Friday , 23 August 2019
Breaking News
You are here: Home » PUNJAB NEWS » ਮੂਨਕ ਪੁਲਿਸ ਨੇ ਕੀਤਾ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਵਾ

ਮੂਨਕ ਪੁਲਿਸ ਨੇ ਕੀਤਾ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਵਾ

ਮੂਨਕ, 11 ਫਰਵਰੀ (ਕੁਲਵੰਤ ਦੇਹਲਾ)- ਬੀਤੇ ਦਿਨੀ ਪਿੰਡ ਢੀਂਡਸਾ ਵਿੱਖੇ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਕਤਲ ਕਰਣ ਵਾਲੇ ਦੋਸ਼ੀਆ ਨੂੰ ਪੁਲਿਸ ਟੀਮ ਨੇ ਬੜੀ ਚਤਰਾਈ ਨਾਲ ਕਾਬੂ ਕਰਨ ਦਾ ਦਾਵਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁੱਖੀ ਬਲਜਿੰਦਰ ਸਿੰਘ ਪੰਨੂ ਨੇ ਕਿਹਾ ਕਿ ਬੀਤੀ 07 ਫਰਵਰੀ ਦੀ ਰਾਤ ਨੂੰ ਜਗਤਾਰ ਸਿੰਘ (24) ਪੁੱਤਰ ਕਰਨੈਲ ਸਿੰਘ ਵਾਸੀ ਢੀਂਡਸਾ ਦਾ ਭੇਦ ਭਰੇ ਹਲਾਤਾ ਵਿੱਚ ਕਤਲ ਹੋ ਗਿਆ ਸੀ ਅਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਕਈ ਵਿਅਕਤੀ ਤੇ ਸ਼ੱਕ ਜਾਹਿਰ ਕਰਕੇ ਇਸ ਕੇਸ ਨੂੰ ਹੋਰ ਉਲਝਾ ਦਿੱਤਾ ਸੀ। ਪਰੰਤੂ ਥਣਾ ਮੂਨਕ ਦੇ ਐਸ.ਐਚ.ਓ ਬਲਜਿੰਦਰ ਸਿੰਘ ਪੰਨੂ ਨੇ ਆਪਣੀ ਸਮਝ ਬੂਝ ਨਾਲ ਸ਼ੱਕ ਦੇ ਅਧਾਰ ਤੇ ਦੌ ਵਿਅਕਤੀਆਂ ਗੁਰਮੇਲ ਸਿੰਘ (ਗੋਲੁ) ਪੁਤਰ ਅਜਮੇਰ ਸਿੰਘ ਅਤੇ ਨਛਤਰ ਸਿੰਘ (ਗੋਪਾਲਾ) ਪੁੱਤਰ ਪ੍ਰੀਤਮ ਸਿੰਘ ਵਾਸੀਅਨ ਢੀਂਡਸਾ ਨੂੰ ਕਤਲ ਕੇਸ ਵਿੱਚ ਪੁੱਛ ਗਿੱਛ ਲਈ ਬੁਲਇਆ ਤਾਂ ਉਕਤ ਵਿਅਕਤੀਆ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਹੀ ਇਸ ਕਤਲ ਨੂੰ ਅੰਜਾਮ ਦਿੱਤਾ ਹੈ। ਕਤਲ ਕਰਣ ਪਿੱਛੇ ਕਾਰਣ ਬਾਰੇ ਉਕਤ ਦੌਸ਼ੀਆ ਨੇ ਦੱਸਿਆ ਕਿ ਆਪਸੀ ਲੜਾਈ ਝਗੜੇ ਕਰਕੇ ਉਨ੍ਹਾਂ ਨੇ ਜਗਤਾਰ ਸਿੰਘ ਦਾ ਕਤਲ ਕੀਤਾ ਹੈ। ਮੂਨਕ ਪੁਲਸ ਨੇ ਉਕੱਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Comments are closed.

COMING SOON .....


Scroll To Top
11