Sunday , 17 December 2017
Breaking News
You are here: Home » PUNJAB NEWS » ਮੁੱਖ ਮੰਤਰੀ ਵੱਲੋਂ ਸੋਸ਼ਲ ਮੀਡੀਆ ’ਤੇ ਚਲ ਰਹੀ ਭੜਕਾਊ ਤੇ ਗਰਮ ਖਿਆਲੀ ਮੁਹਿੰਮ ਤੋਂ ਚੌਕਸ ਰਹਿਣ ਦੇ ਪੁਲਿਸ ਨੂੰ ਨਿਰਦੇਸ਼

ਮੁੱਖ ਮੰਤਰੀ ਵੱਲੋਂ ਸੋਸ਼ਲ ਮੀਡੀਆ ’ਤੇ ਚਲ ਰਹੀ ਭੜਕਾਊ ਤੇ ਗਰਮ ਖਿਆਲੀ ਮੁਹਿੰਮ ਤੋਂ ਚੌਕਸ ਰਹਿਣ ਦੇ ਪੁਲਿਸ ਨੂੰ ਨਿਰਦੇਸ਼

ਲੰਬਿਤ ਪਏ ਅੱਤਵਾਦੀ ਮਾਮਲੇ ਸਮੇਂਬੱਧ ਸੀਮਾ ’ਚ ਹੱਲ ਕਰਨ ਲਈ ਆਖਿਆ

ਚੰਡੀਗੜ੍ਹ, 24 ਨਵੰਬਰ- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ’ਤੇ ਚੱਲ ਰਹੀ ਭੜਕਾਊ ਅਤੇ ਗਰਮ ਖਿਆਲੀ ਮੁਹਿੰਮ ਤੋਂ ਪੁਲਿਸ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਖਿੱਤੇ ਵਿਚ ਬਦਲ ਰਹੇ ਮੌਸਮ ਦੇ ਕਾਰਨ ਭਾਰਤ-ਪਾਕਿ ਸਰਹਦ ’ਤੇ ਘੁਸਪੈਠ ਦੀਆਂ ਸਰਗਰਮੀਆਂ ਦੱਖਣ ਵਾਲੇ ਪਾਸੇ ਵੱਧਣ ਤੋਂ ਵੀ ਚੌਕਸ ਰਹਿਣ ਲਈ ਆਖਿਆ ਹੈ। ਸੂਬੇ ਵਿਚ ਅਪਰਾਧ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਇਕ ਉਚ-ਪਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁਖ ਮੰਤਰੀ ਨੇ ਕਿਹਾ ਕਿ ਅਤਵਾਦੀ ਜੁਰਮਾਂ ’ਤੇ ਰੋਕ ਲਾਉਣਾ ਉਨ੍ਹਾਂ ਦੀ ਸਰਕਾਰੀ ਦੀ ਮੁੱਖ ਪ੍ਰਾਥਮਿਕਤਾ ਹੈ ਅਤੇ ਉਨ੍ਹਾਂ ਨੇ ਪੰਜਾਬ ਦੀ ਸ਼ਾਂਤੀ ਅਤੇ ਸਥਿਰਤਾ ਲਈ ਅਜਿਹੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਐਸ.ਐਸ.ਪੀਜ਼ ਤੇ ਸੀ.ਪੀਜ਼ ਨੂੰ ਨਿਰਦੇਸ਼ ਦਿਤੇ ਹਨ। ਮੁਖ ਮੰਤਰੀ ਨੇ 31 ਜਨਵਰੀ ਨੂੰ ਬਠਿੰਡਾ ਦੇ ਮੌੜ ਵਿਖੇ ਹੋਏ ਬੰਬ ਧਮਾਕੇ, ਭੈਣੀ ਸਾਹਿਬ ਵਿਖੇ ਚੰਦ ਕੌਰ ਦੀ ਹੱਤਿਆ ਅਤੇ ਲੁਧਿਆਣਾ ਵਿਖੇ ਢਡਰੀਆਂਵਾਲਾ ਉੱਤੇ ਹੋਏ ਹਮਲੇ ਵਰਗੇ ਮਾਮਲਿਆਂ ਦੀ ਤੈਅ ਵਿਚ ਸਮੇਂ-ਸੀਮਾ ਵਿਚ ਜਾਣ ਲਈ ਪੁਲਿਸ ਨੂੰ ਸਾਰੀਆਂ ਕੋਸ਼ਿਸ਼ਾਂ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਫੀਲਡ ਪਧਰ ਦੇ ਪੁਲਿਸ ਅਫਸਰਾਂ ਅਤੇ ਹੈਡਕੁਆਟਰ ਦੇ ਸੀਨੀਅਰ ਸਰਕਾਰੀ ਅਧਿਕਾਰੀਆਂ ਵਿਚਕਾਰ ਖੁਲ੍ਹੀ ਗਲਬਾਤ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਜੀ.ਪੀ ਸੁਰੇਸ਼ ਅਰੋੜਾ, ਡੀ.ਜੀ.ਪੀ ਇੰਟੈਲੀਜੈਂਸ ਦਿਨਕਰ ਗੁਪਤਾ, ਡੀ.ਜੀ.ਪੀ ਲਾਅ ਐਂਡ ਆਰਡਰ ਐਚ.ਐਸ. ਢਿੱਲੋਂ, ਸਾਰੇ ਜ਼ਿਲ੍ਹਿਆਂ ਦੇ ਐਸ.ਐਸ.ਪੀਜ਼ ਅਤੇ ਸੀ.ਪੀਜ਼ ਮੌਜੂਦ ਸਨ।

Comments are closed.

COMING SOON .....
Scroll To Top
11