Wednesday , 24 October 2018
Breaking News
You are here: Home » PUNJAB NEWS » ਮੁੱਖ ਮੰਤਰੀ ਵੱਲੋਂ ਉਦਯੋਗਪਤੀਆਂ ਨੂੰ ਸਮਾਜਿਕ ਸੁਰੱਖਿਆ ਫੰਡ ਲਈ ਯੋਗਦਾਨ ਪਾਉਣ ਦਾ ਸੱਦਾ

ਮੁੱਖ ਮੰਤਰੀ ਵੱਲੋਂ ਉਦਯੋਗਪਤੀਆਂ ਨੂੰ ਸਮਾਜਿਕ ਸੁਰੱਖਿਆ ਫੰਡ ਲਈ ਯੋਗਦਾਨ ਪਾਉਣ ਦਾ ਸੱਦਾ

ਨਵੀਂ ਸਨਅਤੀ ਨੀਤੀ ਬਾਰੇ ਸਨਅਤਕਾਰਾਂ ਨੂੰ ਵਿਚਾਰ ਰੱਖਣ ਲਈ ਆਖਿਆ

ਚੰਡੀਗੜ੍ਹ, 13 ਮਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਦਯੋਗਪਤੀਆਂ ਨੂੰ ਸਮਾਜ ਭਲਾਈ ਦਾ ਏਜੰਡਾ ਲਾਗੂ ਕਰਨ ਲਈ ਸੂਬਾ ਸਰਕਾਰ ਨਾਲ ਮੋਢੇ ਨਾਲ ਮੋਢਾ ਮਿਲਾਉਣ ਦਾ ਸੱਦਾ ਦਿੰਦਿਆਂ ਹਾਲ ਹੀ ਵਿੱਚ ਸਥਾਪਤ ਕੀਤੇ ਸਮਾਜਿਕ ਸੁਰੱਖਿਆ ਫੰਡ ਲਈ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ ਆਪਣਾ ਯੋਗਦਾਨ ਪਾਉਣ ਲਈ ਆਖਿਆ ਹੈ। ਮੁੱਖ ਮੰਤਰੀ ਨੇ ਨਵੀਂ ਸਨਅਤੀ ਨੀਤੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਅੰਤਮ ਰੂਪ ਦਿੱਤੇ ਜਾਣ ਤੋਂ ਪਹਿਲਾਂ ਸਨਅਤਕਾਰਾਂ ਦੇ ਵਿਚਾਰ ਤੇ ਫੀਡਬੈਕ ਜਾਣਨ ਲਈ ਸ਼ਨਿਚਰਵਾਰ ਦੀ ਸ਼ਾਮ ਸੂਬੇ ਦੇ ਕੁਝ ਵੱਡੇ ਸਨਅਤਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਸਮਾਜ ਦੇ ਕਮਜ਼ੋਰ ਤਬਕਿਆਂ ਖਾਸ ਕਰਕੇ ਦਲਿਤਾਂ ਲਈ ਸਮਾਜਿਕ ਸੁਰੱਖਿਆ ਦੇ ਢਾਂਚੇ ਦੇ ਨਿਰਮਾਣ ਲਈ ਸਨਅਤਕਾਰਾਂ ਨੂੰ ਸੂਬਾ ਸਰਕਾਰ ਨਾਲ ਹੱਥ ਮਿਲਾਉਣ ਦਾ ਵਿਚਾਰ ਪੇਸ਼ ਕੀਤਾ। ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਨਅਤੀ ਦਿੱਗਜ਼ਾਂ ਨੇ ਇਸ ਸੁਝਾਅ ਨਾਲ ਸਹਿਮਤੀ ਪ੍ਰਗਟਾਈ ਜਿਸ ਨਾਲ ਸੂਬਾ ਸਰਕਾਰ ਬੱਚਤ ਦਾ ਮੁੜ ਨਿਵੇਸ਼ ਕਰ ਸਕੇਗੀ ਜੋ ਸਨਅਤੀ ਹੁਲਾਰੇ ਲਈ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਖਰਚਿਆ ਜਾ ਸਕੇਗਾ। ਸੂਬਾ ਭਰ ਦੇ ਫੋਕਲ ਪੁਆਇੰਟਾਂ ਵਿੱਚ ਸੜਕਾਂ ਦੇ ਬੁਨਿਆਦੀ ਢਾਂਚੇ ਦੀ ਹਾਲਤ ਸੁਧਾਰਨ ’ਤੇ ਸਨਅਤਕਾਰ ਇਕਮਤ ਸਨ। ਮੁੱਖ ਮੰਤਰੀ ਨੇ ਸਨਅਤਕਾਰਾਂ ਨੂੰ ਆਪਣੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੇ ਹਿੱਸੇ ਵਜੋਂ ਇਕੱਠਿਆਂ ਮਿਲ ਕੇ ਸੂਬੇ ਵਿੱਚ ਇਕ ਆਈ.ਟੀ.ਆਈ. ਸਥਾਪਤ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਸਨਅਤ ਨੌਜਵਾਨਾਂ ਦੇ ਹੁਨਰ ਵਿਕਾਸ ਲਈ ਸਹਿਯੋਗ ਕਰ ਸਕਦਾ ਹੈ ਜਿਸ ਨਾਲ ਸੂਬੇ ਵਿੱਚ ਨੌਕਰੀ ਦੇ ਮੌਕੇ ਪੈਦਾ ਕਰਨ ਨੂੰ ਵੱਡਾ ਹੁਲਾਰਾ ਮਿਲੇਗਾ। ਉਦਯੋਗਪਤੀਆਂ ਨੇ ਇਨ੍ਹਾਂ ਸੁਝਾਵਾਂ ’ਤੇ ਕੰਮ ਕਰਨ ਲਈ ਰਜ਼ਾਮੰਦੀ ਜ਼ਾਹਰ ਕਰਦਿਆਂ ਮੰਨਿਆ ਕਿ ਇਸ ਨਾਲ ਸੂਬੇ ਦੀ ਆਰਥਿਕਤਾ ਨੂੰ ਮੁੜ ਲੀਹ ’ਤੇ ਲਿਆਂਦਾ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਸਨਅਤਕਾਰਾਂ ਨੂੰ ਨਵੀਂ ਸਨਅਤੀ ਨੀਤੀ ’ਤੇ ਬਿਨਾਂ ਕਿਸੇ ਝਿਜਕ ਤੋਂ ਆਪਣੇ ਵਿਚਾਰ ਤੇ ਸੁਝਾਅ ਪੇਸ਼ ਕਰਨ ਦਾ ਸੱਦਾ ਦਿੱਤਾ ਤਾਂ ਕਿ ਸਨਅਤਕਾਰਾਂ ਦੀਆਂ ਚਿੰਤਾਵਾਂ ਤੇ ਮੰਗਾਂ ਦੇ ਅਨੁਕੂਲ ਦਿਸ਼ਾ-ਨਿਰਦੇਸ਼ਾਂ ਨੂੰ ਹੋਰ ਮਜ਼ਬੂਤ ਬਣਾ ਕੇ ਵੱਧ ਤੋਂ ਵੱਧ ਨਿਵੇਸ਼ ਲਿਆਂਦਾ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਸਨਅਤ ਲਈ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਸਮਾਂਬੱਧ ਕਰਨ ਦਾ ਪ੍ਰਸਤਾਵ ਹੈ ਤਾਂ ਕਿ ਵੱਖ-ਵੱਖ ਪ੍ਰਵਾਨਗੀਆਂ ਦਾ ਨਿਪਟਾਰਾ ਫੌਰੀ ਕੀਤਾ ਜਾ ਸਕੇ। ਏਵਨ ਸਾਈਕਲ ਦੇ ਚੇਅਰਮੈਨ ਤੇ ਐਮ.ਡੀ. ਸ੍ਰੀ ਓਂਕਾਰ ਪਾਹਵਾ, ਵਰਧਮਾਨ ਗਰੁੱਪ ਦੇ ਐਗਜ਼ੈਕਟਿਵ ਡਾਇਰੈਕਟਰ ਸਚਿਤ ਜੈਨ, ਮਿਸ ਬੈਕਟਰ’ਜ਼ ਫੂਡ ਸਪੈਸ਼ਲਿਟੀਜ਼ ਲਿਮਟਡ ਦੀ ਐਮ.ਡੀ. ਅਨੂਪ ਕੁਮਾਰ,ਸੋਨਾਲੀਕਾ ਆਈ.ਟੀ.ਐਲ. ਦੇ ਚੇਅਰਮੈਨ ਐਲ.ਡੀ. ਮਿੱਤਲ ਨੇ ਵੀ ਵਿਚਾਰ ਰੱਖੇ। ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਗਿਰੀਸ਼ ਦਯਾਲਨ ਅਤੇ ਪ੍ਰੋਟੋਕੋਲ ਅਫਸਰ ਐਸ.ਪੀ. ਗਰਗ ਹਾਜ਼ਰ ਸਨ। ਉਘੇ ਉਦਯੋਗਪਤੀਆਂ ਵਿੱਚ ਨਾਹਰ ਇੰਟਰਪ੍ਰਾਈਜ਼ ਲਿਮਟਡ ਦੇ ਉਪ ਚੇਅਰਮੈਨ ਤੇ ਐਮ.ਡੀ. ਕਮਲ ਓਸਵਾਲ, ਕੁਆਰਕਸਿਟੀ ਮੁਹਾਲੀ ਦੇ ਚੇਅਰਮੈ ਫਰੈਂਡ ਇਬਰਾਹੀਮੀ, ਕਰੀਮਿਕਾ ਫੂਡ ਇੰਡਸਟਰੀਜ਼ ਲਿਮਟਡ ਦੇ ਐਮ.ਡੀ. ਅਕਸ਼ੇ ਬੈਕਟਰ, ਕੰਧਾਰੀ ਬੈਵਰੇਜ ਲਿਮਟਡ ਜਸਪਾਲ ਕੰਧਾਰੀ ਅਤੇ ਆਈ.ਟੀ.ਸੀ. ਦੇ ਐਮ.ਡੀ. ਸਚਿਦ ਮਦਾਨ ਵੀ ਹਾਜ਼ਰ ਸਨ।

Comments are closed.

COMING SOON .....


Scroll To Top
11