Tuesday , 18 September 2018
Breaking News
You are here: Home » INTERNATIONAL NEWS » ਮੇਰਾ ਦਿਲ ਭਾਰਤ ਆਉਣ ਦਾ ਨਹੀਂ : ਗੁਲਾਮ ਅਲੀ

ਮੇਰਾ ਦਿਲ ਭਾਰਤ ਆਉਣ ਦਾ ਨਹੀਂ : ਗੁਲਾਮ ਅਲੀ

ਕਰਾਚੀ, 6 ਨਵੰਬਰ (ਪੀ. ਟੀ.)- ਪਾਕਿਸਤਾਨੀ ਗਜ਼ਲ ਗਾਇਕ ਗੁਲਾਮ ਅਲੀ ਨੇ ਉਨ੍ਹਾਂ ਖ਼ਬਰਾਂ ਨੂੰ ਖਾਰਜ ਕਰ ਦਿ¤ਤਾ ਹੈ, ਜਿਨ੍ਹਾਂ ‘ਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਦਸੰਬਰ ‘ਚ ਨਵੀਂ ਦਿ¤ਲੀ ਤੇ ਜੈਪੁਰ ‘ਚ ਹੋਣ ਵਾਲੇ ਸਮਾਰੋਹਾਂ ‘ਚ ਸ਼ਿਰਕਤ ਕਰਨ ਲਈ ਸਹਿਮਤੀ ਦੇ ਦਿ¤ਤੀ ਹੈ। ਅਲੀ ਨੇ ਕ¤ਲ੍ਹ ਰਾਤ ਇਕ ਪਾਕਿਸਤਾਨੀ ਟੀ.ਵੀ. ਚੈਨਲ ‘ਚ ਕਿਹਾ ਕਿ ਉਨ੍ਹਾਂ ਨੇ ਅਗਲੇ ਮਹੀਨੇ ਜੈਪੁਰ ‘ਚ ਕਿਸੇ ਵੀ ਸੰਗੀਤ ਸਮਾਰੋਹ ਲਈ ਨਾ ਤਾਂ ਕੋਈ ਵਾਅਦਾ ਕੀਤਾ ਹੈ ਤੇ ਨਾ ਹੀ ਕੋਈ ਤਰੀਕ ਦਿ¤ਤੀ ਹੈ। ਇਸ ਮਹਾਨ ਗਜ਼ਲ ਗਾਇਕ ਨੂੰ ਪਿਛਲੇ ਮਹੀਨੇ ਸ਼ਿਵ ਸੈਨਾ ਦੇ ਵਿਰੋਧ ਦੇ ਚ¤ਲਦਿਆਂ ਮੁੰਬਈ ਤੇ ਪੁਣੇ ‘ਚ ਆਪਣੇ ਕੰਸਰਟ ਰ¤ਦ ਕਰਨੇ ਪਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ 8 ਨਵੰਬਰ ਨੂੰ ਨਵੀਂ ਦਿ¤ਲੀ ‘ਚ ਹੋਣ ਵਾਲੇ ਇਕ ਸਮਾਰੋਹ ਨੂੰ ਵੀ ਰ¤ਦ ਕਰ ਦਿ¤ਤਾ । ਉਨ੍ਹਾਂ ਨੇ ਕਿਹਾ ਕਿ ਫਿਲਹਾਲ ਭਾਰਤ ‘ਚ ਉਨ੍ਹਾਂ ਦੇ ਕਿਸੇ ਸਮਾਰੋਹ ਦੀ ਯੋਜਨਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ ਸਮੇਂ ਉਹ ਜਦੋਂ ਵੀ ਭਾਰਤ ਗਏ ਤਾਂ ਉਨ੍ਹਾਂ ਨੂੰ ਬਹੁਤ ਪਿਆਰ ਮਿਲਿਆ ਹੈ, ਪਰ ਗੁਲਾਮ ਅਲੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲ¤ਗਦਾ ਕਿ ਹੁਣ ਉਨ੍ਹਾਂ ਨੂੰ ਭਾਰਤ ਜਾਣ ਚਾਹੀਦਾ ਹੈ, ਕਿਉਂਕਿ ਉਨ੍ਹਾਂ ਨੂੰ ਸਿਆਸਤ ‘ਚ ਘਸੀਟਿਆ ਜਾਣਾ ਪਸੰਦ ਨਹੀਂ ਹੈ।

Comments are closed.

COMING SOON .....
Scroll To Top
11