੋ ਚੁਕੀਆ ਹਨ । ਮੇਲੇ ਵਿਚ ਬਚਿਆਂ ਲਈ ਖਾਸ ਕਿਸਮ ਦੇ ਝੂਲਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ । ਹਾਜ਼ਰੀਨ ਲੋਕ ਵਖ ਵਖ ਕਿਸਮ ਦੇ ਪਕਵਾਨਾਂ ਦਾ ਵੀ ਫੂਡ ਸਟਾਲਾਂ ਤੋ ਲੁਤਫੁਠਾ ਸਕਦੇ ਹਨ । ਮੇਲੇ ਦੀ ਸ਼ਾਮ ਨੂੰ ਚਾਰ ਚੰਨ ਲੁਣ ਲਈ ਬ੍ਰਿਸਬੇਨ ਤੋਂ ਹਿਕ ਦੇ ਜ਼ੋਰ ਨਾਲ ਗਾਉਣ ਵਾਲੇ ਗਾਇਕ ਮਲਕੀਤ ਧਾਲੀਵਾਲ,ਰਾਜਦੀਪ ਲਾਲੀ ਅਤੇ ਕਈ ਹੋਰ ਕਲਾਕਾਰ ਵੀ ਆਪਣੀ ਕਲਾ ਦੇ ਜੌਹਰ ਦਿਖਾ?ਣਗੇ ਇਸ ਦੇ ਨਾਲ ਗਿਧਾ ਅਤੇ ਭੰਗੜਾ ਵੀ ਲੋਕਾਂ ਦਾ ਧਿਆਨ ਖਿਚਣਗੇ।
ਦਸਤਾਰਧਾਰੀ ਨੌਜਵਾਨਾ ਵਲੋ ਵਖ ਵਖ ਤਰਾਂ ਦੀਆਂ ਦਸਤਾਰਾ ਸਜਾ ਕੇ ਮੌਡਲਿੰਗ ਵੀ ਕੀਤੀ ਜਾਵੇਗੀ । ਜਗਦੀਪ ਸਿਧੂ ਮੈਲਬੋਰਨ ਵਾਲੇ ਇਸ ਮੇਲੇ ਵਿਚ ਮੰਚ ਸੰਚਾਲਕ ਦੀ ਭੂਮਿਕਾ ਨਿਭਾਉਣਗੇ।

Comments are closed.

COMING SOON .....


Scroll To Top
11